ਕੋਲਕਾਤਾ- ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਪ੍ਰਾਈਵੇਟ ਲਿਮਟਿਡ ਇਸ ਸਾਲ ਤੀਰਅੰਦਾਜ਼ੀ ਦੀਆਂ ਸਾਰੀਆਂ ਕੌਮਾਂਤਰੀ ਪ੍ਰਤੀਯੋਗਿਤਾਵਾਂ ਦਾ ਪ੍ਰਸਾਰਣ ਕਰੇਗਾ, ਜਿਸ ਵਿਚ ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵੀ ਸ਼ਾਮਲ ਹੈ। ਇਸ ਦਾ ਐਲਾਨ ਵੀਰਵਾਰ ਨੂੰ ਹੀ ਕੀਤਾ ਗਿਆ। ਵਿਸ਼ਵ ਤੀਰਅੰਦਾਜ਼ੀ ਨਾਲ ਐਕਸਕਲੂਸਿਵ ਪ੍ਰਸਾਰਣ ਕਰਾਰ ਦੇ ਅਨੁਸਾਰ ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਪ੍ਰਾਈਵੇਟ ਲਿਮ. ਭਾਰਤੀ ਉਪ ਮਹਾਦੀਪ ਵਿਚ 8 ਦੇਸ਼ਾਂ ਭਾਰਤ, ਸ਼੍ਰੀਲੰਕਾ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਅਫਗਾਨਿਸਤਾਨ ਤੇ ਮਾਲਦੀਵ ਵਿਚ ਪ੍ਰਤੀਯੋਗਿਤਾਵਾਂ ਦਾ ਪ੍ਰਸਾਰਣ ਕਰੇਗਾ। ਇਸ ਕਰਾਰ ਵਿਚ ਵਿਸ਼ਵ ਕੱਪ ਸੈਸ਼ਨ ਤੇ ਨੀਦਰਲੈਂਡ ਵਿਚ 10 ਤੋਂ 16 ਜੂਨ ਤਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਸ਼ਾਮਲ ਹਨ।
ਨਿਸ਼ਾਨੇਬਾਜ਼ੀ : ਸ਼ਿਰਾਜ ਸ਼ੇਖ ਦਾ ਪਰਫੈਕਟ-50
NEXT STORY