ਸਪੋਰਟਸ ਡੈੱਕਸ— ਭਾਰਤੀ ਮਹਿਲਾ ਕ੍ਰਿਕਟ ਟੀਮ ਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ 'ਚ ਪਹਿਲੇ ਮੁਕਾਬਲੇ 'ਚ ਭਾਰਤ ਨੂੰ 41 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮਹਿਲਾ ਕ੍ਰਿਕਟ ਵਨ ਡੇ 'ਚ ਰੈਂਕਿੰਗ 'ਚ ਇਕ ਵਾਰ ਫਿਰ ਝੂਲਨ ਚੋਟੀ 'ਤੇ ਪਹੁੰਚ ਗਈ ਹੈ। ਜਦੋਂ ਭਾਰਤੀ ਟੀਮ ਦੀਆਂ 2 ਦੀਵਾਰਾਂ ਹੋਈਆਂ ਇਕੱਠੀਆਂ, ਲੋਕਾਂ ਨੇ ਕੀਤੇ ਮਜ਼ੇਦਾਰ ਕੁਮੈਂਟਸ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ।ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ੀ ਹੋਈ ਫੇਲ, ਇੰਗਲੈਂਡ ਦੀ 41 ਦੌੜਾਂ ਨਾਲ ਜਿੱਤ

ਟੈਮੀ ਬਿਊਮੋਂਟ (62) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਗੋਂਡਾਜੋਨ ਦੇ ਦਮਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ ਸੋਮਵਾਰ ਨੂੰ 3 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ 41 ਦੌੜਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਇੰਗਲੈਂਡ ਦੀ ਟੀਮ ਨੇ ਸਲਾਮੀ ਬੱਲੇਬਾਜ਼ ਡੈਨਿਅਲ ਵਿਆਟ ਅਤੇ ਬਿਊਮੋਂਟ ਵਿਚਾਲੇ 89 ਦੌੜਾਂ ਦੀ ਸਾਂਝੇਦਾਰੀ ਨਾਲ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਬੱਲੇਬਾਜ਼ੀ ਖਰਾਬਰ ਰਹੀ ਅਤੇ ਉਸ ਦੇ ਪੰਜ ਵਿਕਟ ਸਿਰਫ 46 ਦੌੜਾਂ 'ਤੇ ਡਿੱਗ ਗਏ।
ਅਸ਼ਵਿਨ ਤੇ ਜਡੇਜਾ ਨੂੰ ਟੀਮ 'ਚੋਂ ਬਾਹਰ ਕਰਨ 'ਚ ਸਾਡਾ ਕੋਈ ਹੱਥ ਨਹੀਂ : ਕੁਲਦੀਪ

ਭਾਰਤ ਦੇ ਨੌਜਵਾਨ ਚਾਈਨਾਮੈਂ ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਖਿਡਾਰੀ ਨੂੰ ਟੀਮ 'ਚੋਂ ਬਾਹਰ ਨਹੀਂ ਕੀਤਾ ਪਰ ਉਨ੍ਹਾਂ ਨੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ ਜੋ ਉਨ੍ਹਾਂ ਨੂੰ ਮਿਲੇ। ਕੁਲਦੀਪ ਤੋਂ ਪੱਛਿਆ ਗਿਆ ਸੀ ਕਿ ਕੀ ਉਸ ਦੇ ਅਤੇ ਯੁਜਵੇਂਦਰ ਚਾਹਲ ਦੇ ਪ੍ਰਦਰਸ਼ਨ ਕਾਰਨ ਵਨ ਡੇ ਟੀਮ ਵਿਚੋਂ ਤਜ਼ਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਖਤਮ ਹੋ ਗਈ।
ਜਦੋਂ ਭਾਰਤੀ ਟੀਮ ਦੀਆਂ 2 ਦੀਵਾਰਾਂ ਹੋਈਆਂ ਇਕੱਠੀਆਂ, ਲੋਕਾਂ ਨੇ ਕੀਤੇ ਮਜ਼ੇਦਾਰ ਕੁਮੈਂਟਸ

ਆਸਟਰੇਲੀਆ ਦੌਰੇ ਵਿਚ ਸ਼ਾਨਦਾਰ ਖੇਡ ਦਿਖਾਉਣ ਵਾਲੇ ਚੇਤੇਸ਼ਵਰ ਪੁਜਾਰਾ ਨੂੰ ਹੁਣ ਸਾਰੇ 'ਨਿਊ ਦੱ ਵਾਲ' ਦੇ ਨਾਂ ਨਾਲ ਬੁਲਾਉਣ ਲੱਗੇ ਹਨ। ਅਜਿਹੇ 'ਚ ਪੁਜਾਰਾ ਨੇ ਰਾਹੁਲ ਦ੍ਰਵਿੜ ਦੇ ਨਾਲ ਜਦੋਂ ਫੋਟੋ ਸ਼ੇਅਰ ਕੀਤੀ ਤਾਂ ਲੋਕਾਂ ਨੇ ਉਸ 'ਤੇ ਵੀ ਅਜਿਹੇ ਹੀ ਕੁਮੈਂਟਸ ਕੀਤੇ। ਦੋਵਾਂ ਨੂੰ ਇਕੱਠੇ ਤਸਵੀਰ ਵਿਚ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹੋਏ ਅਤੇ ਕਿਹਾ ਭਾਰਤੀ ਟੀਮ ਦੀ ਪੁਰਾਣੀ 'ਦੀਵਾਰ' ਨਾਲ ਮਿਲਣ ਵਰਗਾ ਹੈ। ਪੁਜਾਰਾ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਰਾਹੁਲ ਭਾਜੀ ਨਾਲ ਮਿਲਣਾ ਹਮੇਸ਼ਾ ਖੁਸ਼ੀ ਦਿੰਦਾ ਹੈ।
ICC ਨੇ IPL ਨੂੰ ਲੈ ਕੇ ਖੇਡੀ ਚਾਲ, BCCI ਨੇ ਵੀ ਦਿੱਤਾ ਇਹ ਜਵਾਬ

ਭਾਰਤ ਵਿਚ ਹਰ ਸਾਲ ਆਈ. ਪੀ. ਐੱਲ. ਟੂਰਨਾਮੈਂਟ ਕਰਾਇਆ ਜਾਂਦਾ ਹੈ ਜਿੱਥੇ ਦੁਨੀਆ ਭਰ ਦੇ ਖਿਡਾਰੀਆਂ ਨੂੰ ਇਕੱਠੇ ਖੇਡਣ ਦਾ ਮੌਕਾ ਮਿਲਦਾ ਹੈ। ਇਸ ਟੂਰਨਾਮੈਂਟ ਦੇ ਅਜੇ ਤੱਕ 11 ਸੀਜ਼ਨ ਹੋ ਚੁੱਕੇ ਹਨ ਜੋ ਬੀ. ਸੀ. ਸੀ. ਆਈ. ਦੀ ਦੇਖ-ਰੇਖ ਵਿਚ ਕਰਾਏ ਗਏ। ਉੱਥੇ ਹੀ ਹੁਣ ਕੌਮਾਂਤਰੀ ਕ੍ਰਿਕਟ ਸੰਘ (ਆਈ. ਸੀ. ਸੀ.) ਦੀ ਨਜ਼ਰ ਇਸ ਵੱਕਾਰੀ ਟੂਰਨਾਮੈਂਟ (ਆਈ. ਪੀ. ਐੱਲ.) 'ਤੇ ਪਈ ਹੈ।
ਹਸੀ ਨੇ ਵਿਸ਼ਵ ਕੱਪ ਲਈ ਚੁਣੀ ਭਾਰਤੀ ਟੀਮ, ਇਸ ਧਾਕੜ ਖਿਡਾਰੀ ਨੂੰ ਨਹੀਂ ਦਿੱਤੀ ਜਗ੍ਹਾ

ਆਸਟਰੇਲੀਆਈ ਸਾਬਕਾ ਧਾਕੜ ਮਾਈਕਲ ਹਸੀ ਨੇ ਵਿਸ਼ਵ ਕੱਪ ਨੂੰ ਦੇਖਦਿਆਂ ਆਪਣੀ ਪਸੰਦੀਦਾ ਭਾਰਤੀ ਟੀਮ ਚੁਣੀ ਹੈ। ਆਪਣੀ ਟੀਮ ਵਿਚ ਮਾਈਕਲ ਹਸੀ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਰਿਸ਼ਭ ਪੰਤ ਨੂੰ ਸ਼ਾਮਲ ਨਾ ਕਰਦਿਆਂ ਦਿਨੇਸ਼ ਕਾਰਤਿਕ ਨੂੰ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਹੈ। ਮਾਈਕਲ ਹਸੀ ਨੇ ਨੰਬਰ 4 'ਤੇ ਅੰਬਾਤੀ ਰਾਇਡੂ ਨੂੰ ਰੱਖਿਆ ਹੈ ਤਾਂ ਨੰਬਰ 5 'ਤੇ ਧੋਨੀ ਹਨ। ਇੱਥੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਵਿਜੇ ਸ਼ੰਕਰ ਨੂੰ ਇਸ ਟੀਮ ਵਿਚ ਮੌਕਾ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਲਈ ਸਾਰੀਆਂ ਟੀਮਾਂ ਨੂੰ 23 ਅਪ੍ਰੈਲ ਤੱਕ ਆਪਣੀ ਟੀਮ ਆਈ. ਸੀ. ਸੀ. ਨੂੰ ਸੌਂਪਣੀ ਹੈ। ਵਿਸ਼ਵ ਕੱਪ ਦਾ ਆਗਾਜ਼ 30 ਮਈ ਨੂੰ ਹੋਣਾ ਹੈ।
ਨੇਮਾਰ ਨੇ ਫੀਫਾ ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਦੀ ਦੱਸੀ ਸਹੀ ਵਜ੍ਹਾ

ਬ੍ਰਾਜ਼ੀਲ ਅਤੇ ਪੈਰਿਸ ਸੈਂਟ ਜਰਮਨ ਦੇ ਸਟਾਰ ਨੇਮਾਰ ਪਿਛਲੇ ਸਾਲ ਵਿਸ਼ਵ ਕੱਪ ਦੌਰਾਨ ਇਕ ਨਹੀਂ ਸਗੋਂ 2 ਸੱਟਾਂ ਨਾਲ ਜੂਝ ਰਹੇ ਸੀ। ਐਤਵਾਰ ਨੂੰ ਟੀਵੀ ਗਲੋਬੋ ਨੂੰ ਦਿੱਤੇ ਇੰਟਰਵੀਊ ਵਿਚ ਨੇਮਾਰ ਨੇ ਕਿਹਾ ਕਿ ਸੱਜੇ ਗਿੱਟੇ 'ਤੇ ਸੱਟ ਕਾਰਨ ਰੂਸ ਵਿਚ ਉਸ ਨੂੰ ਸਮੱਸਿਆ ਤੋਂ ਉਭਰਨ ਵਿਚ ਮੁਸ਼ਕਲ ਹੋ ਰਹੀ ਸੀ। ਇਸ ਤੋਂ ਇਲਾਵਾ ਉਸ ਦੇ ਇਸੇ ਪੈਰ ਵਿਚ ਹਲਕਾ ਫ੍ਰੈਕਚਰ ਵੀ ਸੀ।
ਪਾਕਿ ਨੂੰ ਬੈਨ ਕਰਨ 'ਤੇ BCCI ਨੇ ਲਿਆ ਯੂ-ਟਰਨ, ਕਿਹਾ- ICC ਨੂੰ ਨਹੀਂ ਲਿਖੀ ਚਿੱਠੀ

ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਬੀ. ਸੀ. ਸੀ. ਆਈ. ਦੇ ਉਸ ਪੱਤਰ ਤੋਂ ਪੱਲਾ ਝਾੜ ਲਿਆ ਜਿਸ ਵਿਚ ਆਈ. ਸੀ. ਸੀ. ਅਤੇ ਉਸ ਦੇ ਮੈਂਬਰ ਦੇਸ਼ਾਂ ਤੋਂ ਅਪੀਲ ਕੀਤੀ ਗਈ ਸੀ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨਾਲ ਰਿਸ਼ਤੇ ਤੋੜ ਦਿੱਤੇ ਜਾਣ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਹਾਲਾਂਕਿ ਬੀ. ਸੀ. ਸੀ. ਆਈ. ਦੀ ਬੇਨਤੀ ਨੂੰ ਠੁਕਰਾਉਂਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਉਸ ਦੀ ਕੋਈ ਭੂਮਿਕਾ ਨਹੀਂ ਹੈ।
ਮਹਿਲਾ ਕ੍ਰਿਕਟ : ਵਨ ਡੇ ਰੈਂਕਿੰਗ 'ਚ ਇਕ ਵਾਰ ਫਿਰ ਚੋਟੀ 'ਤੇ ਪੁਹੰਚੀ ਝੂਲਨ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਇਕ ਵਾਰ ਫਿਰ ਵਨ ਡੇ ਗੇਂਦਬਾਜੀ ਦੀ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ। ਗੋਸਵਾਮੀ ਨੇ ਆਸਟਰੇਲੀਆ ਦੀ ਮੇਗਨ ਸ਼ਟ ਤੇ ਪਾਕਿਸਤਾਨ ਦੀ ਸਨਾ ਮੀਰ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਗੋਸਵਾਮੀ 730 ਅੰਕਾਂ ਨਾਲ ਚੋਟੀ 'ਤੇ ਹੈ ਤੇ ਆਸਟਰੇਲੀਆ ਦੀ ਜੈਮ ਜੋਨਾਸਨ 723 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਪਾਕਿਸਤਾਨ ਦੀ ਸਨਾ ਮੀਰ 718 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।
ਜਾਣੋ ਕਿਉਂ ਸਭ ਨੂੰ ਡਰਾਉਣ ਵਾਲੇ ਅੰਡਰਟੇਕਰ ਦੇ ਇੰਟਰਵੀਊ ਦੌਰਾਨ ਛਲਕੇ ਹੰਝੂ

ਡਬਲਯੂ. ਡਬਲਯੂ. ਈ. ਰੈਸਲਰ ਅੰਡਰਟੇਕਰ ਨੇ ਅਧਿਆਤਮਕ ਵੱਲ ਰੁਝਾਨ ਲਈ ਆਪਣੀ ਤੀਜੀ ਪਤਨੀ ਮਿਸ਼ੇਲ ਦਾ ਧੰਨਵਾਦ ਪ੍ਰਗਟਾਇਆ । ਇਕ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਅੰਡਰਟੇਕਰ ਨੇ ਕਿਹਾ ਕਿ ਸੈਲੀਬ੍ਰਿਟੀ ਦੀ ਜ਼ਿੰਦਗੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ ਪਰ ਮੈਂ ਕਦੇ ਵੀ ਇਸ ਨੂੰ ਆਪਣੇ ਸਿਰ 'ਤੇ ਚੜ੍ਹਨ ਨਹੀਂ ਦਿੱਤਾ ਪਰ ਜਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋ, ਤੁਸੀਂ ਜੋ ਕਰਦੇ ਹੋ, ਉਸ਼ਦੇ ਕਾਰਨ ਤੁਸੀਂ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਦੇ ਸੰਪਰਕ ਵਿਚ ਆ ਜਾਂਦੇ ਹੋ। ਮੈਂ ਪ੍ਰਮਾਤਮਾ ਵਿਚ ਵਿਸ਼ਵਾਸ ਰੱਖਦਾ ਹਾਂ ਪਰ ਮੈਂ ਆਪਣੀ ਜ਼ਿੰਦਗੀ ਪ੍ਰਮਾਤਮਾ ਲਈ ਨਹੀਂ ਜਿਊਂਦਾ ਸੀ।
ਇੰਡੀਅਨ ਆਇਲ ਦੀ ਗੋਲਡ ਕੱਪ ਹਾਕੀ 'ਚ ਜਿੱਤ ਨਾਲ ਸ਼ੁਰੂਆਤ

ਮੌਜੂਦਾ ਚੈਂਪੀਅਨ ਇੰਡੀਅਨ ਆਇਰਲ ਨੇ 53ਵੀਂ ਅਖਿਲ ਭਾਰਤੀ ਬਾਂਬੇ ਗੋਲਡ ਕੱਪ ਹਾਕੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਥੇ ਬਾਂਬੇ ਰਿਪਬਲਿਕੰਸ ਨੂੰ 6-1 ਨਾਲ ਹਰਾਇਆ। ਇੰਡੀਅਨ ਆਇਲ ਨੇ ਗਰੁੱਪ 'ਏ' ਦੇ ਇਸ ਮੈਚ 'ਚ ਪਹਿਲੇ 2 ਕੁਆਰਟਰ 'ਚ 2 ਗੋਲ ਕੀਤੇ ਪਰ ਆਖਰੀ 2 ਕੁਆਰਟਰ 'ਚ ਉਹ 4 ਗੋਲ ਕਰਨ 'ਚ ਸਫਲ ਰਿਹਾ।
ਰਾਜਸਥਾਨ ਰਾਇਲਜ਼ ਦਾ ਤਿੰਨ ਦਿਨਾ ਕੈਂਪ ਸ਼ੁਰੂ
NEXT STORY