ਸਪੋਟਰਸ ਡੈੱਸਕ— ਭਾਰਤੀ ਯੁਵਾ ਵਿਕਟਕੀਪਰ ਰਿਸ਼ਭ ਪੰਤ ਨੇ ਉਸ ਚੈਲੇਂਜ ਨੂੰ ਪੂਰਾ ਕਰ ਦਿਖਾਇਆ ਹੈ ਜੋ ਉਸ ਨੇ ਆਸਟਰੇਲੀਆਈ ਕਪਤਾਨ ਟਿਮ ਪੇਨ ਵਲੋਂ ਤੀਜੇ ਟੈਸਟ ਦੌਰਾਨ ਮਿਲਿਆ ਸੀ। ਸੇਰੇਨਾ ਵਿਲੀਅਮਸ, ਲੁਈਸ ਹੈਮਿਲਟਨ ਤੇ ਵਿਰਾਟ ਕੋਹਲੀ ਵਰਗੇ ਕੁਝ ਖਿਡਾਰੀ ਇਸ ਨਵੇਂ ਸਾਲ 'ਚ ਕਈ ਰਿਕਾਰਡਸ ਖੜ੍ਹੇ ਕਰ ਸਕਦੇ ਹਨ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੇ ਰੁਝੇਵੇ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤਕ ਦੀਆਂ ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਪੜ੍ਹੋਂ ਇਕ ਕਲਿਕ 'ਚ
ਨਵੇਂ ਸਾਲ 'ਚ ਸੇਰੇਨਾ, ਕੋਹਲੀ, ਹੈਮਿਲਟਨ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਜਾਣੋਂ
ਖੇਡ ਜਗਤ ਲਈ ਜਿੰਨਾ ਚੰਗਾ ਬੀਤਿਆ ਸਾਲ ਰਿਹਾ ਓਨਾ ਹੀ ਵਧੀਆ ਨਵਾਂ ਸਾਲ ਹੋਣ ਜਾ ਰਿਹਾ ਹੈ। 2019 'ਚ ਕਈ ਵੱਡੇ ਖੇਡ ਮੁਕਾਬਲੇ ਹੋਣੇ ਹਨ, ਅਜਿਹੇ 'ਚ ਸਾਰੇ ਪ੍ਰਸ਼ੰਸਕਾਂ ਦੀ ਨਜ਼ਰ ਆਪਣੇ ਪਸੰਦੀਦਾ ਸਟਾਰ 'ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਨਵੇਂ ਸਾਲ 'ਚ ਹਰ ਖੇਡ ਦੇ ਧੁਨੰਤਰ ਕੋਲ ਇਕ ਵੱਡਾ ਮੌਕਾ ਹੋਵੇਗਾ, ਜਿਸ 'ਚ ਉਹ ਖੁਦ ਨੂੰ ਮਹਾਨ ਖਿਡਾਰੀਆਂ ਦੀ ਸ਼੍ਰੇਣੀ 'ਚ ਖੜ੍ਹਾ ਕਰ ਸਕਦਾ ਹੈ।
ਧੀ ਦਾ ਸੁਪਨਾ ਪੂਰਾ ਕਰਨ ਦੇ ਲਈ ਪਿਓ ਨੇ ਵੇਚਿਆ ਮਕਾਨ, 'ਰਿਜਲਟ' ਦੇਖ ਸਚਿਨ ਹੋਇਆ ਖੁਸ਼

ਸਖਤ ਮਹਿਨਤ ਦਾ ਫਲ ਜ਼ਰੂਰ ਮਿਲਦਾ ਹੈ, ਇਸ ਦੀ ਇਕ ਉਦਾਹਰਣ ਰਾਜਸਥਾਨ ਦੇ ਚੂਰੂ ਜਿਲੇ ਤੋਂ ਉਭਰਦੀ ਕ੍ਰਿਕਟਰ ਪ੍ਰਿਆ ਪੂਨੀਆ ਤੋਂ ਮਿਲੀ। ਪੂਨੀਆ ਨੂੰ ਨਿਊਜ਼ੀਲੈਂਡ ਦੌਰੇ ਲਈ ਟੀ-20 ਟੀਮ 'ਚ ਸ਼ਾਮਲ ਕੀਤਾ ਗਿਆ ਹੈ ਪਰ ਉਸ ਨੂੰ ਇੱਥੇ ਤਕ ਪਹੁੰਚਾਉਣ ਲਈ ਉਸ ਦੇ ਪਿਤਾ ਨੇ ਕੋਈ ਕਸਰ ਨਹੀਂ ਛੱਡੀ। ਪ੍ਰਿਆ ਦੇ ਪਿਤਾ ਸੁਰਿੰਦਰ ਪੂਨੀਆ ਨੇ ਮਹਿਸੂਸ ਕੀਤਾ ਕਿ ਉਨ੍ਹਾ ਦੀ ਧੀ ਕ੍ਰਿਕਟਰ ਬਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੇ ਉਸ ਦਾ ਇਹ ਸੁਪਨਾ ਪੂਰਾ ਕਰਨ ਦੇ ਲਈ ਆਪਣਾ ਮਕਾਨ ਤਕ ਵੇਚ ਦਿੱਤਾ।
ਸਿਡਨੀ 'ਚ ਕੋਹਲੀ ਨੇ ਖੂਬਸੂਰਤ ਅੰਦਾਜ਼ 'ਚ ਅਨੁਸ਼ਕਾ ਨਾਲ ਮਨਾਇਆ ਨਵਾਂ ਸਾਲ

ਭਾਰਤੀ ਟੀਮ ਨੂੰ ਆਸਟਰੇਲੀਆ ਵਿਰੁੱਧ ਨਵੇਂ ਸਾਲ 'ਚ 3 ਜਨਵਰੀ ਤੋਂ ਸਿਡਨੀ ਤੋਂ ਸ਼ੁਰੂ ਹੋ ਰਹੇ ਆਖਰੀ ਤੇ ਫੈਸਲਾਕੁੰਨ ਟੈਸਟ ਮੈਚ ਖੇਡਣਾ ਹੈ। ਐਤਵਾਰ ਨੂੰ ਮੈਲਬੋਰਨ 'ਚ ਆਸਟਰੇਲੀਆ 'ਤੇ 137 ਦੌੜਾਂ ਦੀ ਜਿੱਤ ਨਾਲ ਭਾਰਤ 4 ਮੈਚਾਂ ਦੀ ਟੈਸਟ ਲੜੀ 'ਚ 2-1 ਨਾਲ ਬੜ੍ਹਤ ਬਣਾ ਚੁੱਕਿਆ ਹੈ। ਅਜਿਹੇ 'ਚ ਵਿਰਾਟ ਕੋਹਲੀ ਨੇ ਨਵੇਂ ਸਾਲ ਅਰਥਾਤ 2019 ਦੇ ਆਗਮਨ 'ਤੇ ਆਪਣੇ ਪ੍ਰਸ਼ੰਸਕਾਂ ਤੇ ਦੇਸ਼ ਵਾਸੀਆਂ ਨੂੰ ਸੋਸ਼ਲ ਮੀਡੀਆ ਰਾਹੀ ਵਧਾਈ ਦਿੱਤੀ।
ਕਪਿਲ ਨੇ ਕਿਹਾ-ਬੁਮਰਾਹ ਨੇ ਮੈਨੂੰ ਕੀਤਾ ਗਲਤ ਸਾਬਤ
ਤੀਜੇ ਟੈਸਟ ਦੇ 'ਹੀਰੋ' ਰਹੇ ਜਸਪ੍ਰੀਤ ਬੁਮਰਾਹ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਵੱਡੇ-ਵੱਡੇ ਤੇ ਧਾਕੜ ਕ੍ਰਿਕਟਰਾਂ ਕੋਲੋਂ ਵਾਹਵਾਹੀ ਖੱਟੀ। ਇਸ ਵਿਚਾਲੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੇ ਬੁਮਰਾਹ ਦੀ ਫਾਰਮ ਦੇਖ ਕੇ ਹੈਰਾਨ ਹਨ। ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕੇ ਬੁਮਰਾਹ 1 ਸਾਲ 'ਚ ਭਾਰਤ ਦਾ 'ਸਪੈਸ਼ਲ ਗੇਂਦਬਾਜ਼' ਬਣ ਗਿਆ।
ਟਿਮ ਪੇਨ ਦੀ ਪਤਨੀ ਤੇ ਬੱਚਿਆਂ ਦੇ ਨਾਲ ਨਜ਼ਰ ਆਏ ਰਿਸ਼ਭ ਪੰਤ, ਪੂਰਾ ਕੀਤਾ ਚੈਲੇਂਜ

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਭਾਵੇਂ ਹੀ ਟੀਮ ਦਾ ਸਭ ਤੋਂ ਨੌਜਵਾਨ ਖਿਡਾਰੀ ਹੋਵੇ ਪਰ ਨਵੇਂ ਸਾਲ ਦੇ ਦਿਨ ਇਸ ਵਿਕਟਕੀਪਰ ਨੇ ਇਹ ਸਾਬਤ ਕੀਤਾ ਕਿ ਉਹ ਛੋਟੇ ਬੱਚਿਆਂ ਨਾਲ ਕਾਫੀ ਸਹਿਜ ਹੈ, ਜਿਸ ਤੋਂ ਆਸਟਰੇਲੀਆਈ ਕਪਤਾਨ ਟਿਮ ਪੇਨ ਦੀ ਪਤਨੀ ਵੀ ਖੁਸ਼ ਦਿਸੀ। ਪੇਨ ਦੀ ਪਤਨੀ ਬੋਨੀ ਨੇ ਮੰਗਲਵਾਰ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਸਾਂਝੀ ਕੀਤੀ, ਜਿਸ ਵਿਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਘਰ ਆਯੋਜਿਤ ਪ੍ਰੋਗਰਾਮ ਦੌਰਾਨ ਪੰਤ ਪੇਨ ਦੇ ਬੱਚਿਆਂ ਨੂੰ ਗੋਦ ਵਿਚ ਉਠਾ ਕੇ ਮੁਸਕਰਾ ਰਿਹਾ ਹੈ। ਬੋਨੀ ਖੁਦ ਵੀ ਇਸ ਤਸਵੀਰ ਵਿਚ ਦਿਸ ਰਹੀ ਹੈ। ਉਸ ਨੇ ਤਸਵੀਰ ਨਾਲ ਲਿਖਿਆ 'ਬੈਸਟ ਬੇਬੀਸਿਟਰ'।
ਨਵੇਂ ਸਾਲ 'ਚ ਗੋਲਫ ਖੇਡਣ ਦੇ ਨਿਯਮ ਬਦਲੇ
2019 ਵਿਸ਼ਵ ਗੋਲਫ ਲਈ ਵੱਡੇ ਬਦਲਾਅ ਲੈ ਕੇ ਆਉਣ ਵਾਲਾ ਹੈ। ਨਵੇਂ ਸਾਲ ਵਿਚ ਕਈ ਅਜਿਹੇ ਮੁੱਢਲੇ ਨਿਯਮ ਬਦਲ ਜਾਣਗੇ, ਜਿਨ੍ਹਾਂ ਨਾਲ ਇਹ ਖੇਡ ਪ੍ਰਭਾਵਿਤ ਹੋਵੇਗੀ। ਨਵੇਂ ਨਿਯਮਾਂ ਵਿਚ ਸਭ ਤੋਂ ਵੱਡਾ ਬਦਲਾਅ ਗੇਂਦ ਲੱਭਦੇ ਸਮੇਂ ਹਿੱਲਣ ਨਾਲ ਖਿਡਾਰੀਆਂ ਨੂੰ ਲੱਗਦੀ ਪੈਨਲਟੀ ਨਾਲ ਜੁੜਿਆ ਹੋਇਆ ਹੈ। ਹੁਣ ਨਵੇਂ ਨਿਯਮ ਵਿਚ ਜੇਕਰ ਬਾਲ ਹੈਰਾਨੀਜਨਕ ਤੌਰ 'ਤੇ ਆਪਣੀ ਜਗ੍ਹਾ ਤੋਂ ਹਿੱਲਦੀ ਹੈ ਤਾਂ ਇਸ ਦੀ ਖਿਡਾਰੀ ਨੂੰ ਪੈਨਲਟੀ ਨਹੀਂ ਲੱਗੇਗੀ। ਇਸ ਤੋਂ ਇਲਾਵਾ ਪੁਟਿੰਗ ਦੇ ਸਮੇਂ ਸ਼ੂਜ਼ ਸਪਾਈਕ ਨਾਲ ਖਰਾਬ ਹੋਏ ਘਾਹ ਨੂੰ ਠੀਕ ਕਰਨ ਦੀ ਮਨਜ਼ੂਰੀ ਵੀ ਮਿਲ ਗਈ ਹੈ। ਇਸ ਤੋਂ ਪਹਿਲਾਂ ਖਿਡਾਰੀ ਮੈਦਾਨ ਤੋਂ ਘਾਹ ਨੂੰ ਹਟਾ ਨਹੀਂ ਸਕਦੇ ਸਨ।
ਵਾਰਨਰ ਤੀਜੇ ਬੱਚੇ ਦਾ ਬਣੇਗਾ ਪਿਤਾ
ਪਾਬੰਦੀ ਝੱਲ ਰਹੇ ਕ੍ਰਿਕਟਰ ਡੇਵਿਡ ਵਾਰਨਰ ਦੀ ਪਤਨੀ ਨੇ ਖੁਲਾਸਾ ਕੀਤਾ ਹੈ ਕਿ ਉਹ ਗਰਭਵਤੀ ਹੈ। ਇਸ ਤੋਂ ਪਹਿਲਾਂ ਸਾਲ ਦੇ ਸ਼ੁਰੂ ਵਿਚ ਵਾਰਨਰ ਦੇ ਗੇਂਦ ਨਾਲ ਛੇੜਖਾਨੀ ਦੇ ਮਾਮਲੇ ਵਿਚ ਫਸਣ ਤੋਂ ਬਾਅਦ ਉਸ ਦਾ ਗਰਭਪਾਤ ਹੋ ਗਿਆ ਸੀ। ਕੈਂਡਾਈਸ ਵਾਰਨਰ ਨੇ ਟਵਿਟਰ 'ਤੇ ਇਹ ਐਲਾਨ ਕੀਤਾ ਤੇ ਇਸ ਤਰ੍ਹਾਂ ਪ੍ਰੇਸ਼ਾਨੀਆਂ ਨਾਲ ਭਰਿਆ 2018 ਦਾ ਅੰਤ ਸੁਖਦਾਈ ਖਬਰ ਨਾਲ ਕੀਤਾ।
ਉਸ ਨੇ ਕਿਹਾ, ''ਅਸੀਂ ਉਨ੍ਹਾਂ ਸਾਰਿਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਸਾਲ ਸਾਡੇ ਪ੍ਰਤੀ ਪਿਆਰ ਤੇ ਸਹਿਯੋਗ ਬਣਾਈ ਰੱਖਿਆ। ਅਸੀਂ ਬੇਹੱਦ ਖੁਸ਼ੀ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸਾਲ 2019 ਵਿਚ ਚਾਰ ਮੈਂਬਰਾਂ ਦੇ ਸਾਡੇ ਪਰਿਵਾਰ ਵਿਚ ਪੰਜਵਾਂ ਮੈਂਬਰ ਆਵੇਗਾ।''

ਮੁੰਬਈ ਇੰਡੀਅਨਜ਼ ਨੂੰ ਵੱਡਾ ਝਟਕਾ, ਆਈ. ਪੀ. ਐੱਲ.-2019 'ਚ ਨਹੀਂ ਖੇਡਣਗੇ ਖਤਰਨਾਕ ਖਿਡਾਰੀ
ਇੰਗਲੈਂਡ ਵਿਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੌਰਾਨ ਜਸਪ੍ਰੀਤ ਬੁਮਰਾਹ ਦੀ ਫਾਰਮ ਤੇ ਫਿਟਨੈੱਸ ਭਾਰਤ ਲਈ ਬੇਹੱਦ ਮਹੱਤਵਪੂਰਨ ਬਣੀ ਹੋਈ ਹੈ। ਇਸ ਲਈ ਉਸਨੂੰ ਆਸਟਰੇਲੀਆ ਤੇ ਨਿਊਜ਼ੀਲੈਂਡ ਵਿੱਰੁਧ ਆਗਮੀ ਵਨ ਡੇ ਲੜੀ ਦੌਰਾਨ ਕੁਝ ਮੈਚਾਂ ਵਿਚ ਆਰਾਮ ਦਿੱਤਾ ਜਾ ਸਕਦਾ ਹੈ। ਅਜਿਹੇ ਵਿਚ ਭਾਰਤ ਦੀ ਆਸਟਰੇਲੀਆ ਵਿਰੁੱਧ ਐੱਮ. ਸੀ. ਜੀ. ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਬੁਮਰਾਹ ਨੇ ਇਸ ਸਾਲ ਵਿਦੇਏਸ਼ੀ ਧਰਤੀ 'ਤੇ 9 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ 48 ਵਿਕਟਾਂ ਲਈਆਂ ਹਨ।
ਨਵੇਂ ਸਾਲ ਦੇ ਪਹਿਲੇ ਦਿਨ ਹੀ ਸ਼੍ਰੀਲੰਕਾ ਤੇ ਬੰਗਲਾਦੇਸ਼ ਲਈ ਆਈ ਬੁਰੀ ਖਬਰ
ਸਾਲ 2019 ਦੇ ਪਹਿਲੇ ਦਿਨ ਹੀ ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। ਸਾਬਕਾ ਚੈਂਪੀਅਨ ਸ਼੍ਰੀਲੰਕਾ ਤੇ ਬੰਗਲਾਦੇਸ਼ ਆਪਣੀ ਆਪਣੀ ਘੱਟ ਰੈਂਕਿੰਗ ਕਾਰਨ ਪੁਰਸ਼ ਟੀ-20 ਵਿਸ਼ਵ ਕੱਪ ਸੁਪਰ-12 ਲਈ ਸਿੱਧੇ ਕੁਆਲੀਫਾਈ ਕਰਨ ਵਿਚ ਅਸਫਲ ਰਹੇ ਹਨ ਤੇ ਹੁਣ ਉਨ੍ਹਾਂ ਨੂੰ 2020 ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਜਗ੍ਹਾ ਬਣਾਉਣ ਲਈ ਗਰੁੱਪ ਗੇੜ ਦੀ ਪ੍ਰਤੀਯੋਗਿਤਾ ਵਿਚ ਹਿੱਸਾ ਲੈਣਾ ਪਵੇਗਾ।
ਮੈਨੂੰ ਕਪਤਾਨੀ ਦੇਣਾ ਇਕ ਮਜ਼ਾਕ ਹੋਵੇਗਾ, ਟਿਮ ਪੇਨ ਹੀ ਠੀਕ ਹੈ : ਕਮਿੰਸ
ਆਸਟਰੇਲੀਆ ਦੇ ਤੇਜ਼ ਗੇਂਦਬਾਜ ਪੈਟ ਕਮਿੰਸ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਉਸ ਨੂੰ ਟੀਮ ਦੀ ਕਪਤਾਨੀ ਕਰਨ ਵਰਗਾ ਸੁਝਾਅ ਦੇਣਾ ਇਕ ਮਜ਼ਾਕ ਹੋਵੇਗਾ। ਉਸ ਨੇ ਟਿਮ ਪੇਨ ਦਾ ਲੰਬੇ ਸਮੇਂ ਤਕ ਕਪਤਾਨੀ ਲਈ ਸਰਮਥਨ ਕੀਤਾ। ਮੈਲਬੋਰਨ ਵਿਚ ਖੇਡੇ ਗਏ ਬਾਕਸਿੰਗ ਡੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਉਸ ਨੇ 63 ਦੌੜਾਂ ਬਣਾਈਆਂ ਤੇ ਟੀਮ ਦਾ ਟਾਪ ਸਕੋਰਰ ਵੀ ਰਿਹਾ। ਉਸ ਨੇ ਮੈ ਵਿਚ ਕੁਲ 9 ਵਿਕਟਾਂ ਵੀ ਲਈਆਂ ਸਨ।
ICC ਨੇ ਮੈਲਬੋਰਨ ਪਿੱਚ ਨੂੰ ਦਿੱਤੀ 'ਔਸਤ' ਰੇਟਿੰਗ
NEXT STORY