ਅਲੂਰ— ਘਰੇਲੂ ਕ੍ਰਿਕਟ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ 2019-20 ਸੈਸ਼ਨ ਦੀ ਮੰਗਲਵਾਰ ਸ਼ੁਰੂਆਤ ਕਾਫੀ ਭਿੱਜੀ-ਭਿੱਜੀ ਰਹੀ ਅਤੇ ਉਸ ਦੇ 6 ਮੁਕਾਬਲੇ ਮੀਂਹ ਕਾਰਨ ਬਿਨਾਂ ਇਕ ਵੀ ਗੇਂਦ ਸੁੱਟੇ ਰੱਦ ਕਰ ਦੇਣੇ ਪਏ। ਇਨ੍ਹਾਂ ਸਾਰੀਆਂ ਟੀਮਾਂ ਨੂੰ 2-2 ਅੰਕ ਦਿੱਤੇ ਗਏ ਹਨ। ਕਰਨਾਟਕ ਦੇ ਸ਼ਹਿਰ ਅਲੂਰ ਵਿਚ 50 ਓਵਰਾਂ ਦੇ ਆਯੋਜਿਤ ਤਿੰਨ ਮੁਕਾਬਲੇ ਇਲੀਟ ਗਰੁੱਪ ਵਿਚ ਆਂਧਰਾ ਬਨਾਮ ਛੱਤੀਸਗੜ੍ਹ, ਹੈਦਰਾਬਾਦ ਬਨਾਮ ਕਰਨਾਟਕ ਅਤੇ ਮੁੰਬਈ ਬਨਾਮ ਸੌਰਾਸ਼ਟਰ ਵਿਚਾਲੇ ਹੋਣ ਵਾਲੇ ਮੈਦਾਨ ਗਿੱਲਾ ਹੋਣ ਕਾਰਨ ਬਿਨਾਂ ਗੇਂਦ ਸੁੱਟੇ ਹੀ ਰੱਦ ਕਰ ਦਿੱਤੇ ਗਏ।
ਉਥੇ ਹੀ ਮੀਂਹ ਦੀ ਸਥਿਤੀ ਗੁਜਰਾਤ ਦੇ ਵਡੋਦਰਾ ਵਿਚ ਵੀ ਰਹੀ, ਜਿਥੇ ਇਲੀਟ ਗਰੁੱਪ-ਬੀ ਦੇ ਤਿੰਨ ਮੁਕਾਬਲੇ ਮੈਦਾਨ ਗਿੱਲਾ ਹੋਣ ਕਾਰਨ ਰੱਦ ਕਰ ਦਿੱਤੇ ਗਏ। ਇਨ੍ਹਾਂ ਵਿਚ ਬੜੌਦਾ ਬਨਾਮ ਓਡਿਸ਼ਾ, ਦਿੱਲੀ ਬਨਾਮ ਵਿਦਰਭ ਅਤੇ ਹਿਮਾਚਲ ਪ੍ਰਦੇਸ਼ ਬਨਾਮ ਮਹਾਰਾਸ਼ਟਰ ਵਿਚਾਲੇ ਹੋਣ ਵਾਲੇ ਮੁਕਾਬਲੇ ਸ਼ਾਮਲ ਸਨ।
ਫਿਡੇ ਸ਼ਤਰੰਜ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਸ਼ੁਰੂ, ਨਜ਼ਰਾਂ ਡਿੰਗ ਲੀਰੇਨ 'ਤੇ
NEXT STORY