ਜੋਹਾਨਸਬਰਗ— ਦੱਖਣੀ ਅਫਰੀਕਾ 2018-19 ਸੈਸ਼ਨ ਦੀ ਗਰਮੀਆਂ 'ਚ ਪਾਕਿਸਤਾਨ ਖਿਲਾਫ 3 ਜਦਕਿ ਸ਼੍ਰੀਲੰਕਾ ਖਿਲਾਫ 2 ਟੈਸਟ ਕ੍ਰਿਕਟ ਮੈਚ ਖੇਡੇਗਾ। ਦੱਖਣੀ ਅਫਰੀਕਾ ਇਸ ਤੋਂ ਇਲਾਵਾ ਪਾਕਿਸਤਾਨ, ਸ਼੍ਰੀਲੰਕਾ ਤੇ ਜ਼ਿੰਬਾਬਵੇ ਖਿਲਾਫ 13 ਵਨ ਡੇ ਕੌਮਾਂਤਰੀ ਤੇ 9 ਟੀ-20 ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਪਾਕਿਸਤਾਨ 2013-14 ਤੋਂ ਬਾਅਦ ਪਹਿਲੀ ਬਾਰ ਦੱਖਣੀ ਅਫਰੀਕਾ ਦਾ ਦੌਰਾ ਕਰਦੇ ਹੋਏ ਦਸੰਬਰ-ਜਨਵਰੀ 'ਚ ਛੁੱਟੀਆਂ ਦੇ ਦੌਰਾਨ ਇੱਥੇ ਖੇਡੇਗਾ। ਪਾਕਿਸਤਾਨ ਤੇ ਦੱਖਣੀ ਅਫਰੀਕਾ ਦੇ ਵਿਚ ਬਾਕਸਿੰਗ ਡੇ ਟੈਸਟ ਸੈਂਚੁਰੀਅਨ 'ਚ ਹੋਵੇਗਾ, ਜਦਕਿ ਕੇਪਟਾਊਨ 'ਚ ਪਾਰੰਪਰਿਕ ਨਵੇਂ ਸਾਲ ਦਾ ਟੈਸਟ 3 ਜਨਵਰੀ ਨੂੰ ਖੇਡਿਆ ਜਾਵੇਗਾ। 3 ਟੈਸਟ ਜੋਹਾਨਸਬਰਗ 'ਚ 11 ਜਨਵਰੀ ਤੋਂ ਹੋਵੇਗਾ। ਪਾਕਿਸਤਾਨ 5 ਵਨ ਡੇ ਕੌਮਾਂਤਰੀ ਤੇ 3 ਟੀ-20 ਕੌਮਾਂਤਰੀ ਮੈਚ ਵੀ ਖੇਡੇਗਾ। ਸ਼੍ਰੀਲੰਕਾ ਦੀ ਟੀਮ ਫਰਵਰੀ 'ਚ ਡਰਬਨ ਤੇ ਪੋਰਟ ਐਲੀਜਾਬੇਥ 'ਚ ਟੈਸਟ ਖੇਡੇਗੀ, ਜਿਸ ਤੋਂ ਬਾਅਦ 5 ਵਨ ਡੇ ਤੇ 3 ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਹੋਵੇਗੀ। ਜ਼ਿੰਬਾਬਵੇ ਦੀ ਟੀਮ ਦੱਖਣੀ ਅਫਰੀਕਾ ਦੇ ਛੋਟੇ ਆਯੋਜਨ ਸਥਾਨਾਂ 'ਤੇ 3 ਵਨ ਡੇ ਤੇ 3 ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਖੇਡੇਗੀ।
ਝੂਲਨ ਗੋਸਵਾਮੀ 'ਤੇ ਜਾਰੀ ਹੋਇਆ ਡਾਕ ਟਿਕਟ
NEXT STORY