ਕੋਲੰਬੋ— ਸਲਾਮੀ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਦੀ 95 ਦੌੜਾਂ ਤੇ ਕਪਤਾਨ ਦਿਨੇਸ਼ ਚਾਂਦੀਮਲ ਦੀ 80 ਦੌੜਾਂ ਦੀਆਂ ਪਾਰੀਆਂ ਤੋਂ ਬਾਅਦ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਨੇ ਮੰਗਲਵਾਰ ਨੂੰ ਇੰਗਲੈਂਡ ਵਿਰੁੱਧ ਮੀਂਹ ਪ੍ਰਭਾਵਿਤ 5ਵੇਂ ਕੌਮਾਂਤਰੀ ਵਨਡੇ ਮੈਚ ਨੂੰ ਡਕਵਰਥ ਲੂਈਸ ਨਿਯਮ ਤਹਿਤ 219 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤ ਲਿਆ। ਵਨ ਡੇ ਕੌਮਾਂਤਰੀ ਮੈਚਾਂ 'ਚ ਦੌੜਾਂ ਦੇ ਲਿਹਾਜ਼ ਨਾਲ ਇਹ ਇੰਗਲੈਂਡ ਦੀ ਸਭ ਤੋਂ ਵੱਡੀ ਹਾਰ ਹੈ ਹਾਲਾਂਕਿ 5 ਮੈਚਾਂ ਦੀ ਇਸ ਲੜੀ ਨੂੰ ਇੰਗਲੈਂਡ ਨੇ ਪਹਿਲਾਂ ਹੀ ਆਪਣੇ ਨਾਂ ਕਰ ਲਿਆ ਸੀ। ਅਜਿਹੇ ਵਿਚ ਇਸ ਮੈਚ ਦੇ ਨਤੀਜਾ ਦੇ ਅਸਰ ਲੜੀ ਦੇ ਨਤੀਜੇ 'ਤੇ ਨਹੀਂ ਪਿਆ, ਜਿਹੜਾ 3-1 ਨਾਲ ਇੰਗਲੈਂਡ ਦੇ ਪੱਖ ਵਿਚ ਰਿਹਾ।
ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 6 ਵਿਕਟਾਂ 'ਤੇ 366 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰਨ ਤੋਂ ਬਾਅਦ ਇੰਗਲੈਂਡ ਨੇ ਆਪਣੀ ਪਾਰੀ ਵਿਚ 26.1 ਓਵਰਾਂ ਵਿਚ 9 ਵਿਕਟਾਂ 'ਤੇ 132 ਦੌੜਾਂ ਬਣਾਈਆਂ ਸਨ ਕਿ ਇਸ ਤੋਂ ਬਾਅਦ ਤੇਜ਼ ਮੀਂਹ ਨੇ ਅੜਿੱਕਾ ਪਾਇਆ ਤੇ ਮੈਚ ਦਾ ਨਤੀਜਾ ਫਿਰ ਡਕਵਰਥ ਲੂਈਸ ਨਿਯਮ ਰਾਹੀਂ ਤੈਅ ਕੀਤਾ ਗਿਆ।
ਪੈਨਾਸੋਨਿਕ ਓਪਨ 'ਚ ਆਪਣਾ ਖਿਤਾਬ ਬਚਾਵਾਂਗਾ : ਸ਼ਿਵ ਕਪੂਰ
NEXT STORY