ਬਲੂਮਫੋਂਟੇਨ- ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਤੇ ਕਪਤਾਨ ਹਨੁਮਾ ਵਿਹਾਰੀ ਦੇ ਅਰਧ ਸੈਂਕੜਿਆਂ ਨਾਲ ਭਾਰਤ ਏ ਨੇ ਦੱਖਣੀ ਅਫਰੀਕਾ ਏ ਦੇ ਵਿਰੁੱਧ ਤੀਜੇ ਗੈਰ ਅਧਿਕਾਰਤ ਟੈਸਟ ਦੇ ਦੂਜੇ ਦਿਨ ਮੰਗਲਵਾਰ ਨੂੰ 6 ਵਿਕਟਾਂ 'ਤੇ 229 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਏ ਨੇ ਪਹਿਲੀ ਪਾਰੀ ਵਿਚ 268 ਦੌੜਾਂ ਬਣਾਈਆਂ ਸਨ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਕਿਸ਼ਨ 141 ਗੇਂਦਾਂ ਵਿਚ 12 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 86 ਦੌੜਾਂ ਬਣਾ ਕੇ ਖੇਡ ਰਹੇ ਹਨ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
ਵਿਹਾਰੀ ਨੇ 170 ਗੇਂਦਾਂ ਵਿਚ 63 ਦੌੜਾਂ ਬਣਾ ਲਈਆਂ ਹਨ, ਜਿਸ ਵਿਚ 6 ਚੌਕੇ ਤੇ ਇਕ ਛੱਕਾ ਸ਼ਾਮਿਲ ਹੈ। ਇਸ ਤੋਂ ਇਲਾਵਾ ਅਭਿਮਨਿਊ ਈਸ਼ਵਰਨ ਨੇ 28 ਤੇ ਸਰਫਰਾਜ਼ ਖਾਨ ਨੇ 14 ਦੌੜਾਂ ਬਣਾਈਆਂ ਹਨ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਪੰਜ ਤੇ ਦੇਵਦੱਤ ਪੱਡੀਕਲ ਅੱਠ ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਕੱਲ ਦੇ ਸਕੋਰ ਸੱਤ ਵਿਕਟਾਂ 'ਤੇ 249 ਦੌੜਾਂ ਨਾਲ ਅੱਗੇ ਖੇਡਦੇ ਹੋਏ ਦੱਖਣੀ ਅਫਰੀਕਾ ਏ ਆਪਣੇ ਸਕੋਰ ਵਿਚ 19 ਦੌੜਾਂ ਹੀ ਜੋੜ ਸਕਿਆ। ਭਾਰਤ ਦੇ ਲਈ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ 45 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਨਵਦੀਪ ਸੈਣੀ ਨੂੰ 3 ਵਿਕਟਾਂ ਮਿਲੀਆਂ ਹਨ।
ਇਹ ਖ਼ਬਰ ਪੜ੍ਹੋ- 2 ਮਹੀਨੇ ਦੇ ਲਈ ਕ੍ਰਿਕਟ ਤੋਂ ਦੂਰ ਰਹਿਣਗੇ ਕੇਨ ਵਿਲੀਅਮਸਨ, ਇਹ ਹੈ ਵਜ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫ੍ਰੈਂਚ ਓਪਨ ਦੇ ਨਿਰਦੇਸ਼ਕ ਫੋਰਗੇਟ ਨੇ ਦਿੱਤਾ ਅਸਤੀਫਾ
NEXT STORY