ਨਵੀਂ ਦਿੱਲੀ— ਜੇਕਰ ਅਸੀਂ ਵਿਦੇਸ਼ਾਂ ਵਿਚ ਕਲੀਨ ਸਵੀਪ ਦੀ ਗੱਲ ਕਰੀਏ ਤਾਂ ਭਾਰਤ ਹੁਣ ਤਕ ਸਿਰਫ ਬੰਗਲਾਦੇਸ਼ ਤੇ ਜ਼ਿੰਬਾਬਵੇ ਵਿਰੁੱਧ ਹੀ ਇਹ ਚਮਤਕਾਰ ਕਰ ਸਕਿਆ ਹੈ ਪਰ ਉਦੋਂ ਸ਼੍ਰੀਲੰਕਾ ਇਕ ਜਾਂ ਫਿਰ ਦੋ ਟੈਸਟ ਮੈਚਾਂ ਤਕ ਹੀ ਸੀਮਤ ਸੀ। ਭਾਰਤ ਨੇ ਬੰਗਲਾਦੇਸ਼ ਨੂੰ 2000 'ਚ ਇਕ ਟੈਸਟ ਤੇ 2004 ਤੇ 2010 ਵਿਚ 2-2 ਟੈਸਟ ਮੈਚਾਂ ਦੀਆਂ ਲੜੀਆਂ 'ਚ ਹਰਾਇਆ ਸੀ। ਇਸ ਵਿਚਾਲੇ ਉਸ ਨੇ ਜ਼ਿੰਬਾਬਵੇ ਨੂੰ ਉਸ ਦੀ ਧਰਤੀ 'ਤੇ ਦੋ ਮੈਚਾਂ 'ਚ 2-0 ਨਾਲ ਹਰਾਇਆ ਸੀ। ਭਾਰਤ ਹਾਲਾਂਕਿ ਆਪਣੀ ਧਰਤੀ 'ਤੇ ਇਸ ਤੋਂ ਪਹਿਲਾਂ ਤਿੰਨ ਜਾਂ ਇਸ ਤੋਂ ਵੱਧ ਟੈਸਟ ਮੈਚਾਂ ਵਿਚ ਕਲੀਨ ਸਵੀਪ ਕਰ ਚੁੱਕਾ ਹੈ। ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਚਾਰ ਮੈਚਾਂ ਦੀ ਲੜੀ ਵਿਚ 4-0 ਨਾਲ ਹਰਾਇਆ ਸੀ। ਮੁਹੰਮਦ ਅਜ਼ਹਰੂਦੀਨ ਦੀ ਟੀਮ ਨੇ 1993-94 ਵਿਚ ਇੰਗਲੈਂਡ ਤੇ ਸ਼੍ਰੀਲੰਕਾ ਦਾ ਤਿੰਨ ਟੈਸਟ ਮੈਚਾਂ ਦੀਆਂ ਲੜੀਆਂ 'ਚ ਸੁਪੜਾ ਸਾਫ ਕੀਤਾ ਹੈ।
ਕੋਹਲੀ ਦੀ ਅਗਵਾਈ ਵਿਚ ਟੀਮ ਨੇ ਪਿਛਲੇ ਸਾਲ ਨਿਊਜ਼ੀਲੈਂਡ ਵਿਰੁੱਧ ਇਹ ਚਮਤਕਾਰ ਦੁਹਰਾਇਆ ਸੀ। ਪਿਛਲੇ ਸਾਲ ਹੀ ਭਾਰਤੀ ਟੀਮ ਨੇ ਇੰਗਲੈਂਡ ਨੂੰ ਪੰਜ ਮੈਚਾਂ ਦੀ ਲੜੀ ਵਿਚ 4-0 ਨਾਲ ਹਰਾਇਆ ਸੀ, ਜਦਕਿ 2015 ਵਿਚ ਉਸ ਨੇ ਦੱਖਣੀ ਅਫਰੀਕਾ ਨੂੰ ਚਾਰ ਮੈਚਾਂ ਦੀ ਲੜੀ 'ਚ 3-0 ਨਾਲ ਹਰਾਇਆ ਸੀ।
ਰਿੰਕੂ, ਜਯੰਤੀ ਤੇ ਅਮਿਤ ਨੇ ਸਵਿਟਜ਼ਰਲੈਂਡ 'ਚ ਲਹਿਰਾਇਆ ਤਿਰੰਗਾ
NEXT STORY