ਸਪੋਰਟਸ ਡੈੱਕਸ— ਆਸਟਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਟੀ20 ਨੂੰ ਲੈ ਕੇ ਕਿਹਾ ਕਿ ਭਾਰਤ ਵਰਗੀ ਟੀਮ ਖਿਲਾਫ ਉਸ ਦੇ ਘਰ ਵਿਚ ਖੇਡਣ ਲਈ ਆਤਮਵਿਸ਼ਵਾਸ ਦੇ ਨਾਲ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।ਇਸ ਦੌਰਾਨ ਫਿੰਚ ਘਬਰਾਏ ਹੋਏ ਨਜ਼ਰ ਆਏ। ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਵਿਸ਼ਵ ਕੱਪ ਨਾ ਖੇਡਿਆ ਜਾਵੇ। ਆਈ. ਸੀ. ਸੀ. ਮਹਿਲਾ ਰੈਂਕਿੰਗ 'ਚ ਮੰਧਾਨਾ ਚੋਟੀ 'ਤੇ ਬਰਕਰਾਰ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਫਿੰਚ ਨੇ ਭਾਰਤ ਖਿਲਾਫ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆ ਟੀਮ ਨੂੰ ਦਿੱਤੀ ਇਹ ਨਸੀਹਤ

ਆਸਟਰੇਲੀਆ ਕ੍ਰਿਕਟਰ ਟੀਮ ਦੇ ਵਨ ਡੇ ਸਵਰੂਪ ਦੇ ਕਪਤਾਨ ਐਰੋਨ ਫਿੰਚ ਨੇ ਕਿਹਾ, ''ਭਾਰਤ ਵਰਗੀ ਟੀਮ ਖਿਲਾਫ ਉਸ ਦੇ ਘਰ ਵਿਚ ਖੇਡਣ ਲਈ ਆਤਮਵਿਸ਼ਵਾਸ ਦੇ ਨਾਲ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਆਸਟਰੇਲੀਆਈ ਟੀਮ ਨੂੰ 24 ਫਰਵਰੀ ਤੋਂ ਦੋ ਪੱਖੀ ਕ੍ਰਿਕਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰਨਾ ਹੈ।
ਪਾਕਿਸਤਾਨ ਦੀ ਨੂੰਹ ਸਾਨੀਆ ਨੂੰ ਬ੍ਰਾਂਡ ਅੰਬੈਸਡਰ ਆਹੁਦੇ ਤੋਂ ਹਟਾਓ : ਭਾਜਪਾ ਵਿਧਾਇਕ

ਭਾਜਪਾ ਵਿਧਾਇਕ ਰਾਜਾ ਸਿੰਘ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨਾਲ ਸਾਨੀਆ ਮਿਰਜ਼ਾ ਨੂੰ ਤੇਲੰਗਾਨਾ ਦੇ ਬ੍ਰਾਂਡ ਅੰਬੈਸਡਰ ਆਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ, ਕਿਉਂਕਿ ਉਹ ਪਾਕਿਸਤਾਨ ਦੀ ਬਹੂ ਹੈ। ਰਾਜਾ ਨੇ ਤੇਲੰਗਾਨਾ ਦੇ ਸੀ. ਐੱਮ. ਨੂੰ ਬੇਨਤੀ ਕੀਤੀ ਕਿ ਪੁਲਵਾਮਾ ਅੱਤਵਾਦੀ ਹਮਲੇ ਵਿਚ ਸਾਡੇ ਸੀ. ਆਰ. ਪੀ. ਐੱਫ. ਦੇ ਕਈ ਜਵਾਨਾਂ ਦੀ ਜਾਨ ਗਈ ਹੈ ਜਿਸ ਤੋਂ ਬਾਅਦ ਉਹ ਅਜਿਹਾ ਕਦਮ ਚੁੱਕਣ।
ਪਾਕਿ ਨਾਲ ਨਾ ਖੇਡਿਆ ਜਾਵੇ ਵਰਲਡ ਕੱਪ : ਹਰਭਜਨ ਸਿੰਘ

ਹਾਲ ਹੀ 'ਚ ਵਾਪਰੇ ਪੁਲਵਾਮਾ ਅੱਤਵਾਦੀ ਹਮਲੇ 'ਚ 40 ਸੀ.ਆਰ.ਪੀ.ਐੱਫ ਜਵਾਨਾਂ ਦੀ ਮੌਤ ਤੋਂ ਦੁਖੀ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਇਕ ਨਿਊਜ਼ ਚੈਨਲ 'ਤੇ ਡਿਬੇਟ ਦੌਰਾਨ ਜਦੋਂ ਹਰਭਜਨ ਸਿੰਘ ਤੋਂ ਪੁੱਛਿਆ ਗਿਆ ਕਿ ਕੀ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਚਾਹੀਦਾ ਹੈ ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਹੈ।
ਬੋਲਟ ਤੇ ਮੁਹੰਮਦੁੱਲਾਹ ਨੂੰ ਇਹ ਹਰਕਤ ਪਈ ਮਹਿੰਗੀ, ICC ਨੇ ਲਾਇਆ ਜੁਰਮਾਨਾ

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਬੰਗਲਾਦੇਸ਼ ਦੇ ਆਲਰਾਊਂਡਰ ਮੁਹੰਮਦੁੱਲਾਹ 'ਤੇ ਕ੍ਰਾਈਸਟਚਰਚ ਵਿਚ ਦੂਜੇ ਵਨ ਡੇ ਮੈਚ ਦੌਰਾਨ ਆਈ. ਸੀ. ਸੀ. ਦੀ ਖੇਡ ਜਾਬਦਾ ਦੀ ਉਲੰਘਣਾ ਲਈ ਜੁਰਮਾਨਾ ਲਾਇਆ ਹੈ। ਬੋਲਟ ਅਸ਼ਲੀਲ ਭਾਸ਼ਾ ਦੇ ਇਸਤੇਮਾਲ ਲਈ 15 ਫੀਸਦੀ ਜੁਰਮਾਨਾ ਲਾਇਆ ਹੈ, ਜਦਕਿ ਮੁਹੰਮਦੁੱਲਾਹ ਨੇ ਆਊਟ ਹੋ ਕੇ ਪਰਤਦੇ ਸਮੇਂ ਬਾਊਂਡਰੀ 'ਤੇ ਬੱਲਾ ਮਾਰਿਆ ਸੀ।
ਭਾਰਤ ਵਿਚ ਇਮਰਾਨ ਖਾਨ ਦੀਆਂ ਤਸਵੀਰਾਂ ਹਟਾਉਣ 'ਤੇ PCB ਨੇ ਕਹੀ ਵੱਡੀ ਗੱਲ

ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ, ''ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀਆਂ ਕੁਝ ਜਗ੍ਹਾਵਾਂ ਤੋਂ ਉਨ੍ਹਾਂ ਦੇ ਸਾਬਕਾ ਖਿਡਾਰੀਆਂ ਦੀ ਤਸਵੀਰਾਂ ਨੂੰ ਹਟਾਉਣਾ ਅਫਸੋਸਜਨਕ ਹੈ ਅਤੇ ਉਹ ਇਸ ਮੁੱਧੇ ਨੂੰ ਅਗਲੇ ਮਹੀਨੇ ਆਈ. ਸੀ. ਸੀ. ਦੀ ਬੈਠਕ ਦੌਰਾਨ ਬੀ. ਸੀ. ਸੀ. ਆਈ. ਦੇ ਨਾਲ ਚੁੱਕੇਗਾ। ਐਤਵਾਰ ਦੇਰ ਰਾਤ ਜਾਰੀ ਇਕ ਬਿਆਨ ਵਿਚ ਪੀ. ਸੀ. ਬੀ. ਦੇ ਮੈਨੇਜਿੰਗ ਡਰੈਕਟਰ (ਐੱਮ. ਡੀ.) ਵਸੀਮ ਖਾਨ ਨੇ ਕਿਹਾ ਕਿ ਖੇਡ ਨੇ ਹਮੇਸ਼ਾ ਰਾਜਨੀਤਕ ਤਣਾਅ ਨੂੰ ਘੱਟ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।''
ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਸ਼ੰਮੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਭਾਰਤ ਦਾ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਅੱਗੇ ਆਇਆ ਹੈ। ਸ਼ੰਮੀ ਨੇ ਸ਼ਹੀਦ ਜਵਾਨਾਂ ਦੇ ਪਰਿਵਾਰ ਵਾਲਿਆਂ ਲਈ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਦੇਸ਼ਭਗਤ ਹਾਂ ਇਹ ਦੱਸਣ ਦੀ ਲੋੜ ਨਹੀਂ : ਸਾਨੀਆ ਮਿਰਜ਼ਾ

ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਨਿੰਦਾ ਨਹੀਂ ਕੀਤੀ ਤਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨਸ ਨੇ ਟਰੋਲ ਕਰਨੇ ਸ਼ੁਰੂ ਕਰ ਦਿੱਤੇ। 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੇ ਦਲ 'ਤੇ ਹੋਏ ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ।
ਪਾਕਿ ਨਿਸ਼ਾਨੇਬਾਜ਼ਾਂ ਨੂੰ ਦਿੱਲੀ ਵਿਸ਼ਵ ਕੱਪ ਲਈ ਮਿਲਿਆ ਵੀਜਾ

ਪਾਕਿਸਤਾਨ ਨੇ ਨਿਸ਼ਾਨੇਬਾਜ਼ਾਂ ਨੂੰ ਨਵੀਂ ਦਿੱਲੀ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਸੋਮਵਾਰ ਨੂੰ ਵੀਜਾ ਮਿਲ ਗਿਆ ਜਿਸ ਤੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਟੂਰਨਾਮੈਂਟ 'ਚ ਉਸਦੀ ਭਾਗੇਦਾਰੀ ਨੂੰ ਲੈ ਕੇ ਅਨਿਸ਼ਚਿਤਾ ਦੀ ਸਥਿਤੀ ਵੀ ਖਤਮ ਹੋ ਗਈ ਹੈ। ਅੰਤਰਰਾਸ਼ਟਰੀ ਨਿਸ਼ੇਬਾਜ਼ੀ ਖੇਡ ਮਹਾਸੰਘ ਦੇ ਇਸ ਟੂਰਨਾਮੈਂਟ ਦੇ ਜਰੀਏ ਟੋਕੀਓ ਓਲੰਪਿਕ 2020 ਦੇ 16 ਕੋਟਾ ਸਥਾਨ ਤੈਅ ਹੋਵੇਗਾ। ਵਿਸ਼ਵ ਕੱਪ ਵੀਰਵਾਰ ਤੋਂ ਕਰਣੀ ਸਿੰਘ ਰੇਂਜ 'ਤੇ ਖੇਡਿਆ ਜਾਵੇਗਾ।
ਪਿਊਮਾ ਦੀ ਬ੍ਰਾਂਡ ਅੰਬੈਸਡਰ ਬਣੀ ਮੈਰੀਕਾਮ

ਖੇਡਾਂ ਦਾ ਸਮਾਨ ਬਣਾਉਣ ਵਾਲੀ ਦੁਨੀਆ ਦੀ ਮਸ਼ਹੂਰ ਕੰਪਨੀ ਪਿਊਮਾ ਨੇ 6 ਵਾਰ ਦੀ ਮਹਿਲਾ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੂੰ ਸੋਮਵਾਰ ਨੂੰ 2 ਸਾਲ ਲਈ ਆਪਣਾ ਬ੍ਰਾਂਡ ਦੂਤ ਨਿਯੁਕਤ ਕੀਤਾ। ਮੈਰਾਕਾਮ ਮਹਿਲਾ ਟ੍ਰੇਨਿੰਗ ਵਰਗ ਵਿਚ ਪਿਊਮਾ ਦੀ ਭਾਰਤ ਵਿਚ ਨਵੀਂ ਬ੍ਰਾਂਡ ਦੂਤ ਹੋਵੇਗੀ ਅਤੇ ਉਹ ਦੇਸ਼ ਵਿਚ ਮਾਰਕੇਟਿੰਗ ਮੁਹਿੰਮ ਵਿਚ ਬ੍ਰਾਂਡ ਦੀ ਅਗਵਾਈ ਕਰੇਗੀ।
ਆਈ. ਸੀ. ਸੀ. ਮਹਿਲਾ ਰੈਂਕਿੰਗ 'ਚ ਮੰਧਾਨਾ ਚੋਟੀ 'ਤੇ ਬਰਕਰਾਰ

ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈ. ਸੀ. ਸੀ. ਮਹਿਲਾ ਵਨ ਡੇ ਖਿਡਾਰੀਆਂ ਦੀ ਸੋਮਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਚੋਟੀ 'ਤੇ ਬਰਕਰਾਰ ਹੈ ਜਦਕਿ ਕਪਤਾਨ ਮਿਤਾਲੀ ਰਾਜ ਪਹਿਲਾਂ ਦੀ ਤਰ੍ਹਾਂ 5ਵੇਂ ਸਥਾਨ 'ਤੇ ਕਾਬਜ਼ ਹੈ। ਮੰਧਾਨਾ ਦੇ 774 ਰੇਟਿੰਗ ਅੰਕ ਹਨ ਤੇ ਉਹ ਆਸਟਰੇਲੀਆ ਦੀ ਐਲਿਸੇ ਪੇਰੀ ਤੇ ਮੇਗ ਲੈਨਿ ਤੋਂ ਅੱਗੇ ਹੀ। ਨਿਊਜ਼ੀਲੈਂਡ ਦੀ ਐਮੀ ਸੈਟਰਵੇਟ ਮਿਤਾਲੀ ਤੋਂ ਪਹਿਲਾਂ ਚੌਥੇ ਸਥਾਨ 'ਤੇ ਹੈ।
ICC ਮਹਿਲਾ ਰੈਂਕਿੰਗ 'ਚ ਮੰਧਾਨਾ ਚੋਟੀ 'ਤੇ ਬਰਕਰਾਰ
NEXT STORY