ਨਵੀਂ ਦਿੱਲੀ— ਟੀਮ ਇੰਡੀਆ 'ਚ ਕਈ ਟੈਸਟ ਕ੍ਰਿਕਟਰ ਆਏ ਅਤੇ ਗਏ ਪਰ ਵੀ.ਵੀ.ਐੱਸ. ਲਕਸ਼ਮਣ ਉਨ੍ਹਾਂ ਟੈਸਟ ਕ੍ਰਿਕਟ ਸਪੈਸ਼ਲਿਸਟ ਖਿਡਾਰੀਆਂ 'ਚ ਰਹੇ ਜਿਨ੍ਹਾਂ ਨੇ ਸੁਰਖ਼ੀਆਂ 'ਚ ਘੱਟ ਰਹਿਣ ਦੇ ਬਾਵਜੂਦ ਯਾਦਗਾਰ ਪਾਰੀਆਂ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ। ਲਕਸ਼ਮਣ ਹਮੇਸ਼ਾ ਤੋਂ ਹੀ ਕ੍ਰਿਕਟ ਪ੍ਰਸ਼ੰਸਕਾਂ ਦੇ ਫੇਵਰਟ ਰਹੇ ਪਰ ਰੰਗੀਨ ਜਰਸੀ (ਸੀਮਿਤ ਓਵਰ ਕ੍ਰਿਕਟ) 'ਚ ਉਨ੍ਹਾਂ ਦਾ ਕਰੀਅਰ ਜ਼ਿਆਦਾ ਅੱਗੇ ਨਹੀਂ ਵਧ ਸਕਿਆ। ਇਸ ਦੇ ਪਿੱਛੇ ਤਮਾਮ ਕਾਰਨ ਦੱਸੇ ਜਾ ਰਹੇ ਹਨ ਪਰ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਮੰਨਿਆ ਹੈ ਕਿ ਉਸ ਦੌਰਾਨ ਸ਼ਾਇਦ ਚੋਣਕਰਤਾਵਾਂ ਅਤੇ ਖ਼ੁਦ ਉਨ੍ਹਾਂ ਤੋਂ ਵੱਡੀ ਗਲਤੀ ਹੋ ਗਈ ਸੀ ਅਤੇ ਇਹੋ ਕਾਰਨ ਸੀ ਕਿ ਲਕਸ਼ਮਣ ਦਾ ਸੀਮਿਤ ਓਵਰ ਕ੍ਰਿਕਟ ਕਰੀਅਰ ਅੱਗੇ ਨਹੀਂ ਵਧ ਸਕਿਆ। ਆਓ ਜਾਣਦੇ ਹਾਂ ਕਿ ਗਾਂਗੁਲੀ ਨੇ ਇਸ ਬਾਰੇ ਕੀ ਕਿਹਾ।

ਟੈਸਟ ਕ੍ਰਿਕਟ 'ਚ ਸਫਲ ਕਰੀਅਰ ਦੇ ਬਾਵਜੂਦ ਲਕਸ਼ਮਣ ਸੀਮਿਤ ਓਵਰਾਂ ਦਾ ਕਰੀਅਰ ਅੱਗੇ ਨਹੀਂ ਵਧਾ ਸਕੇ ਸਨ। ਵੀ.ਵੀ.ਐੱਸ. ਲਕਸ਼ਮਣ ਨੇ ਸਿਰਫ 86 ਇਕ ਰੋਜ਼ਾ ਮੈਚ ਖੇਡੇ। ਉਨ੍ਹਾਂ ਨੇ ਇਨ੍ਹਾਂ ਮੈਚਾਂ 'ਚ 6 ਸੈਂਕੜੇ ਅਤੇ 10 ਅਰਧ ਸੈਂਕੜੇ ਜੜਦੇ ਹੋਏ 30.76 ਦੀ ਔਸਤ ਨਾਲ 2338 ਦੌੜਾਂ ਬਣਾਈਆਂ ਪਰ ਲਕਸ਼ਮਣ ਨੂੰ 2003 ਵਿਸ਼ਵ ਕੱਪ ਦੇ ਲਈ ਦੱਖਣੀ ਅਫਰੀਕਾ ਜਾਣ ਵਾਲੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਗਾਂਗੁਲੀ ਨੇ ਹੁਣ ਕਿਹਾ ਕਿ ਸ਼ਾਇਦ ਇਹ ਗਲਤੀ ਸੀ। ਉਨ੍ਹਾਂ ਕਿਹਾ, ''ਲਕਸ਼ਮਣ ਇਕ ਅਜਿਹਾ ਖਿਡਾਰੀ ਸੀ ਜੋ ਸਾਰੇ ਫਾਰਮੈਟਾਂ 'ਚ ਚੰਗਾ ਪ੍ਰਦਰਸ਼ਨ ਕਰ ਸਕਦਾ ਸੀ। ਸ਼ਾਇਦ ਇਹ ਗਲਤੀ ਸੀ। ਇਕ ਕਪਤਾਨ ਦੇ ਤੌਰ 'ਤੇ ਤੁਸੀਂ ਫੈਸਲਾ ਕਰਦੇ ਹੋ ਅਤੇ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ।
ਮਿਚੇਲ ਸਟਾਰਕ ਦੀ ਮਦਦ ਕਰਨਗੇ ਜਾਨਸਨ
NEXT STORY