ਨਵੀਂ ਦਿੱਲੀ : ਸਾਊਥ ਅਫਰੀਕਾ ਦੇ ਜਾਨ ਵਾਟਕਿੰਸ ਸਭ ਤੋਂ ਵੱਡੀ ਉਮਰ ਦੇ ਸਾਬਕਾ ਕ੍ਰਿਕਟਰ ਹਨ। ਉਹ 97 ਸਾਲ ਹੋ ਚੁੱਕੇ ਹਨ। ਉਨ੍ਹਾਂ ਨੇ 1957 ਵਿਚ ਆਪਣਾ ਆਖਰੀ ਟੈਸਟ ਮੈਚ ਖੇਡਿਆ ਸੀ। ਆਲਰਾਉਂਡਰ ਵਾਟਕਿੰਸ ਦੀ ਆਸਟ੍ਰੇਲੀਆ ਦੌਰੇ (1952/53) ਦੌਰਾਨ 5 ਟੈਸਟ ਮੈਚਾਂ ਦੀ ਸੀਰੀਜ 2-2 'ਤੇ ਡਰਾਅ ਕਰਾਉਣ ਵਿਚ ਅਹਿਮ ਭੂਮਿਕਾ ਰਹੀ ਸੀ। ਉਨ੍ਹਾਂ ਨੇ ਮੈਲਬੌਰਨ ਵਿਚ ਖੇਡੇ ਗਏ ਉਸ ਸੀਰੀਜ ਦੇ ਆਖਰੀ ਮੈਚ ਵਿਚ ਸਾਊਥ ਅਫਰੀਕਾ ਦੀ ਸੀਰੀਜ ਬਚਾਉਣ ਵਾਲੀ ਜਿੱਤ ਵਿਚ 92 ਅਤੇ 50 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ ਸਨ।
ਇਸ ਦੇ ਬਾਅਦ 1953 ਦੇ ਨਿਊਜ਼ੀਲੈਂਡ ਦੌਰੇ ਦੌਰਾਨ ਵੈਲਿੰਗਟਨ ਟੈਸਟ ਵਿਚ ਸਾਊਥ ਅਫਰੀਕਾ ਦੀ ਪਾਰੀ ਨਾਲ ਜਿੱਤ ਵਿਚ ਮੀਡੀਅਮ ਪੇਸਰ ਵਾਟਕਿੰਸ ਨੇ 23.5 ਓਵਰਾਂ ਦੀ ਗੇਂਦਬਾਜੀ ਵਿਚ 22 ਦੌੜਾਂ ਦੇ ਕੇ 4 ਵਿਕੇਟ ਕੱਢੇ ਸਨ। ਵਾਟਕਿੰਸ ਨੇ 15 ਟੈਸਟ ਮੈਚਾਂ ਵਿਚ ਸਾਊਥ ਅਫਰੀਕਾ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਉਨ੍ਹਾਂ ਨੇ 1.74 ਦੀ ਇਕਾਨੋਮੀ ਰੇਟ ਨਾਲ 29 ਵਿਕੇਟਾਂ ਲਈਆਂ ਸਨ।
- ਜਾਨ ਵਾਟਕਿੰਸ (ਸਾਊਥ ਅਫਰੀਕਾ) ਉਮਰ - 97 ਸਾਲ, 96 ਦਿਨ
- ਡਾਨ ਸਮਿੱਥ (ਇੰਗਲੈਂਡ) ਉਮਰ - 97 ਸਾਲ, 31 ਦਿਨ
- ਰੋਨਾਲਡ ਡਰੈਪਰ (ਸਾਊਥ ਅਫਰੀਕਾ) ਉਮਰ - 93 ਸਾਲ, 204 ਦਿਨ
- ਕੇਨ ਆਰਚਰ (ਆਸਟ੍ਰੇਲੀਆ) ਉਮਰ - 92 ਸਾਲ, 180 ਦਿਨ
- ਜਾਨ ਰੀਡ (ਨਿਊਜੀਲੈਂਡ) ਉਮਰ - 92 ਸਾਲ, 42 ਦਿਨ
ਵੱਡੀ ਖਬਰ: ਪ੍ਰੀਮੀਅਰ ਕ੍ਰਿਕਟ ਲੀਗ ਦੀ ਵਾਪਸੀ, ਦਸੰਬਰ 'ਚ ਹੋਵੇਗੀ ਵੱਕਾਰੀ ਲੀਗ
NEXT STORY