ਕੈਂਟਰਬਰੀ : ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਬੁੱਧਵਾਰ ਨੂੰ ਇੰਗਲੈਂਡ ਖਿਲਾਫ ਆਪਣੀ ਟੀਮ ਦੇ ਦੂਜੇ ਵਨ-ਡੇ ਦੌਰਾਨ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਤੇਜ਼ 3000 ਵਨ-ਡੇ ਦੌੜਾਂ ਪੂਰੀਆਂ ਕਰਨ ਵਾਲੀ ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਖਿਡਾਰੀ ਬਣ ਗਈ। ਧਵਨ ਨੇ ਜਿੱਥੇ 72 ਪਾਰੀਆਂ 'ਚ 3000 ਵਨ-ਡੇ ਦੌੜਾਂ ਪੂਰੀਆਂ ਕੀਤੀਆਂ, ਕੋਹਲੀ ਨੇ 75 ਪਾਰੀਆਂ 'ਚ ਅਜਿਹਾ ਕੀਤਾ ਸੀ। ਮੰਧਾਨਾ ਨੇ ਕੋਹਲੀ ਨਾਲੋਂ ਇੱਕ ਪਾਰੀ ਵੱਧ ਖੇਡੀ ਅਤੇ ਆਪਣੀ 76ਵੀਂ ਪਾਰੀ ਵਿੱਚ ਇਹ ਉਪਲੱਬਧੀ ਹਾਸਲ ਕੀਤੀ।
ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਨੇ 2013 ਵਿੱਚ ਵਨ-ਡੇ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਸ ਨੇ ਇਸ ਫਾਰਮੈਟ ਵਿੱਚ 5 ਸੈਂਕੜੇ ਅਤੇ 24 ਅਰਧ ਸੈਂਕੜੇ ਲਗਾਏ ਹਨ। ਉਹ ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਤੋਂ ਬਾਅਦ ਇਸ ਫਾਰਮੈਟ ਵਿੱਚ 3000 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਵਾਲੀ ਤੀਜੀ ਭਾਰਤੀ ਮਹਿਲਾ ਖਿਡਾਰਨ ਹੈ। ਸਭ ਤੋਂ ਤੇਜ਼ ਭਾਰਤੀ ਮਹਿਲਾ ਕ੍ਰਿਕਟਰ ਵਜੋਂ ਮੰਧਾਨਾ ਨੇ ਸਾਬਕਾ ਕਪਤਾਨ ਮਿਤਾਲੀ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ 88 ਪਾਰੀਆਂ ਵਿੱਚ 3000 ਦੌੜਾਂ ਬਣਾਉਣ ਦੀ ਉਪਲੱਬਧੀ ਹਾਸਲ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਕੁੱਲ 22 ਮਹਿਲਾ ਖਿਡਾਰੀਆਂ ਨੇ ਵਨ-ਡੇ ਵਿੱਚ 3000 ਤੋਂ ਵੱਧ ਦੌੜਾਂ ਬਣਾਈਆਂ ਹਨ। ਪਰ ਸਮ੍ਰਿਤੀ ਇਸ ਸੂਚੀ 'ਚ ਤੀਜੇ ਸਥਾਨ 'ਤੇ ਹੈ। ਬੇਲਿੰਡਾ ਕਲਾਰਕ (62 ਪਾਰੀਆਂ) ਅਤੇ ਮੇਗ ਲੈਨਿੰਗ (64 ਪਾਰੀਆਂ) ਉਸ ਤੋਂ ਅੱਗੇ ਹਨ। ਤੁਹਾਨੂੰ ਦੱਸ ਦੇਈਏ ਕਿ ਮੰਧਾਨਾ ਨੇ ਪਿਛਲੇ ਦਿਨਾਂ 'ਚ ਹੋਵ ਵਿੱਚ 99 ਗੇਂਦਾਂ ਵਿੱਚ 91 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ ਅਤੇ ਭਾਰਤ ਨੂੰ ਪਹਿਲਾ ਮੈਚ 7 ਵਿਕਟਾਂ ਨਾਲ ਜਿਤਾਇਆ ਸੀ। ਹੁਣ ਦੂਜੇ ਮੈਚ 'ਚ ਉਸ ਦੇ ਬੱਲੇ ਤੋਂ 40 ਦੌੜਾਂ ਨਿਕਲੀਆਂ ਹਨ।
ਪਾਕਿਸਤਾਨ ਦੇ ਇਸ ਕ੍ਰਿਕਟਰ 'ਤੇ ਫ਼ਿਦਾ ਸੀ ਵੀਨਾ ਮਲਿਕ, ਕਿਹਾ ਸੀ- ਅਸਲੀ ਮਰਦ
NEXT STORY