ਨਵੀਂ ਦਿੱਲੀ : ਕ੍ਰਿਕਟ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਸਾਹਮਣੇ ਆਈ ਹੈ ਕਿਉਂਕਿ ਸਟੀਵ ਸਮਿਥ ਨੇ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਬੱਲਾ ਫੜ ਲਿਆ ਹੈ। ਕ੍ਰਿਕਟ ਪ੍ਰਸ਼ੰਸਕ ਉਸ ਨੂੰ ਆਈ. ਪੀ. ਐੱਲ. 'ਚ ਖੇਡਦੇ ਦੇਖ ਸਕਦੇ ਹਨ। ਸਮਿਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰੈਕਟਿਸ ਕਰਦਿਆਂ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਗੇਂਦਾਂ 'ਤੇ ਆਪਣੇ ਸ਼ਾਨਦਾਰ ਸ਼ਾਟ ਲਾਉਂਦੇ ਦਿਸ ਰਹੇ ਹਨ। ਉਹ ਸਿਡਨੀ ਕ੍ਰਿਕਟ ਗ੍ਰਾਊਂਡ 'ਤੇ ਪ੍ਰੈਕਟਿਸ ਕਰਦੇ ਦਿਸੇ।
ਸਮਿਥ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ 'ਬੱਲਾ ਹੱਥ 'ਚ ਫੜ ਕੇ ਚੰਗਾ ਲੱਗ ਰਿਹਾ ਹੈ। ਮੇਰੀ ਕੋਹਣੀ ਹੁਣ ਬਿਲਕੁਲ ਠੀਕ ਹੈ। ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਲੋਕਾਂ ਵੱਲੋ ਦੇਖਿਆ ਜਾ ਚੁੱਕ ਹੈ। ਵੀਰਵਾਰ ਨੂੰ ਉਸ ਨੇ ਇਹ ਵੀਡੀਓ ਸ਼ੇਅਰ ਕੀਤਾ ਸੀ। ਜਨਵਰੀ ਵਿਚ ਹੋਏ ਬੰਗਲਾਦੇਸ਼ ਪ੍ਰੀਮਿਅਰ ਲੀਗ (ਬੀ. ਪੀ. ਐੱਲ.) ਟੀ-20 ਟੂਰਨਾਮੈਂਟ ਦੌਰਾਨ ਬਾਹਰ ਹੋਣਾ ਪਿਆ ਸੀ। ਉਸ ਦੀ ਸੱਟ ਇੰਨੀ ਡੂੰਘੀ ਨਹੀਂ ਸੀ ਪਰ ਆਈ. ਪੀ. ਐੱਲ. ਦੇ ਸ਼ੁਰੂ ਹੋਣ ਤੋਂ ਪਹਿਲਾਂ ਫਿੱਟ ਦਿਸ ਰਹੇ ਹਨ ਅਤੇ ਮੈਦਾਨ 'ਤੇ ਵਾਪਸੀ ਤੈਅ ਹੈ।
ਪਾਬੰਦੀ ਤੋਂ ਬਾਅਦ ਵਾਪਸੀ ਲਈ ਤਿਆਰ
ਦੱਸਣਯੋਗ ਹੈ ਕਿ ਪਿਛਲੇ ਸਾਲ ਸਮਿਥ 'ਤੇ ਬਾਲ ਟੈਂਪਰਿੰਗ ਦਾ ਦੋਸ਼ ਲੱਗਾ ਸੀ। ਸਮਿਥ ਤੋਂ ਇਲਾਵਾ ਵਾਰਨਰ ਅਤੇ ਬਨਕ੍ਰਾਫਟ ਨੂੰ ਵੀ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਨ ਕੌਮਾਂਤਰੀ ਕ੍ਰਿਕਟ ਤੋਂ ਬੈਨ ਕਰ ਦਿੱਤਾ ਗਿਆ ਸੀ। ਵਾਰਨਰ ਅਤੇ ਸਮਿਥ 'ਤੇ ਇਕ ਸਾਲ ਜਦਕਿ ਬੈਨਕ੍ਰਾਫਟ 'ਤੇ 9 ਮਹੀਨੇ ਦੀ ਪਾਬੰਦੀ ਲਾਈ ਗਈ ਸੀ। ਆਈ. ਪੀ. ਐੱਲ. 23 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਪਰ ਸਮਿਥ 29 ਮਾਰਚ ਤੋਂ ਬਾਅਦ ਰਾਜਸਥਾਨ ਰਾਇਲਸ ਵੱਲੋਂ ਖੇਡਦੇ ਦਿਸ ਸਕਦੇ ਹਨ।
ਕਪੂਰ 67 ਦੇ ਕਾਰਡ ਨਾਲ ਸਾਂਝੇ 17ਵੇਂ ਸਥਾਨ 'ਤੇ
NEXT STORY