ਗੁਹਾਟੀ— ਕਾਰਜਵਾਹਕ ਕਪਤਾਨ ਸਮ੍ਰਿਤੀ ਮੰਧਾਨਾ ਦਾ ਮੰਨਣਾ ਹੈ ਕਿ ਖਿਡਾਰਨਾਂ ਨੂੰ ਭਾਰਤੀ ਮਹਿਲਾ ਟੀਮ 'ਚ ਖੁਦ ਨੂੰ ਸਾਬਤ ਕਰਨ ਲਈ ਪੂਰਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਕਿਹਾ ਕਿ ਇਹ ਪ੍ਰਯੋਗ ਕਰਨ ਲਈ ਸਹੀ ਸਮਾਂ ਨਹੀਂ ਹੈ। ਭਾਰਤ ਨੇ ਇੰਗਲੈਂਡ ਦੇ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ 'ਚ ਹਰਲੀਨ ਦੇਓਲ ਨੂੰ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕਰਨ ਦਾ ਮੌਕਾ ਦਿੱਤਾ। ਭਾਰਤ ਨੇ ਇਹ ਮੈਚ 41 ਦੌੜਾਂ ਨਾਲ ਗੁਆਇਆ।
ਮੰਧਾਨਾ ਨੇ ਮੈਚ ਦੇ ਬਾਅਦ ਪੱਤਰਕਾਰ ਸਮਾਗਮ 'ਚ ਕਿਹਾ, 'ਉਹ ਕਿੰਨੇ ਮੈਚ ਖੇਡਦੇ ਹਨ ਜੇਕਰ ਤੁਸੀਂ ਇਸ 'ਤੇ ਵਿਚਾਰ ਕਰੋ ਤਾਂ ਇੰਨ੍ਹਾਂ ਦੀ ਗਿਣਤੀ 6 ਤੋਂ 8 ਤਕ ਹੈ। ਮੈਨੂੰ ਨਹੀਂ ਲਗਦਾ ਕਿ ਇਹ ਪ੍ਰਯੋਗਾਂ ਲਈ ਸਹੀ ਸਮਾਂ ਹੈ। ਸਾਨੂੰ ਅੱਗੇ ਵਧਣ ਲਈ ਉਨ੍ਹਾਂ ਨੂੰ ਖੁਦ ਨੂੰ ਸਾਬਤ ਕਰਨ ਦਾ ਮੌਕਾ ਦੇਣ ਲਈ ਇਸੇ ਬੱਲੇਬਾਜ਼ੀ ਕ੍ਰਮ ਨੂੰ ਬਣਾਏ ਰੱਖਣਾ ਹੋਵੇਗਾ। ਉਨ੍ਹਾਂ ਕਿਹਾ, 'ਤੁਹਾਨੂੰ ਸਾਬਤ ਕਰਨ ਲਈ ਪੂਰਾ ਸਮਾਂ ਮਿਲਣਾ ਚਾਹੀਦਾ ਹੈ। ਜਦੋਂ ਅਸੀਂ ਟੀਮ 'ਚ ਆਏ ਸੀ ਤਾਂ ਮੈਨੂੰ ਨਹੀਂ ਲਗਦਾ ਕਿ ਮੈਂ ਦੂਜੇ ਜਾਂ ਤੀਜੇ ਮੈਚ 'ਚ ਹੀ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅਸੀਂ ਪ੍ਰਯੋਗ ਕਰਨ ਦੀ ਬਜਾਏ ਮੈਚ ਜਿੱਤਣ 'ਤੇ ਧਿਆਨ ਦੇ ਰਹੇ ਹਾਂ।
ਆਈਜ਼ੋਲ ਐੱਫ.ਸੀ. ਤੋਂ ਹਾਰ ਕੇ ਬਾਹਰ ਹੋਇਆ ਸ਼ਿਲਾਂਗ ਲਾਜੋਂਗ
NEXT STORY