ਨਵੀਂ ਦਿੱਲੀ- ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਸੋਮਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਪ੍ਰਣਬ ਮੁਖਰਜੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਦੀ ਹਾਲ ਹੀ ’ਚ ਦਿਮਾਗ ਦੀ ਸਰਜਰੀ ਕੀਤੀ ਗਈ ਸੀ। ਸਿਰ ’ਚ ਸੱਟ ਲੱਗਣ ਦੇ ਕਾਰਨ ਦਿਮਾਗ ’ਚ ਖੂਨ ਜੰਮ ਗਿਆ ਸੀ। ਕੋਰੋਨਾ ਦੇ ਬਾਵਜੂਦ ਫ਼ੌਜ ਦੇ ਡਾਕਟਰਾਂ ਨੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕੀਤੀ ਸੀ। ਉਦੋਂ ਤੋਂ ਹੀ ਕੋਮਾ ’ਚ ਸਨ। ਦੱਸ ਦੇਈਏ ਕਿ ਪ੍ਰਣਬ ਮੁਖਰਜੀ 2012 ਤੋਂ 2017 ਦਰਮਿਆਨ ਭਾਰਤ ਦੇ ਰਾਸ਼ਟਰਪਤੀ ਰਹੇ ਸਨ। ਸਾਲ 2019 ’ਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਖੇਡ ਜਗਤ ਦੀਆਂ ਦਿੱਗਜ ਹਸਤੀਆਂ ਨੇ ਮੁਖਰਜੀ ਦੇ ਦਿਹਾਂਤ ’ਤੇ ਟਵੀਟ ਕਰ ਕੇ ਸ਼ਰਧਾਂਜਲੀ ਦਿੱਤੀ ਹੈ।
ਜਾਪਾਨ ਓਲੰਪਿਕ ਮਿਊਜ਼ੀਅਮ 'ਚ ਰੱਖੀ ਜਾਵੇਗੀ ਓਲੰਪਿਕ ਮਸ਼ਾਲ
NEXT STORY