ਸਪੋਰਟਸ ਡੈਸਕ- ਜਰਮਨੀ ਦੇ ਅਲਾਇੰਜ਼ ਐਰੇਨਾ ਸਟੇਡੀਅਮ 'ਚ ਖੇਡੇ ਗਏ ਯੂਰੋ ਕੱਪ ਦੇ ਸੈਮੀਫਾਈਨਲ ਮੁਕਾਬਲੇ 'ਚ ਸਪੇਨ ਨੇ ਫਰਾਂਸ ਨੂੰ ਰੋਮਾਂਚਕ ਅੰਦਾਜ਼ 'ਚ ਹਰਾ ਕੇ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ।
ਇਸ ਮੁਕਾਬਲੇ ਦੀ ਸ਼ੁਰੂਆਤ 'ਚ ਫਰਾਂਸ ਦੀ ਟੀਮ ਜ਼ਿਆਦਾ ਤੇਜ਼ੀ ਨਾਲ ਖੇਡ ਰਹੀ ਸੀ। ਉਨ੍ਹਾਂ ਨੂੰ ਇਸ ਤੇਜ਼ੀ ਦਾ ਫ਼ਾਇਦਾ ਵੀ ਮਿਲਿਆ, ਜਦ ਰੈਂਡਲ ਕੋਲੋ ਮੁਆਨੀ ਨੇ 8ਵੇਂ ਮਿੰਟ 'ਚ ਹੀ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ।
ਪਰ ਇਸ ਤੋਂ ਬਾਅਦ ਸਪੇਨ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਲਾਮਿਨ ਯਾਮਲ ਨੇ 21ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ ਬਰਾਬਰੀ 'ਤੇ ਲਿਆਂਦਾ। 25ਵੇਂ ਮਿੰਟ 'ਚ ਡਾਨੀ ਓਲਮੋ ਨੇ ਗੋਲ ਕਰ ਕੇ ਸਪੇਨ ਨੂੰ 2-1 ਨਾਲ ਅੱਗੇ ਕਰ ਦਿੱਤਾ। ਇਹ ਬੜ੍ਹਤ ਆਖ਼ਿਰ ਤੱਕ ਬਣੀ ਰਹੀ।
ਦੋਵਾਂ ਟੀਮਾਂ ਨੂੰ ਗੋਲ ਕਰਨ ਦੇ ਬਹੁਤ ਮੌਕੇ ਮਿਲੇ ਪਰ ਇਸ ਤੋਂ ਬਾਅਦ ਕੋਈ ਵੀ ਟੀਮ ਗੋਲ ਨਾ ਕਰ ਸਕੀ, ਜਿਸ ਕਾਰਨ ਸਟਾਰ ਫੁੱਟਬਾਲਰ ਕਿਲੀਅਨ ਐਮਬਾਪੇ ਦੀ ਅਗਵਾਈ ਵਾਲੀ ਫਰਾਂਸ ਦੀ ਟੀਮ ਨੂੰ ਯੂਰੋ ਕੱਪ ਦੇ ਸੈਮੀਫਾਈਨਲ 'ਚ ਸਪੇਨ ਹੱਥੋਂ 2-1 ਨਾਲ ਹਾਰ ਝੱਲ ਕੇ ਬਾਹਰ ਹੋਣਾ ਪਿਆ। ਉੱਥੇ ਹੀ ਸਪੇਨ ਹੁਣ ਨੀਦਰਲੈਂਡ ਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਖਿਤਾਬੀ ਮੁਕਾਬਲੇ 'ਚ ਭਿੜੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਬੱਲੇਬਾਜ਼ੀ 'ਚ ਵੀ ਦਿਖਾਇਆ ਦਮ, 10 ਵਿਕਟਾਂ ਨਾਲ ਜਿੱਤਿਆ ਮੁਕਾਬਲਾ
NEXT STORY