ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਧਾੱਕੜ ਬੱਲੇਬਾਜ਼ ਏੇ. ਬੀ ਡੀਵਿਲੀਅਇਰਸ ਭਲੇ ਹੀ ਕ੍ਰਿਕਟ ਨੂੰ ਅਲਵਿਦਾ ਕਹਿ ਗਿਆ ਹੈ ਪਰ ਉਨ੍ਹਾਂ ਦੇ ਖੇਡਣ ਦੇ ਗਜ਼ਬ ਤਰੀਕੇ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਡੀਵਿਲੀਅਰਸ ਆਪਣੀ ਤੂਫਾਨੀ ਬੱਲੇਬਾਜ਼ੀ ਅਤੇ ਸਵੀਪ ਸ਼ਾਟ ਦੀ ਬਦੌਲਤ ਕ੍ਰਿਕਟ ਜਗਤ 'ਚ ਮਸ਼ਹੂਰ ਹੈ। ਪ੍ਰਸ਼ਸੰਕ ਜ਼ਿਆਦਾਤਰ ਉਨ੍ਹਾਂ ਦੇ ਸਵੀਪ ਸ਼ਾਟ ਦੇ ਮੁਰੀਦ ਹਨ, ਇਸ ਲਈ ਉਨ੍ਹਾਂ ਨੂੰ ਮਾਸਟਰ 360 ਡਿਵਿਲੀਅਰਸ ਕਿਹਾ ਜਾਂਦਾ ਹੈ। ਹੁਣ ਸ਼ਾਇਦ ਹੀ ਹੁਣ ਕੋਈ ਹੋਰ ਬੱਲੇਬਾਜ਼ ਉਨ੍ਹਾਂ ਦੀ ਤਰ੍ਹਾਂ ਅਜਿਹੇ ਸ਼ਾਟ ਮਾਰ ਕੇ ਫੈਨਜ਼ ਦਾ ਮਨੋਰੰਜਨ ਕਰਵਾ ਸਕੇਗਾ। 34 ਸਾਲਾ ਡੀਵਿਲੀਅਰਸ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ 'ਚ ਇਕ ਅਜਿਹਾ ਰਿਕਾਰਡ ਹੈ ਜਿਨ੍ਹਾਂ ਨੂੰ ਤੋੜਨਾ ਬਾਕੀ ਬੱਲੇਬਾਜ਼ ਲਈ ਸਿਰਫ਼ ਇਕ ਸੁਪਨਾ ਹੀ ਰਹਿ ਜਾਵੇਗਾ।
ਕੀ ਹੈ ਉਹ ਰਿਕਾਰਡ?
ਡੀਵਿਲੀਅਰਸ ਦੇ ਨਾਂ ਵਨ-ਡੇ ਕ੍ਰਿਕਟ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਹੈ। ਉਨ੍ਹਾਂ ਨੇ ਵਿੰਡੀਜ਼ ਖਿਲਾਫ 18 ਜਨਵਰੀ 2015 ਨੂੰ ਜੋਹਾਨਸਵਰਗ ਸਟੇਡੀਅਮ 'ਚ 31 ਗੇਂਦਾਂ 'ਚ ਸੈਂਕੜਾ ਠੋਕਿਆ ਸੀ। ਡੀਵਿਲੀਅਰਸ ਨੇ ਨਿਊਜ਼ੀਲੈਂਡ ਦੇ ਬੱਲੇਬਾਜ਼ ਕੋਰੀ ਐਡਰਸਨ ਨੂੰ ਪਛਾੜ ਇਹ ਰਿਕਾਰਡ ਬਣਾਇਆ ਸੀ। ਐਂਡਰਸਨ ਨੇ 1 ਜਨਵਰੀ, 2014 ਨੂੰ ਵਿੰਡੀਜ਼ ਖਿਲਾਫ ਹੋਏ ਵਨ-ਡੇ ਮੈਚ 'ਚ 36 ਗੇਂਦਾਂ 'ਚ ਸੈਂਕੜਾ ਲਾਇਆ ਸੀ। ਅਜਿਹਾ ਲੱਗ ਰਿਹਾ ਸੀ ਕਿ ਐਡਰਸਨ ਦਾ ਇਹ ਰਿਕਾਰਡ ਆਸਾਨੀ ਨਾਲ ਨਹੀਂ ਟੂਟੇਗਾ, ਪਰ ਡੀਵਿਲੀਅਰਸ ਨੇ ਸਾਲ ਬਾਅਦ ਹੀ ਉਨ੍ਹਾਂ ਨੂੰ ਤੇਜ਼ ਸੈਂਕੜਾ ਲੱਗਾ ਦਿੱਤਾ।
ਇਹ ਵਰਲਡ ਰਿਕਾਰਡ ਵੀ ਹਨ ਇਨ੍ਹਾਂ ਦੇ ਨਾਂ
ਸਭ ਤੋਂ ਤੇਜ਼ ਸੈਂਕੜੇ ਤੋਂ ਇਲਾਵਾ ਡੀਵਿਲੀਅਰਸ ਦੇ ਨਾਂ ਵਨ-ਡੇ 'ਚ ਸਭ ਤੋਂ ਤੇਜ਼ ਅਰਧ ਸੈਂਕੜੇ ਅਤੇ ਦੌੜਾਂ ਬਣਾਉਣ ਦਾ ਵਰਲਡ ਰਿਕਾਰਡ ਵੀ ਦਰਜ ਹੈ। ਉਨ੍ਹਾਂ ਨੇ 16 ਗੇਂਦਾਂ 'ਚ 50 ਦੌੜਾਂ ਬਣਾਈਆਂ ਸਨ। ਉਨ੍ਹਾਂ ਨੂੰ ਪਹਿਲਾਂ ਸਨਥ ਜੈਸੂਰੀਆ, ਥਿਸਾਰਾ ਪਰੇਰਾ ਅਤੇ ਮਾਰਟਿਨ ਗੁਪਟਿਲ ਨੇ 17-17 ਗੇਂਦਾਂ 'ਚ ਤੇਜ਼ ਅਰਧ ਸੈਂਕੜੇ ਲਾਏ ਸਨ।
ਵਨਡੇ 'ਚ ਸਭ ਤੋਂ ਤੇਜ਼ 150 ਦੌੜਾਂ
ਵਨਡੇ 'ਚ ਸਭ ਤੋਂ ਤੇਜ਼ 150 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵੀ ਏ. ਬੀ. ਦੇ ਨਾਂ ਹੈ। ਡੀਵਿਲੀਅਰਸ ਨੇ 2015 ਦੇ ਵਰਲਡ ਦੌਰਾਨ 27 ਫਰਵਰੀ ਨੂੰ ਵਿੰਡੀਜ਼ ਖਿਲਾਫ ਸਿਡਨੀ 'ਚ 66 ਗੇਂਦਾਂ 'ਚ ਅਜੇਤੂ 162 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਉਨ੍ਹਾਂ ਨੂੰ 150 ਦੌੜਾਂ ਸਿਰਫ਼ 64 ਗੇਂਦਾਂ 'ਚ ਪੂਰੀਆਂ ਕੀਤੀਆਂ ਸਨ ਜੋ ਇਕ ਵਰਲਡ ਰਿਕਾਰਡ ਹੈ। ਉਨ੍ਹਾਂ ਤੋਂ ਪਹਿਲਾਂ ਆਸਟਰੇਲੀਆ ਦੇ ਓਪਨਰ ਸ਼ੇਨ ਵਾਟਸਨ ਨੇ 2011 'ਚ ਬੰਗਲਾਦੇਸ਼ ਖਿਲਾਫ 83 ਗੇਂਦਾਂ 'ਚ 150 ਦੌੜਾਂ ਬਣਾਈਆਂ ਸਨ।
ਭਰੇ ਸਟੇਡੀਅਮ 'ਚ ਬੇਇੱਜ਼ਤੀ ਕਰ ਰਹੇ ਸੀ ਵਿਰਾਟ, ਵਿਲੀਅਮਸ ਨੇ ਕਿਹਾ- ਬੱਚਿਆਂ ਵਾਂਗ ਨਾ ਕਰੋ
NEXT STORY