ਸਪੋਰਟਸ ਡੈਸਕ- ਭਾਰਤੀ ਪੁਰਸ਼ ਕ੍ਰਿਕਟ ਟੀਮ ਇਸ ਸਮੇਂ ਇੰਗਲੈਂਡ ਦੌਰੇ 'ਤੇ ਪੰਜ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਹੈ, ਜਿਸ ਵਿੱਚ ਭਾਰਤੀ ਟੀਮ ਨੂੰ ਪਹਿਲੇ ਟੈਸਟ ਮੈਚ ਵਿੱਚ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਰਤੀ ਮਹਿਲਾ ਟੀਮ 28 ਜੂਨ ਤੋਂ ਇੰਗਲੈਂਡ ਦੌਰੇ 'ਤੇ ਪੰਜ ਮੈਚਾਂ ਦੀ ਟੀ-20 ਲੜੀ ਖੇਡੇਗੀ। ਇਸਦੀ ਟੀਮ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ, ਜਿਸ ਵਿੱਚ ਹਰਮਨਪ੍ਰੀਤ ਕੌਰ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਸਮ੍ਰਿਤੀ ਮੰਧਾਨਾ ਨੂੰ ਉਪ-ਕਪਤਾਨ ਬਣਾਇਆ ਗਿਆ ਸੀ। ਹੁਣ ਲੜੀ ਸ਼ੁਰੂ ਹੋਣ ਤੋਂ ਪਹਿਲਾਂ, ਆਓ ਜਾਣਦੇ ਹਾਂ ਕਿ ਦੋਵਾਂ ਟੀਮਾਂ ਵਿਚਾਲੇ ਕੀ ਰਿਕਾਰਡ ਹੈ ਅਤੇ ਕਿਹੜਾ ਮੈਚ ਕਿਸ ਤਰੀਕ ਨੂੰ ਖੇਡਿਆ ਜਾਵੇਗਾ।
ਭਾਰਤੀ ਟੀਮ ਕੋਲ ਸਟਾਰ ਪਲੇਅਰਸ ਹਨ
ਭਾਰਤੀ ਟੀਮ ਦੀ ਬੱਲੇਬਾਜ਼ੀ ਕਾਫ਼ੀ ਹੱਦ ਤੱਕ ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਜੇਮਿਮਾ ਰੋਡਰਿਗਜ਼, ਰਿਚਾ ਘੋਸ਼ ਅਤੇ ਦੀਪਤੀ ਸ਼ਰਮਾ 'ਤੇ ਨਿਰਭਰ ਕਰਦੀ ਹੈ। ਗੇਂਦਬਾਜ਼ੀ ਹਮਲੇ ਵਿੱਚ ਅਰੁੰਧਤੀ ਰੈੱਡੀ, ਸਨੇਹ ਰਾਣਾ, ਅਮਨਜੋਤ ਕੌਰ ਅਤੇ ਦੀਪਤੀ ਸ਼ਰਮਾ ਮੌਜੂਦ ਹਨ। ਭਾਰਤੀ ਟੀਮ ਇਨ੍ਹਾਂ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ।
ਇੰਗਲੈਂਡ ਦਾ ਪਲੜਾ ਹੈ ਭਾਰੀ
ਭਾਰਤੀ ਮਹਿਲਾ ਟੀਮ ਅਤੇ ਇੰਗਲੈਂਡ ਮਹਿਲਾ ਟੀਮ ਵਿਚਕਾਰ ਹੁਣ ਤੱਕ ਕੁੱਲ 30 ਟੀ-20 ਕੌਮਾਂਤਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤੀ ਮਹਿਲਾ ਟੀਮ ਨੇ 8 ਜਿੱਤੇ ਹਨ। ਜਦੋਂ ਕਿ 22 ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤਰ੍ਹਾਂ, ਇੰਗਲੈਂਡ ਵਿਰੁੱਧ ਭਾਰਤੀ ਮਹਿਲਾ ਟੀਮ ਦਾ ਰਿਕਾਰਡ ਬਹੁਤ ਮਾੜਾ ਰਿਹਾ ਹੈ।
ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਸ਼ਡਿਊਲ:
ਪਹਿਲਾ ਟੀ-20 - 28 ਜੂਨ, ਨਾਟਿੰਘਮ
ਦੂਜਾ ਟੀ-20 - 1 ਜੁਲਾਈ, ਬ੍ਰਿਸਟਲ
ਤੀਜਾ ਟੀ-20 - 4 ਜੁਲਾਈ, ਲੰਡਨ
ਚੌਥਾ ਟੀ-20 - 9 ਜੁਲਾਈ, ਮੈਨਚੈਸਟਰ
ਪੰਜਵਾਂ ਟੀ-20 - 12 ਜੁਲਾਈ, ਬਰਮਿੰਘਮ
ਟੀ-20 ਸੀਰੀਜ਼ ਲਈ ਭਾਰਤੀ ਟੀਮ :
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉੁਪ ਕਪਤਾਨ), ਸ਼ੇਫਾਲੀ ਵਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਯਸਤਿਕਾ ਭਾਟੀਆ (ਵਿਕਟਕੀਪਰ), ਹਰਲੀਨ ਦਿਓਲ, ਦੀਪਤੀ ਸ਼ਰਮਾ, ਸਨੇਹ ਰਾਣਾ, ਸ਼੍ਰੀ ਚਰਨੀ, ਸ਼ੁਚੀ ਉਪਾਧਿਆਏ, ਅਮਨਜੋਤ ਕੌਰ, ਅਰੁੰਧਤੀ ਰੈਡੀ, ਕ੍ਰਾਂਤੀ ਗੌੜ, ਸਯਾਲੀ ਸਤਘਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਰਿਆਕੁਮਾਰ ਦਾ ਜਰਮਨੀ ਵਿੱਚ ਸਪੋਰਟਸ ਹਰਨੀਆ ਦਾ ਹੋਇਆ ਸਫਲ ਆਪ੍ਰੇਸ਼ਨ
NEXT STORY