ਕੋਲਕਾਤਾ— ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਸ਼ਾਨਦਾਰ ਉਪਲੱਬਧੀ ਨੂੰ ਮਾਨਤਾ ਦਿੰਦੇ ਹੋਏ ਉਸ 'ਤੇ ਡਾਕ ਟਿਕਟ ਜਾਰੀ ਕੀਤੀ ਹੈ। ਮਹਿਲਾ ਕੌਮਾਂਤਰੀ ਕ੍ਰਿਕਟ 'ਚ 200 ਵਿਕਟਾਂ ਹਾਸਲ ਕਰਨ ਦੇ ਸਨਮਾਨ 'ਚ ਇਸ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਹੈ।
ਡਾਕ ਟਿਕਟ 'ਤੇ ਝੂਲਨ ਨੂੰ ਭਾਰਤੀ ਜਰਸੀ 'ਚ ਕੋਲਕਾਤਾ ਦੇ ਇਤਿਹਾਸਕ ਵਿਕਟੋਰੀਆ ਮੇਮੋਰੀਅਲ ਦੇ ਨਾਲ ਦਿਖਾਇਆ ਗਿਆ ਹੈ। ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਉਪਲੱਬਧੀ 'ਚ ਕੋਲਕਾਤਾ ਸਪੋਰਟਸ ਜਰਨਲਿਸਟ ਕਲੱਬ 'ਚ ਇਸ ਡਾਕ ਟਿਕਟ ਨੂੰ ਜਾਰੀ ਕੀਤਾ ਗਿਆ ਹੈ। ਸਾਬਕਾ ਆਸਟਰੇਲੀਆਈ ਕ੍ਰਿਕਟਰ ਲੀਸਾ ਸਥਾਲੇਕਰ ਨੇ ਝੂਲਨ ਦੀ ਇਸ ਉਪਲੱਬਧੀ 'ਤੇ ਵਧਾਈ ਦਿੱਤੀ ਹੈ। ਝੂਲਨ ਨੂੰ ਸਾਲ 2007 'ਚ ਆਈ. ਸੀ. ਸੀ. ਦੀ ਸਰਵਸ਼੍ਰੇਸਠ ਮਹਿਲਾ ਖਿਡਾਰੀ ਦਾ ਪੁਰਸਕਾਰ ਮਿਲਿਆ ਸੀ।
ਰਾਇਡੂ ਨੇ ਕੀਤਾ ਧੋਨੀ ਦਾ ਇਕ ਮਜ਼ੇਦਾਰ ਕਿੱਸਾ ਸਾਂਝਾ
NEXT STORY