ਜੌਹਾਸਬਰਗ : ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਐਤਵਾਰ ਨੂੰ ਦੇਸ਼ ਦੇ ਬਿਹਤਰੀਨ ਆਲਰਾਊਂਡਰਾਂ ’ਚ ਸ਼ੁਮਾਰ ਮਾਈਕ ਪ੍ਰੋਕਟਰ ਦੇ ਦਿਹਾਂਤ ’ਤੇ ਸ਼ੋਕ ਜ਼ਾਹਿਰ ਕੀਤਾ। ਉਹ 77 ਸਾਲ ਦੇ ਸਨ। ਪ੍ਰੋਕਟਰ ਇਕ ਬਿਹਤਰੀਨ ਤੇਜ਼ ਗੇਂਦਬਾਜ਼ ਅਤੇ ਮੱਧਕ੍ਰਮ ਬੱਲੇਬਾਜ਼ ਸਨ। ਉਹ ਆਫ ਸਪਿਨ ਗੇਂਦਬਾਜ਼ੀ ਵੀ ਕਰ ਲੈਂਦੇ ਸਨ।
ਦੱਖਣੀ ਅਫਰੀਕਾ ਦੇ ਕ੍ਰਿਕਟ ਇਤਿਹਾਸ ’ਚ ਇਸ ਤੇਜ਼ ਕਪਤਾਨ ਨੇ ਹਰ ਤਰ੍ਹਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਟੀਮ ਦੇ ਕੋਚ, ਪ੍ਰਸ਼ਾਸਕ, ਚੋਣਕਰਤਾ, ਕੁਮੈਂਟੇਟਰ, ਆਈ. ਸੀ. ਸੀ. ਏਲੀਟ ਮੈਚ ਰੈਫਰੀ ਦੇ ਤੌਰ ’ਤੇ ਖੇਡ ਦੀ ਸੇਵਾ ਕੀਤੀ। ਆਖਰੀ ਸਾਲਾਂ ’ਚ ਉਹ ਬੱਚਿਆਂ ਨੂੰ ਕੋਚਿੰਗ ਦਿੰਦੇ ਸਨ। ਉਹ ਰੰਗਭੇਦ ਦੇ ਬਾਅਦ ਦੇ ਯੁੱਗ ਤੋਂ ਦੱਖਣੀ ਅਫਰੀਕਾ ਦੇ ਕੋਚ ਸਨ। ਉਨ੍ਹਾਂ ਨੇ ਸਿਰਫ 7 ਟੈਸਟ ਮੈਚ ਖੇਡੇ ਪਰ ਫਸਟ ਕਲਾਸ ’ਚ ਉਨ੍ਹਾਂ ਨੇ 401 ਮੈਚ ਖੇਡੇ।
ਮਨਿਕਾ ਬੱਤਰਾ ਦੀ ਦੋਹਰੀ ਜਿੱਤ ਨਾਲ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਹੰਗਰੀ ਨੂੰ ਹਰਾਇਆ
NEXT STORY