ਸਪੋਰਟਸ ਡੈਸਕ– ਟੀਮ ਇੰਡੀਆ ਦੇ ਨੌਜਵਾਨ ਆਲ-ਰਾਊਂਡਰ ਖਿਡਾਰੀ ਵਿਜੇ ਸ਼ੰਕਰ ਨੇ ਵਿਸ਼ਵ ਕੱਪ 2019 ’ਚ ਪਾਕਿਸਤਾਨ ਨਾਲ ਖੇਡੇ ਗਏ ਮੈਚ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਵਿਜੇ ਸ਼ੰਕਰ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਯਾਨੀ ਵਿਸ਼ਵ ਕੱਪ 2019 ’ਚ ਜਦੋਂ 16 ਜੂਨ, 2019 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਖੇਡਿਆ ਗਿਆ ਸੀ ਤਾਂ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਖਿਡਾਰੀਆਂ ’ਤੇ ਭੱਦੀਆਂ ਟਿੱਪਣੀਆਂ ਦਿੱਤੀਆਂ ਅਤੇ ਗਾਲਾਂ ਕੱਢੀਆਂ ਸਨ। ਦੱਸ ਦੇਈਏ ਕਿ ਇਹ ਮੈਚ ਇੰਗਲੈਂਡ ਦੇ ਮੈਨਚੈਸਟਰ ਸ਼ਹਿਰ ’ਚ ਖੇਡਿਆ ਗਿਆ ਸੀ। ਜਿਸ ਵਿਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ।
ਦਰਅਸਲ, ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਸ਼ੰਕਰ ਨੇ ਦੱਸਿਆ ਕਿ ਮੈਚ ਤੋਂ ਇਕ ਦਿਨ ਪਹਿਲਾਂ ਉਹ ਕੁਝ ਖਿਡਾਰੀਆਂ ਨਾਲ ਕੌਫ਼ੀ ਪੀਣ ਬਾਹਰ ਗਏ ਸਨ, ਜਦੋਂ ਇਕ ਪਾਕਿਸਤਾਨੀ ਪ੍ਰਸ਼ੰਸਕ ਸਾਡੇ ਕੋਲ ਆਇਆ ਅਤੇ ਸਾਨੂੰ ਗਾਲਾਂ ਕੱਢਣ ਲੱਗਾ। ਵਿਜੇ ਨੇ ਅਗੇ ਕਿਹਾ ਕਿ ਇਹ ਮੇਰਾ ਭਾਰਤ-ਪਾਕਿਸਤਾਨ ਵਿਚਾਕਰ ਖੇਡਿਆ ਜਾਣ ਵਾਲਾ ਪਿਹਲਾ ਮੈਚ ਸੀ। ਸਾਨੂੰ ਇਸ ਨੂੰ ਝੱਲਣਾ ਪਿਆ। ਉਹ ਸਾਡੇ ਗਾਲਾਂ ਕੱਢ ਰਿਹਾ ਸੀ ਅਤੇ ਸਭ ਕੁਝ ਰਿਕਾਰਡ ਕਰ ਰਿਹਾ ਸੀ, ਇਸ ਲਈ ਅਸੀਂ ਪ੍ਰਤੀਕਿਰਿਆ ਨਹੀਂ ਦੇ ਸਕੇ। ਅਸੀਂ ਸਿਰਫ ਇੰਨਾ ਕਹਿ ਸਕੇ ਕਿ ਉਹ ਜੋ ਕਰ ਰਿਹਾ ਸੀ ਉਸ ਨੂੰ ਬੈਠ ਕੇ ਵੇਖਦੇ ਰਹੇ।
BCCI ਦਾ ਕਰਾਰਾ ਜਵਾਬ, ਅੱਤਵਾਦੀ ਹਮਲੇ ਨਾ ਹੋਣ ਦੀ ਗਾਰੰਟੀ ਦੇਵੇ ਪਾਕਿ ਕ੍ਰਿਕਟ ਬੋਰਡ
NEXT STORY