ਨਵੀਂ ਦਿੱਲੀ : ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ ਨੇ ਕਿਹਾ ਕਿ ਉਸਦੀ ਨਜ਼ਰ ਵਿਚ ਭਾਰਤ ਦੇ ਜਸਪ੍ਰੀਤ ਬੁਮਰਾਹ ਅਤੇ ਇੰਗਲੈਂਡ ਦੇ ਜੋਫਰਾ ਆਰਚਰ ਮੌਜੂਦਾ ਸਮੇਂ ਦੇ ਬਿਹਤਰੀਨ ਗੇਂਦਬਾਜ਼ ਹਨ। ਕ੍ਰਿਕ ਇੰਫੋ ਨੂੰ ਦਿੱਤੇ ਇੰਟਰਵਿਊ ਵਿਚ ਰਬਾਡਾ ਨੇ ਦੱਸਿਆ, ''ਮੈਨੂੰ ਇਹ ਦੋਵੇਂ ਗੇਂਦਬਾਜ਼ ਪਸੰਦ ਹਨ। ਉਹ ਬਹੁਤ ਬਿਹਤਰੀਨ ਗੇਂਦਬਾਜ਼ੀ ਕਰਦੇ ਹਨ। ਹਾਲਾਂਕਿ ਮੀਡੀਆ ਕੁਝ ਖਿਡਾਰੀਆਂ ਨੂੰ ਹਾਈਪ ਦਿੰਦਾ ਹੈ ਅਤੇ ਇਹ ਠੀਕ ਵੀ ਹੈ। ਮੈਨੂੰ ਪਤਾ ਹੈ ਕਿ ਮੈਂ ਬਹੁਤ ਚੰਗਾ ਖੇਡ ਰਿਹਾ ਹਾਂ। ਆਰਚਰ ਇਕ ਬਹੁਤ ਹੁਨਰਮੰਦ ਖਿਡਾਰੀ ਹੈ ਅਤੇ ਬੁਮਰਾਹ ਬਿਹਤਰੀਨ ਗੇਂਦਬਾਜ਼ੀ ਕਰ ਰਹੇ ਹਨ। ਇਹ ਤੁਹਾਨੂੰ ਆਪਣੇ ਖੇਡ ਦੇ ਪੱਧਰ ਨੂੰ ਚੁੱਕਣ ਲਈ ਮਜਬੂਰ ਕਰਦਾ ਹੈ। ਤੁਸੀਂ ਹਮੇਸ਼ਾ ਚੋਟੀ ਦਾ ਪ੍ਰਦਰਸ਼ਨ ਨਹੀਂ ਕਰ ਸਕਦੇ, ਇਹ ਗੱਲ ਮੈਂ ਤੁਹਾਨੂੰ ਦੱਸ ਸਕਦਾ ਹਾਂ।''
ਇੰਗਲੈਂਡ ਐਂਡ ਵੇਲਸ ਵਰਲਡ ਕੱਪ ਵਿਚ ਰਬਾਡਾ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਸੀ। ਦੱਖਣੀ ਅਫਰੀਕਾ ਹੁਣ ਭਾਰਤ ਦਾ ਦੌਰਾ ਕਰੇਗੀ ਅਤੇ ਰਬਾਡਾ ਟੀਮ ਦਾ ਮਹੱਤਵਪੂਰਨ ਹਿੱਸਾ ਹੋਣਗੇ। ਰਬਾਡਾ ਨੇ ਕਿਹਾ ਕਿ ਕਰੀਅਰ ਨੂੰ ਬਣਾਏ ਰੱਖਣਾ ਕਦੇ ਆਸਾਨ ਨਹੀਂ ਹੁੰਦਾ। ਮੈਂ ਸਿੱਖਿਆ ਹੈ ਕਿ ਬਹੁਤ ਸਾਰੇ ਉਤਰਾਅ-ਚੜਾਅ ਹੁੰਦੇ ਹਨ। ਮੈਂ ਦੁਨੀਆ ਵਿਚ ਸਭ ਤੋਂ ਚੰਗਾ ਗੇਂਦਬਾਜ਼ ਬਣਨਾ ਚਾਹੁੰਦਾ ਹਾਂ ਅਤੇ ਹਰ ਖਿਡਾਰੀ ਅਜਿਹਾ ਹੀ ਕਰਨਾ ਚਾਹੁੰਦਾ ਹੈ।
ਵਿਦੇਸ਼ੀ ਕੋਚ ਦੇ ਸੁਝਾਵਾਂ ਨਾਲ ਖੇਡ ’ਚ ਸੁਧਾਰ ’ਚ ਮਦਦ ਮਿਲੀ : ਸਿੰਧੂ
NEXT STORY