ਦੁਬਈ- ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈ. ਸੀ. ਸੀ. ਮਹਿਲਾ ਵਨ ਡੇ ਖਿਡਾਰੀਆਂ ਦੀ ਸੋਮਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਚੋਟੀ 'ਤੇ ਬਰਕਰਾਰ ਹੈ ਜਦਕਿ ਕਪਤਾਨ ਮਿਤਾਲੀ ਰਾਜ ਪਹਿਲਾਂ ਦੀ ਤਰ੍ਹਾਂ 5ਵੇਂ ਸਥਾਨ 'ਤੇ ਕਾਬਜ਼ ਹੈ। ਮੰਧਾਨਾ ਦੇ 774 ਰੇਟਿੰਗ ਅੰਕ ਹਨ ਤੇ ਉਹ ਆਸਟਰੇਲੀਆ ਦੀ ਐਲਿਸੇ ਪੇਰੀ ਤੇ ਮੇਗ ਲੈਨਿ ਤੋਂ ਅੱਗੇ ਹੀ। ਨਿਊਜ਼ੀਲੈਂਡ ਦੀ ਐਮੀ ਸੈਟਰਵੇਟ ਮਿਤਾਲੀ ਤੋਂ ਪਹਿਲਾਂ ਚੌਥੇ ਸਥਾਨ 'ਤੇ ਹੈ। ਚੋਟੀ 20 ਰੈਂਕਿੰਗ 'ਚ 2 ਤੇ ਭਾਰਤੀ ਬੱਲੇਬਾਜ਼ ਹਨ, ਜਿਸ 'ਚ ਦੀਪਿਤ ਸ਼ਰਮਾ ਨੂੰ ਇਕ ਸਥਾਨ ਦੇ ਸੁਧਾਰ ਨਾਲ 17ਵੇਂ ਤੇ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 19ਵੇਂ ਸਥਾਨ 'ਤੇ ਹੈ। ਗੇਂਦਬਾਜ਼ਾਂ ਦੀ ਰੈਂਕਿੰਗ 'ਚ ਤਜਰਬੇਕਾਰ ਝੂਲਨ ਗੋਸਵਾਮੀ ਸਰਵਸ੍ਰੇਸ਼ਠ ਭਾਰਤੀ ਹੈ। ਉਹ ਤੀਜੇ ਸਥਾਨ 'ਤੇ ਹੈ। ਟੀਮ ਰੈਂਕਿੰਗ 'ਚ ਭਾਰਤ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਸ਼ੰਮੀ
NEXT STORY