ਨਵੀਂ ਦਿੱਲੀ— ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਡਰਸਨ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ ਜਿਸ ਨੇ ਜੁਬਾਨੀ ਜੰਗ ਨੂੰ ਅੱਗੇ ਵਧਾਉਦੇ ਹੋਏ ਕਿਹਾ ਕਿ ਐਡਰਸਨ ਕ੍ਰਿਕਟ ਸਭ ਤੋਂ ਵੱਡੇ ਛੀਟਾਕਸ਼ੀ ਕਰਨ ਵਾਲਿਆ 'ਚੋਂ ਇਕ ਹੈ।
ਐਡਿਲੇਡ 'ਚ ਹੋਣ ਵਾਲੇ ਦਿਨ ਰਾਤ ਟੈਸਚ ਮੈਚ ਤੋਂ ਪਹਿਲਾਂ ਐਡਰਸਨ ਨੇ ਇਕ ਰਿਪੋਰਟ ਦੇ ਕਾਲਮ 'ਚ ਆਸਟਰੇਲੀਆਈ ਖਿਡਾਰੀਆਂ ਨੂੰ ਬਦਮਾਸ਼ ਕਹਿੰਦੇ ਹੋਏ ਜਾਨ ਬੇਇਰਸਟੋ ਵਿਵਾਦ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਵਿਕਟਕੀਪਰ ਬੇਇਰਸਟੋ ਨੇ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੌਰਾਨ ਆਸਟਰੇਲੀਆ ਬੱਲੇਬਾਜ਼ ਕੈਮਰਨ ਬੇਰਕ੍ਰਾਫਟ ਨੇ ਸਿਰ ਟਕਰਾਇਆ ਸੀ। ਇਸ ਮੈਚ ਨੂੰ ਆਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ 1-0 ਦੀ ਹੜਤ ਕਾਇਮ ਕੀਤੀ ਹੈ।
ਸਮਿਥ ਨੇ ਜਦੋਂ ਐਡਰਸਨ ਦੇ ਬਿਆਨ 'ਤੇ ਪ੍ਰਤੀਕਿਰਿਆ ਦੇਣ ਨੂੰ ਕਿਹਾ ਗਿਆ ਤਾਂ ਉਸ ਨੇ ਕਿਹਾ ਕਿ ਐਡਰਸਨ ਕ੍ਰਿਕਟ ਦਾ ਸਭ ਤੋਂ ਵੱਡਾ ਛੀਟਾਕਸ਼ੀ ਕਰਨ ਵਾਲਿਆ 'ਚੋਂ ਇਕ ਹੈ।
ਛੱਕੇ ਲਗਾਉਣ ਦੇ ਮਾਮਲੇ 'ਚ ਹਾਰਦਿਕ ਨੂੰ ਟੱਕਰ ਦੇ ਸਕਦਾ ਹੈ ਇਹ ਬੱਲੇਬਾਜ਼
NEXT STORY