ਸਪੋਰਟਸ ਡੈਸਕ– ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਐੱਸ. ਸ਼੍ਰੀਸੰਥ ਨੇ ਹਰਭਜਨ ਸਿੰਘ ਨਾਲ 2008 ’ਚ ਹੋਏ ਥੱਪੜ ਕਾਂਡ ਨੂੰ ਇਕ ਵਾਰ ਫਿਰ ਤਾਜ਼ਾ ਕੀਤਾ ਹੈ। ਸ਼੍ਰੀਸੰਥ ਨੇ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਉਸ ਸਮੇਂ ਭੱਜੀ ਨੂੰ ਸਜ਼ਾ ਨਹੀਂ ਦਿਵਾਉਣਾ ਚਾਹੁੰਦੇ ਸਨ, ਸਗੋਂ ਇਸ ਲਈ ਉਹ ਉਸ ਸਮੇਂ ਫੁਟ-ਫੁਟ ਕੇ ਰੋਏ ਵੀ ਸਨ। ਦੱਸ ਦੇਈਏ ਕਿ ਥੱਪੜ ਕਾਂਡ ਤੋਂ ਬਾਅਦ ਭੱਜੀ ਨੂੰ ਲੀਗ ਦੇ ਬਾਕੀ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਫੀਸ 3.75 ਕਰੋੜ ਰੁਪਏ ਵੀ ਨਹੀਂ ਮਿਲੀ।
ਦਰਅਸਲ, ਇਕ ਕ੍ਰਿਕਟ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਸ਼੍ਰੀਸੰਥ ਨੇ ਕਿਹਾ ਕਿ ਸਚਿਨ ਭਾਜੀ (ਸਚਿਨ ਤੇਂਦੁਲਕਰ) ਦੀ ਵਜ੍ਹਾ ਨਾਲ ਸਭ ਕੁਝ ਸੁਲਝ ਗਿਆ ਸੀ। ਉਨ੍ਹਾਂ ਕਿਹਾ ਕਿ ਤੁਸੀਂ ਦੋਵੇਂ ਇਕ ਹੀ ਟੀਮ ’ਚ ਖੇਡਦੇ ਹੋ। ਮੈਂ ਕਿਹਾ ਸਭ ਠੀਕ ਹੈ, ਮੈਂ ਜਾਵਾਂਗਾ ਅਤੇ ਭੱਜੀ ਭਾਜੀ ਨੂੰ ਮਿਲਾਂਗਾ। ਅਸੀਂ ਮਿਲੇ ਅਤੇ ਉਸੇ ਰਾਤ ਇਕੱਠੇ ਡਿਨਰ ਕੀਤਾ ਪਰ ਮੀਡੀਆ ਇਸ ਨੂੰ ਅਲੱਗ ਹੀ ਪੱਧਰ ’ਤੇ ਲੈ ਗਿਆ।
ਸ਼੍ਰੀਸੰਥ ਨੇ ਅੱਗੇ ਕਿਹਾ ਕਿ ਨਾਨਾਵਤੀ ਸਰ ਕੋਲ ਇਸ ਦੀ ਵੀਡੀਓ ਰਿਕਾਰਡਿੰਗ ਹੋਵੇਗੀ ਜਾਂ ਨਹੀਂ ਜਿਥੇ ਮੈਂ ਉਨ੍ਹਾਂ ਸਾਹਮਣੇ ਰੋਅ ਰਿਹਾ ਹਾਂ ਅਤੇ ਗਿੜਗਿੜਾ ਰਿਹਾ ਹਾਂ ਕਿ ਭੱਜੀ ਭਾਜੀ ਨੂੰ ਬੈਨ ਨਾ ਕਰੋ ਜਾਂ ਕੋਈ ਦੂਜਾ ਐਕਸ਼ਨ ਨਾ ਲਓ, ਅਸੀਂ ਇਕੱਠੇ ਖੇਡਣ ਵਾਲੇ ਹਾਂ। ਮੈਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਕਿਉਂਕਿ ਉਹ ਇਕ ਮੈਚ-ਜੇਤੂ ਹਨ। ਮੈਂ ਭੱਜੀ ਨਾਲ ਮੈਚ ਜਿੱਤਣਾ ਚਾਹੁੰਦਾ ਹਾਂ ਕਿਉਂਕਿ ਮੈਂ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਮੰਨਦਾ ਹਾਂ। ਇਸ ਦੀ ਇਕ ਵੀਡੀਓ ਵੀ ਹੈ, ਮੈਨੂੰ ਨਹੀਂ ਪਤਾ ਕਿ ਉਹ ਤੁਹਾਨੂੰ ਇਹ ਦੇਣਗੇ ਜਾਂ ਨਹੀਂ। ਤੁਸੀਂ ਨਾਨਾਵਤੀ ਸਰ ਕੋਲੋਂ ਪੁੱਛ ਸਕਦੇ ਹੋ।
ਵਿਸ਼ਵ ਕੱਪ 2019 ’ਚ ਪਾਕਿਸਤਾਨ ਨਾਲ ਮੈਚ ਨੂੰ ਲੈ ਕੇ ਵਿਜੇ ਸ਼ੰਕਰ ਨੇ ਕੀਤਾ ਵੱਡਾ ਖ਼ੁਲਾਸਾ
NEXT STORY