ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਮਗਾ ਜੇਤੂ ਸੋਨੀਆ ਲਾਠੇਰ (57 ਕਿਲੋਗ੍ਰਾਮ) ਅਤੇ ਮਨਦੀਪ ਜਾਂਗੜਾ ਨੇ ਅੱਜ ਮੰਗੋਲੀਆ 'ਚ ਉਲਾਨਬਟੇਰ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ ਜਦਕਿ ਸ਼ਿਵ ਥਾਪਾ (60 ਕਿਲੋਗ੍ਰਾਮ) ਨੂੰ ਸੈਮੀਫਾਈਨਲ 'ਚ ਹਾਰ ਦੇ ਨਾਲ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਇਸ ਸਾਲ ਇੰਡੀਆ ਓਪਨ 'ਚ ਸੋਨ ਤਮਗਾ ਜਿੱਤਣ ਵਾਲਾ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਵੀ ਖਿਤਾਬ ਮੁਕਾਬਲੇ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ। ਸ਼ਿਵ ਤੋਂ ਇਲਾਵਾ ਬੀਨਾ ਦੇਵੀ ਕੋਈਜਾਮ (48 ਕਿਲੋਗ੍ਰਾਮ) ਵੀ ਕਾਂਸੀ ਤਮਗਾ ਜਿੱਤਣ 'ਚ ਸਫਲ ਰਹੀ। ਡਰਾਅ 'ਚ ਘੱਟ ਖਿਡਾਰੀਆਂ ਦੇ ਹੋਣ ਦੇ ਕਾਰਨ ਬੀਨਾ ਦੇਵੀ ਨੂੰ ਸਿੱਧੇ ਅੰਤਿਮ ਚਾਰ 'ਚ ਜਗ੍ਹਾ ਮਿਲੀ ਸੀ। ਸ਼ਿਵ ਨੂੰ ਕਰੀਬੀ ਮੁਕਾਬਲੇ 'ਚ ਸਥਾਨਕ ਦਾਅਵੇਦਾਰ ਬਾਤੁਮੁਰ ਮਿਸ਼ੇਲਟ ਨੇ ਹਰਾਇਆ ਜਦਕਿ ਬੀਨਾ ਨੂੰ ਕੋਰੀਆ ਦੀ ਕਿਮ ਕੁਮ ਸੁਨ ਨੇ ਇਕਪਾਸੜ ਮੁਕਾਬਲੇ 'ਚ ਹਰਾਇਆ।
2 ਵਾਰ ਦੀ ਵਿਸ਼ਵ ਅਤੇ ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸੋਨੀਆ ਨੇ ਚੀਨ ਦੀ ਟੀਆਨਟੀਆਨ ਝਾਓ ਨੂੰ ਹਰਾਇਆ। ਭਾਰਤੀ ਖਿਡਾਰਨ ਪਹਿਲੇ ਦੌਰ 'ਚ ਬਿਲਕੁਲ ਵੀ ਲੈਅ 'ਚ ਨਹੀਂ ਦਿਸੀ ਜਿਸ 'ਚ ਝਾਓ ਨੇ ਦਬਦਬਾ ਬਣਾਇਆ। ਸੋਨੀਆ ਨੇ ਹਾਲਾਂਕਿ ਆਪਣੇ ਤਜਰਬੇ ਦੇ ਦਮ 'ਤੇ ਦੂਜੇ ਅਤੇ ਤੀਜੇ ਦੌਰ 'ਚ ਜ਼ੋਰਦਾਰ ਵਾਪਸੀ ਕਰਦੇ ਹੋਏ ਮੁਕਾਬਲਾ ਜਿੱਤਿਆ। ਇਹ ਖਿਤਾਬੀ ਮੁਕਾਬਲੇ 'ਚ ਸਥਾਨਕ ਦਾਅਵੇਦਾਰ ਤੁਮੁਰਖੁਆਗ ਬੋਲੋਰਤੁਲ ਨਾਲ ਭਿੜੇਗੀ।
ਇਸ ਦੇ ਉਲਟ ਲਵਲੀਨਾ ਨੇ ਅੰਖਬਾਤਰ ਏਰਦੇਨੇਤੁਆ ਦੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਅਤੇ ਆਸਾਨ ਜਿੱਤ ਦਰਜ ਕਰਨ 'ਚ ਸਫਲ ਰਹੀ। ਅਸਮ ਦੀ ਇਹ ਮੁੱਕੇਬਾਜ਼ ਖਿਤਾਬੀ ਮੁਕਾਬਲੇ 'ਚ ਚੀਨੀ ਤਾਈਪੇ ਦੀ ਨੀਨ ਚੇਨ ਚੇਨ ਨਾਲ ਭਿੜੇਗੀ। ਪੁਰਸ਼ ਡਰਾਅ 'ਚ ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚਾਂਦੀ ਤਮਗਾ ਜੇਤੂ ਮਨਦੀਪ ਨੇ ਸਥਾਨਕ ਦਾਅਵੇਦਾਰ ਸੇਂਡ ਆਯੁਸ਼ ਓਟਗੋਨ ਐਰਡੇਨ ਨੂੰ ਹਰਾਇਆ। ਭਾਰਤੀ ਖਿਡਾਰੀ ਨੇ ਆਪਣੇ ਦਮਦਾਰ ਮੁੱਕਿਆਂ ਨਾਲ ਦਬਦਬਾ ਬਣਾਇਆ ਅਤੇ ਉਨ੍ਹਾਂ ਨੂੰ ਲਗਾਤਾਰ ਝੁਕਣ ਲਈ ਓਟਗੋਨ ਐਰਡੇਨੇ ਨੂੰ ਮਿਲੀ ਚਿਤਾਵਨੀ ਦਾ ਵੀ ਫਾਇਦਾ ਮਿਲਿਆ।
ਭਾਰਤੀ ਖਿਡਾਰੀਆਂ 'ਤੇ ਚੜ੍ਹਿਆ 'ਮੁੰਨਾਬਾਈ' ਦਾ ਜਾਦੂ, ਸੜਕ 'ਤੇ ਕੀਤਾ ਡਾਂਸ
NEXT STORY