ਬਰਮਿੰਘਮ- ਇੰਗਲੈਂਡ ਖਿਲਾਫ ਲੀਡਜ਼ ’ਚ ਖੇਡੇ ਗਏ ਪਹਿਲੇ ਟੈਸਟ ਲਈ ਭਾਰਤੀ ਟੀਮ ’ਚ ਕਵਰ ਦੇ ਤੌਰ ’ਤੇ ਸ਼ਾਮਿਲ ਕੀਤੇ ਗਏ ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ਮੈਨੇਜਮੈਂਟ ਨੇ ਬੁੱਧਵਾਰ ਨੂੰ ਰਿਲੀਜ਼ (ਟੀਮ ਤੋਂ ਅਲੱਗ ਕਰਨਾ) ਕਰ ਦਿੱਤਾ।ਰਾਣਾ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੌਰੇ ’ਤੇ 2 ਟੈਸਟ ਮੈਚ ਖੇਡੇ ਸਨ। ਉਹ ਇੰਗਲੈਂਡ ਦੌਰੇ ’ਤੇ ਭਾਰਤ ਏ ਟੀਮ ਦਾ ਹਿੱਸਾ ਸੀ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਨਾਮ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਹਰਸ਼ਿਤ ਰਾਣਾ ਨੂੰ ਟੀਮ ’ਚੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਉਹ 2 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਟੀਮ ਨਾਲ ਬਰਮਿੰਘਮ ਨਹੀਂ ਆਇਆ ਹੈ।
34 ਹਜ਼ਾਰ ਕਰੋੜ ਦੀ ਲੀਗ ਖਿਲਾਫ ਖੜ੍ਹੀ ਹੋਈ BCCI, ਸਤਾ ਰਿਹਾ ਇਹ ਵੱਡਾ ਡਰ
NEXT STORY