ਸਪੋਰਟਸ ਡੈਸਕ— ਵਿਸ਼ਵ ਕੱਪ 'ਚ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਦੱ. ਅਫਰੀਕਾ ਨੂੰ ਇਕ ਵੱਡਾ ਝਟਕਾ ਲਗਾ ਹੈ। ਦੱਖਣੀ ਅਫਰੀਕਾ ਦੀ ਗੇਂਦਾਬਜ਼ੀ ਦੀ ਰੀਡ ਦੀ ਹੱਡ ਮੰਨੇ ਜਾਣ ਵਾਲੇ ਤੇਜ਼ ਗੇਂਦਬਾਜ਼ ਡੇਲ ਸਟੇਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਸਟੇਨ ਮੋਡੇ ਦੀ ਸੱਟ ਤੋਂ ਪੂਰੀ ਤਰਾਂ ਠੀਕ ਹੋਣ 'ਚ ਨਾਕਾਮ ਰਹਿਣ ਦੇ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਸਟੇਨ ਇਸ ਤੋਂ ਪਹਿਲਾਂ ਘੁੱਟਣੇ 'ਚ ਸੱਟ ਦੇ ਚੱਲਦੇ ਦੱਖਣ ਅਫਰੀਕਾ ਵਲੋਂ ਪਹਿਲੇ 2 ਮੈਚ ਵੀ ਨਹੀਂ ਖੇਡ ਸਕੇ ਸਨ। ਇਨ੍ਹਾਂ ਮੈਚਾਂ 'ਚ ਦੱਖਣ ਅਫਰੀਕੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਦੱ. ਅਫਰੀਕਾ ਨੇ ਮੁਕਾਬਲੇ ਤਕਨੀਕੀ ਕਮੇਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਿਊਰਾਨ ਹੈਂਡਰਿਕਸ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
35 ਸਾਲ ਦੇ ਸਟੇਨ ਦਾ ਮੋਢਾ ਆਈ. ਪੀ. ਐੱਲ ਦੇ ਦੌਰਾਨ ਦੂਜੀ ਵਾਰ ਜ਼ਖਮੀ ਹੋ ਗਿਆ ਸੀ। ਉਨ੍ਹਾਂ ਨੇ ਆਈ. ਪੀ. ਐੱਲ. 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਵਲੋਂ ਦੋ ਮੈਚ ਖੇਡੇ ਸਨ। ਮੀਡੀਆ ਰਿਪੋਰਟ ਮੁਤਾਬਕ ''ਆਈ. ਸੀ. ਸੀ. ਨੇ ਪੁੱਸ਼ਟੀ ਕੀਤੀ ਹੈ ਕਿ ਆਈ. ਸੀ. ਸੀ ਵਿਸ਼ਵ ਕੱਪ 2019 ਦੇ ਮੁਕਾਬਲੇ ਤਕਨੀਕੀ ਕਮੇਟੀ ਨੇ ਬਾਕੀ ਟੂਰਨਾਮੈਂਟ ਲਈ ਦੱ. ਅਫਰੀਕੀ ਟੀਮ 'ਚ ਡੇਲ ਸਟੇਨ ਦੀ ਜਗ੍ਹਾ 'ਤੇ ਬਿਊਰੋਨ ਹੈਂਡਰਿਕਸ ਨੂੰ ਸ਼ਾਮਿਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਪਾਕਿ ਨੂੰ ਜਿੱਤ 'ਤੇ ਸਾਨੀਆ ਨੇ ਦਿੱਤੀ ਵਧਾਈ, ਯੂਜ਼ਰ ਬੋਲੇ- 16 ਨੂੰ ਕਿਸ ਦੇ ਨਾਲ
NEXT STORY