ਅਰ ਰੇਆਨ (ਯੂ. ਐੱਨ. ਆਈ.) : ਦੱਖਣੀ ਕੋਰੀਆ ਨੇ ਵਾਧੂ ਸਮੇਂ ਦੇ ਗੋਲ ਦੀ ਬਦੌਲਤ ਫੀਫਾ ਵਿਸ਼ਵ ਕੱਪ-2022 ਦੇ ਰੋਮਾਂਚਕ ਮੁਕਾਬਲੇ ਵਿਚ ਪੁਰਤਗਾਲ ਨੂੰ 2-1 ਨਾਲ ਹਰਾ ਕੇ 12 ਸਾਲ ਬਾਅਦ ਟੂਰਨਾਮੈਂਟ ਦੇ ਸੁਪਰ-16 ਵਿਚ ਪ੍ਰਵੇਸ਼ ਕਰ ਲਿਆ। ਐਜੂਕੇਸ਼ਨ ਸਿਟੀ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਕਿਮ ਯੰਗ ਗਵੋਨ (27ਵਾਂ) ਤੇ ਹਾਂਗ ਹੀ-ਚੈਨ (90+1 ਮਿੰਟ) ਨੇ ਜੇਤੂ ਟੀਮ ਲਈ ਗੋਲ ਕੀਤਾ ਜਦਕਿ ਪੁਰਤਗਾਲ ਦਾ ਇਕਲੌਤਾ ਗੋਲ ਰਿਕਾਰਡ ਹੋਰਤੋ (5ਵਾਂ ਮਿੰਟ) ਨੇ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੁੱਤ ਨਸ਼ੇ ਦਾ ਆਦੀ, ਘਰ ਦਾ ਖਰਚ ਪੂਰਾ ਕਰਨ ਲਈ ਮਾਂ ਬਣ ਗਈ ਨਸ਼ਾ ਸਮੱਗਲਰ
ਕੋਰੀਆ ਨੂੰ ਸੁਪਰ-16 ਵਿਚ ਪਹੁੰਚਣ ਲਈ ਇਹ ਮੁਕਾਬਲਾ ਜਿੱਤਣਾ ਜ਼ਰੂਰੀ ਸੀ। ਅਧਿਕਾਰਤ ਸਮਾਂ ਪੂਰਾ ਹੋਣ ਤਕ ਸਕੋਰ 1-1 ਨਾਲ ਬਰਾਬਰ ਸੀ ਤੇ ਕੋਰੀਆ ’ਤੇ ਟੂਰਨਾਮੈਂਟ ਵਿਚੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਸੀ। ਪ੍ਰੀਮੀਅਰ ਲੀਗ ਵਿਚ ਵੁਲਵਰਹੈਮਪਟਨ ਲਈ ਖੇਡਣ ਵਾਲੇ ਹਾਂਗ ਹੀ-ਚੈਨ ਇੱਥੋਂ ਕੋਰੀਆ ਲਈ ਸੰਕਟਮੋਚਕ ਬਣ ਕੇ ਆਇਆ। ਸੋਨ-ਹਿਊਂਗ ਮਿਨ ਕੋਰੀਆਈ ਅਰਧ ਤੋਂ ਬਾਲ ਨੂੰ ਡ੍ਰਿਬਲ ਕਰਦੇ ਹੋਏ ਪੁਰਤਗਾਲ ਲਈ ਗੋਲ ਦੇ ਨੇੜੇ ਪਹੁੰਚਿਆ ਤੇ ਹੀ-ਚੈਨ ਨੇ ਉਸ ਦੇ ਕੋਲੋਂ ਬਾਲ ਲੈ ਕੇ ਗੋਲਪੋਸਟਾਂ ਵਿਚ ਪਹੁੰਚਾ ਦਿੱਤੀ। ਕੋਰੀਆ ਤਿੰਨ ਮੈਚਾਂ ਵਿਚੋਂ ਚਾਰ ਅੰਕਾਂ ਨਾਲ 12 ਸਾਲ ਬਾਅਦ ਸੁਪਰ-16 ਵਿਚ ਪਹੁੰਚ ਗਈ। ਉਸ ਨੇ ਇਸ ਤੋਂ ਪਹਿਲਾਂ 2010 ਵਿਚ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਜਗ੍ਹਾ ਬਣਾਈ ਸੀ। ਗਰੁੱਪ-ਐੱਚ ਵਿਚ ਉਰੂਗਵੇ ਨੇ ਵੀ ਤਿੰਨ ਮੈਚਾਂ ਵਿਚੋਂ ਚਾਰ ਅੰਕ ਹਾਸਲ ਕੀਤੇ ਪਰ ਉਹ ਕੋਰੀਆ ਤੋਂ ਘੱਟ ਗੋਲ ਕਰਨ ਦੇ ਆਧਾਰ ’ਤੇ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਕੋਟਕਪੂਰਾ 'ਚ ਹੋਵੇਗੀ ਰਾਜ ਪੱਧਰੀ ਮਹਿਲਾ ਗੱਤਕਾ ਚੈਂਪੀਅਨਸ਼ਿਪ, 2 ਤੋਂ 4 ਦਸੰਬਰ ਤਕ ਚਲਣਗੇ ਮੁਕਾਬਲੇ
ਪੁਰਤਗਾਲ ਆਪਣੇ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਨਾਕਆਊਟ ਗੇੜ ਵਿਚ ਪਹਿਲਾਂ ਹੀ ਜਗ੍ਹਾ ਬਣਾ ਚੁੱਕਾ ਸੀ ਪਰ ਕੋਰੀਆ ਨੇ ਉਸ ਦੀ ਜਿੱਤ ਦੀ ਹੈਟ੍ਰਿਕ ਪੂਰੀ ਨਹੀਂ ਹੋਣ ਦਿੱਤੀ। ਪੁਰਤਗਾਲੀ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਤੋਂ ਵੀ ਕਾਫੀ ਉਮੀਦਾਂ ਸਨ ਪਰ ਉਹ ਗੋਲ ਨਹੀਂ ਕਰ ਸਕਿਆ, ਜਿਸ ਕਾਰਨ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਿਹਾ ਸੀ NRI, ਤਲਾਸ਼ੀ ਦੌਰਾਨ ਬੈਗ ’ਚੋਂ ਮਿਲੇ ਜ਼ਿੰਦਾ ਕਾਰਤੂਸ
ਉਰੂਗਵੇ ਨੇ ਜਿੱਤ ਨਾਲ ਲਈ ਵਿਸ਼ਵ ਕੱਪ ’ਚੋਂ ਵਿਦਾਈ
ਗਰੁੱਪ-ਐੱਚ ਦੇ ਇਕ ਹੋਰ ਮੈਚ ਵਿਚ ਉਰੂਗਵੇ ਨੇ ਘਾਨਾ ਨੂੰ 2-0 ਨਾਲ ਹਰਾਇਆ ਪਰ ਇਸਦੇ ਬਾਵਜੂਦ ਉਸ ਨੂੰ ਵਿਸ਼ਵ ਕੱਪ ਵਿਚੋਂ ਬਾਹਰ ਦਾ ਰਸਤਾ ਦੇਖਣਾ ਪਿਆ। ਅਲ ਵਕਰਾਹ ਸਟੇਡੀਅਮ ਵਿਚ ਉਰੂਗਵੇ ਨੇ ਚੰਗੀ ਸ਼ੁਰੂਆਤ ਕੀਤੀ ਪਰ ਘਾਨਾ ਨੂੰ ਗੋਲ ਕਰਨ ਦਾ ਪਹਿਲਾ ਸੁਨਿਹਰੀ ਮੌਕਾ ਮਿਲਿਆ, ਜਿਸ ਦਾ ਉਹ ਫਾਇਦਾ ਨਹੀਂ ਚੁੱਕ ਸਕੀ। ਉਰੂਗਵੇ ਦੇ ਗੋਲਕੀਪਰ ਸਰਜੀਓ ਰੋਚੇਟ ਦੀ ਗਲਤੀ ਨਾਲ ਘਾਨਾ ਨੂੰ ਪੈਨਲਟੀ ਮਿਲੀ। ਰੋਚੇਟ ਨੇ ਹਾਲਾਂਕਿ ਬਾਅਦ ਵਿਚ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ ਅਤੇ ਘਾਨਾ ਦੇ ਕਪਤਾਨ ਆਂਦ੍ਰੇ ਅਯੂ ਦੀ ਢਿੱਲੀ ਸ਼ਾਟ ਨੂੰ ਆਸਾਨੀ ਨਾਲ ਰੋਕ ਕੇ ਟੀਮ ਨੂੰ ਸੰਕਟ ਵਿਚੋਂ ਕੱਢਿਆ। ਇਸ ਤੋਂ ਬਾਅਦ ਡੀ. ਅਰਾਸਕੇਟਾ ਨੇ 6 ਮਿੰਟਾਂ (26ਵੇਂ ਤੇ 32ਵੇਂ ਮਿੰਟ) ਦੇ ਅੰਦਰ ਦੋ ਗੋਲ ਕਰਕੇ ਘਾਨਾ ਨੂੰ ਬੈਕਫੁੱਟ ’ਤੇ ਭੇਜ ਦਿੱਤਾ, ਜਿਸ ਤੋਂ ਟੀਮ ਪੂਰੇ ਸਮੇਂ ਤਕ ਉੱਭਰ ਨਹੀਂ ਸਕੀ ਤੇ ਇਸ ਤਰ੍ਹਾਂ ਉਰੂਗਵੇ ਨੇ ਇਹ ਮੁਕਾਬਲਾ 2-0 ਨਾਲ ਆਪਣੇ ਨਾਂ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਲਾਈਵ ਮੈਚ ’ਚ ਕੁਮੈਂਟਰੀ ਕਰਦਿਆਂ ਵਿਗੜੀ ਰਿੱਕੀ ਪੌਂਟਿੰਗ ਦੀ ਸਿਹਤ, ਹਸਪਤਾਲ ‘ਚ ਦਾਖਲ
NEXT STORY