ਮੁੰਬਈ- ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਫਿਲਮ 'ਹੋਮਬਾਉਂਡ' ਨੂੰ ਆਸਕਰ 2026 ਦੇ ਬੈਸਟ ਇੰਟਰਨੈਸ਼ਨਲ ਫੀਚਰ ਫਿਲਮ ਦੀ ਕੈਟੇਗਰੀ ਵਿੱਚ ਸ਼ਾਰਟਲਿਸਟ ਕਰ ਲਿਆ ਗਿਆ ਹੈ। ਭਾਰਤ ਦੀ ਅਧਿਕਾਰਤ ਐਂਟਰੀ ਰਹੀ 'ਹੋਮਬਾਉਂਡ' ਨੇ ਇਸ ਵੱਕਾਰੀ ਕੈਟੇਗਰੀ ਦੀ ਟਾਪ 15 ਫਿਲਮਾਂ ਵਿੱਚ ਆਪਣੀ ਜਗ੍ਹਾ ਪੱਕੀ ਕਰਲਈ ਹੈ। ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਵਿਸ਼ਾਲ ਜੇਠਵਾ, ਜਿਨ੍ਹਾਂ ਨੇ ਇਸ਼ਾਨ ਖੱਟਰ ਅਤੇ ਜਾਹਨਵੀ ਕਪੂਰ ਨਾਲ ਕੰਮ ਕੀਤਾ ਹੈ, ਨੇ ਇਸ ਪ੍ਰਾਪਤੀ 'ਤੇ ਆਪਣਾ ਭਾਵੁਕ ਪ੍ਰਤੀਕਰਮ ਸਾਂਝਾ ਕੀਤਾ ਹੈ।
'ਇਹ ਸਨਮਾਨ ਪੂਰੀ ਟੀਮ ਦਾ'
ਵਿਸ਼ਾਲ ਜੇਠਵਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਸਫ਼ਰ ਉਨ੍ਹਾਂ ਨੂੰ ਆਸਕਰ ਤੱਕ ਲੈ ਆਵੇਗਾ। ਉਨ੍ਹਾਂ ਨੇ ਇਸ ਪਲ ਨੂੰ 'ਕਿਸੇ ਸੁਪਨੇ ਵਰਗਾ' ਅਤੇ 'ਬਹੁਤ ਹੀ ਨਿਮਰ ਕਰ ਦੇਣ ਵਾਲਾ' ਦੱਸਿਆ। ਉਨ੍ਹਾਂ ਨੇ ਦੁਨੀਆ ਭਰ ਦੇ ਦਰਸ਼ਕਾਂ ਵੱਲੋਂ ਫਿਲਮ ਨੂੰ ਮਿਲੇ ਪਿਆਰ ਅਤੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ। ਵਿਸ਼ਾਲ ਨੇ ਖਾਸ ਤੌਰ 'ਤੇ ਕਰਨ ਜੌਹਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਕਹਾਣੀ ਅਤੇ ਕਲਾਕਾਰਾਂ 'ਤੇ ਭਰੋਸਾ ਕੀਤਾ ਅਤੇ ਜਿਨ੍ਹਾਂ ਦੇ ਸਹਿਯੋਗ ਨੇ 'ਹੋਮਬਾਉਂਡ' ਨੂੰ ਉਡਾਣ ਦਿੱਤੀ। ਉਨ੍ਹਾਂ ਨੇ ਨਿਰਦੇਸ਼ਕ ਨੀਰਜ ਘਾਇਵਨ ਦੀ ਸੰਵੇਦਨਸ਼ੀਲਤਾ, ਇਮਾਨਦਾਰੀ ਅਤੇ ਸਾਫ਼ ਸੋਚ ਦੀ ਤਾਰੀਫ਼ ਕਰਦਿਆਂ ਕਿਹਾ ਕਿ ਨੀਰਜ ਸਰ ਨੇ ਉਨ੍ਹਾਂ ਨੂੰ ਅਜਿਹੇ ਭਾਵਨਾਤਮਕ ਪਹਿਲੂਆਂ ਨੂੰ ਛੂਹਣ ਦਾ ਮੌਕਾ ਦਿੱਤਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਛੂਹਿਆ ਸੀ। ਉਨ੍ਹਾਂ ਲਈ ਨੀਰਜ ਘਾਇਵਨ ਨਾਲ ਕੰਮ ਕਰਨਾ ਇੱਕ 'ਬਦਲ ਦੇਣ ਵਾਲਾ ਅਨੁਭਵ' ਰਿਹਾ।
ਵਿਸ਼ਾਲ ਜੇਠਵਾ ਨੇ ਅਦਾਕਾਰ ਈਸ਼ਾਨ ਖੱਟਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਜਨੂੰਨ ਅਤੇ ਮਿਹਨਤ ਨੇ ਹਰ ਸੀਨ ਨੂੰ ਬਿਹਤਰ ਬਣਾਇਆ ਅਤੇ ਕਿਹਾ ਕਿ ਇਸ ਸਫ਼ਰ ਵਿੱਚ ਉਨ੍ਹਾਂ ਨੇ ਇੱਕ-ਦੂਜੇ ਤੋਂ ਬਹੁਤ ਕੁਝ ਸਿੱਖਿਆ। ਵਿਸ਼ਾਲ ਜੇਠਵਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਨਮਾਨ ਪੂਰੀ ਟੀਮ ਦਾ ਹੈ, ਜਿਸਨੇ ਫਿਲਮ ਵਿੱਚ ਆਪਣਾ ਦਿਲ ਅਤੇ ਮਿਹਨਤ ਝੋਂਕ ਦਿੱਤੀ।
ਉਮਰ 53 ਪਰ ਲੁੱਕ 'ਚ 25! ਅਕਸ਼ੈ ਖੰਨਾ ਤੋਂ ਵੀ ਵੱਧ ਹੈਂਡਸਮ ਹੈ ਵੱਡਾ ਭਰਾ, ਉਹ ਵੀ ਕੁਆਰਾ
NEXT STORY