ਲੰਡਨ, (ਭਾਸ਼ਾ) : ਇੰਗਲਿਸ਼ ਪ੍ਰੀਮੀਅਰ ਲੀਗ (ਈ.ਪੀ.ਐੱਲ.) ਕਲੱਬ ਟੋਟੇਨਹੈਮ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਖਿਡਾਰੀ ਸੋਨ ਹਿਊਂਗ-ਮਿਨ ਆਨਲਾਈਨ ਨਸਲੀ ਬਦਸਲੂਕੀ ਦਾ ਸ਼ਿਕਾਰ ਹੋਇਆ ਹੈ। ਪ੍ਰੀਮੀਅਰ ਲੀਗ ਕਲੱਬ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੈਸਟ ਹੈਮ ਦੇ ਖਿਲਾਫ 2-0 ਦੀ ਜਿੱਤ ਦੌਰਾਨ ਸੋਨ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਕਾਰਵਾਈ ਕਰਨ ਲਈ ਕਿਹਾ।
ਫਾਰਵਰਡ ਸੋਨ ਨੇ ਦੂਜੇ ਹਾਫ ਵਿੱਚ ਬਦਲ ਵਜੋਂ ਆਉਣ ਤੋਂ ਚਾਰ ਮਿੰਟ ਬਾਅਦ ਗੋਲ ਕੀਤਾ। ਮੈਚ ਤੋਂ ਬਾਅਦ, ਟੀਮ ਨੇ ਬਿਆਨ 'ਚ ਕਿਹਾ, "ਸਾਨੂੰ ਅੱਜ ਦੇ ਮੈਚ ਦੌਰਾਨ ਸੋਨ ਹਿਊਂਗ-ਮਿਨ ਪ੍ਰਤੀ ਕਲੱਬ ਦੁਆਰਾ ਰਿਪੋਰਟ ਕੀਤੀ ਗਈ ਨਿੰਦਣਯੋਗ ਆਨਲਾਈਨ ਨਸਲੀ ਦੁਰਵਿਵਹਾਰ ਤੋਂ ਜਾਣੂ ਕਰਵਾਇਆ ਗਿਆ ਹੈ, ਜਿਸ ਦੀ ਸ਼ਿਕਾਇਤ ਕਲੱਬ ਨੇ ਕੀਤੀ ਹੈ।" ਉਨ੍ਹਾਂ ਕਿਹਾ, 'ਅਸੀਂ ਸੋਨ ਦੇ ਨਾਲ ਖੜੇ ਹਾਂ ਅਤੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਕੰਪਨੀਆਂ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ।
ਇਸਲਾਮਿਕ ਕਾਨੂੰਨਾਂ ਦੀ ਉਲੰਘਣਾ, PSL ਫ੍ਰੈਂਚਾਈਜ਼ੀ ਨੇ ਸੱਟੇਬਾਜ਼ੀ ਕੰਪਨੀਆਂ ਨਾਲ ਕੀਤਾ ਕਰਾਰ
NEXT STORY