ਕੋਲਕਾਤਾ— ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੂੰ ਆਸਟਰੇਲੀਆ 'ਚ ਪਹਿਲੀ ਵਾਰ ਟੈਸਟ ਲੜੀ ਜਿੱਤਣ ਲਈ ਸਖਤ ਚੁਣੌਤੀ ਪੇਸ਼ ਕਰਨੀ ਹੋਵੇਗੀ। ਭਾਰਤ ਨੇ ਐਡੀਲੇਡ 'ਚ ਪਹਿਲੇ ਟੈਸਟ 'ਚ 31 ਦੌੜਾਂ ਦੀ ਜਿੱਤ ਦੇ ਨਾਲ ਆਸਟਰੇਲੀਆ 'ਚ 70 ਸਾਲ 'ਚ ਪਹਿਲੀ ਵਾਰ 1-0 ਦੀ ਬੜ੍ਹਤ ਬਣਾਈ।

ਆਸਟਰੇਲੀਆ ਦੀ ਟੀਮ ਆਪਣੇ ਹੇਠਲੇ ਪੱਧਰ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੇ 323 ਦੌੜਾਂ ਦੇ ਟੀਚੇ ਦੇ ਕਰੀਬ ਪਹੁੰਚਣ 'ਚ ਸਫਲ ਰਹੀ ਪਰ ਅੰਤ 'ਚ 291 ਦੌੜਾਂ 'ਤੇ ਆਊਟ ਹੋ ਗਈ। ਭਾਰਤੀ ਟੀਮ ਨੂੰ ਵਧਾਈ ਦਿੰਦੇ ਹੋਏ ਗਾਂਗੁਲੀ ਨੇ ਕਿਹਾ, ''ਇਹ ਸ਼ਾਨਦਾਰ ਜਿੱਤ ਹੈ। ਇਹ ਸਖਤ ਮੁਕਾਬਲੇ ਵਾਲੀ ਸੀਰੀਜ਼ ਹੋਵੇਗੀ। ਸਾਰਿਆਂ ਮੈਚਾਂ 'ਚ ਨਤੀਜੇ ਨਿਕਲਣਗੇ।'' ਲੜੀ ਦਾ ਦੂਜਾ ਟੈਸਟ 14 ਦਸੰਬਰ ਤੋਂ ਪਰਥ 'ਚ ਖੇਡਿਆ ਜਾਵੇਗਾ।
ਆਸਟ੍ਰੇਲੀਆਈ ਕਪਤਾਨ ਨੇ DRS ਦੇ ਸਿਰ ਭੰਨਿਆ ਹਾਰ ਦਾ ਭਾਂਡਾ
NEXT STORY