ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਨ੍ਹਾਂ ਨੇ ਇਹ ਸ਼ਾਨਦਾਰ ਪ੍ਰਾਪਤੀ ਸਾਲ 2026 ਦੇ ਮਹਿਲਾ ਐਸ਼ੀਆ ਕੱਪ ਵਿੱਚ ਹਾਂਗਕਾਂਗ ਵਿਰੁੱਧ ਖੇਡੇ ਗਏ ਮੁਕਾਬਲੇ ਦੌਰਾਨ ਹਾਸਲ ਕੀਤੀ, ਜਿੱਥੇ ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ 18ਵਾਂ ਸੈਂਕੜਾ ਜੜਿਆ।
ਇਸ ਇਤਿਹਾਸਕ ਪਾਰੀ ਦੇ ਨਾਲ ਸਮ੍ਰਿਤੀ ਮੰਧਾਨਾ ਨੇ ਭਾਰਤ ਦੀ ਸਾਬਕਾ ਦਿੱਗਜ ਬੱਲੇਬਾਜ਼ ਮਿਤਾਲੀ ਰਾਜ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮਿਤਾਲੀ ਰਾਜ 10,868 ਦੌੜਾਂ ਦੇ ਨਾਲ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਸੀ, ਜਿਸ ਨੂੰ ਪਿੱਛੇ ਛੱਡਦਿਆਂ ਮੰਧਾਨਾ ਹੁਣ 10,869 ਦੌੜਾਂ ਦੇ ਅੰਕੜੇ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਸਟ੍ਰੇਲੀਆ ਦੀ ਮੇਗ ਲੈਨਿੰਗ ਦੇ ਸਭ ਤੋਂ ਵੱਧ 17 ਅੰਤਰਰਾਸ਼ਟਰੀ ਸੈਂਕੜਿਆਂ ਦੇ ਰਿਕਾਰਡ ਨੂੰ ਵੀ ਮਾਤ ਦੇ ਦਿੱਤੀ ਹੈ।
ਹਾਂਗਕਾਂਗ ਵਿਰੁੱਧ ਖੇਡਦਿਆਂ ਮੰਧਾਨਾ ਨੇ ਸਿਰਫ਼ 64 ਗੇਂਦਾਂ ਵਿੱਚ 14 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 124 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਇਹ ਟੀ-20 ਮਹਿਲਾ ਏਸ਼ੀਆ ਕੱਪ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਬਣ ਗਿਆ ਹੈ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 193 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਵਿੱਚ ਮੰਧਾਨਾ ਸਭ ਤੋਂ ਮੋਹਰੀ ਰਹੀ। ਉਨ੍ਹਾਂ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ 17 ਗੇਂਦਾਂ ਵਿੱਚ 28 ਦੌੜਾਂ ਬਣਾਈਆਂ, ਜਦਕਿ ਟੀਮ ਦੀ ਕੋਈ ਹੋਰ ਬੱਲੇਬਾਜ਼ 15 ਦੌੜਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ। ਹਾਂਗਕਾਂਗ ਵੱਲੋਂ ਗੇਂਦਬਾਜ਼ੀ ਕਰਦਿਆਂ ਮਰੀਨਾ ਲੈਮਪਲੋਫ ਨੇ ਸਭ ਤੋਂ ਵੱਧ 2 ਵਿਕਟਾਂ ਹਾਸਲ ਕੀਤੀਆਂ।
ਭਾਰਤ AFC ਮਹਿਲਾ ਚੈਂਪੀਅਨਸ ਲੀਗ 2026-27 ਦੀ ਕਰੇਗਾ ਮੇਜ਼ਬਾਨੀ
NEXT STORY