ਨਵੀਂ ਦਿੱਲੀ- ਸ਼੍ਰੀਲੰਕਾ ਨੇ ਭਾਰਤ ਖਿਲਾਫ ਇਸ ਹਫਤੇ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ 18 ਮੈਂਬਰੀ ਟੀਮ ਦੀ ਚੋਣ ਕੀਤੀ ਗਈ। ਦਾਸੁਨ ਸ਼ਨਾਕਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ ਜਦਕਿ ਚਰਿਥ ਅਸਾਲੰਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਮਹਿਸ਼ ਤੀਕਸ਼ਨਾ ਅਤੇ ਵਨਿੰਦੂ ਹਸਰੰਗਾ ਵੀ ਟੀਮ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : IPL ਨਾਲ BCCI ਨੂੰ ਹੋਣ ਜਾ ਰਿਹੈ ਅਰਬਾਂ ਰੁਪਏ ਦਾ ਫ਼ਾਇਦਾ, ਜੈ ਸ਼ਾਹ ਨੇ ਦਿੱਤੀ ਜਾਣਕਾਰੀ
ਇਸ ਮਹੀਨੇ ਭਾਰਤ ਦੌਰੇ 'ਤੇ ਆਉਣ ਵਾਲੀ ਸ਼੍ਰੀਲੰਕਾ ਦੀ ਟੀਮ ਪਹਿਲਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਦੋ ਟੈਸਟ ਮੈਚ ਖੇਡੇ ਜਾਣਗੇ, ਜਿਸ ਵਿਚ ਆਖਰੀ ਮੈਚ ਪਿੰਕ ਬਾਲ ਟੈਸਟ ਯਾਨੀ ਡੇ ਨਾਈਟ ਹੋਵੇਗਾ। ਸ਼੍ਰੀਲੰਕਾ ਇਸ ਦੌਰੇ 'ਤੇ ਭਾਰਤ ਨਾਲ 24 ਫਰਵਰੀ, 27 ਫਰਵਰੀ ਤੇ 28 ਫਰਵਰੀ ਨੂੰ ਟੀ-20 ਮੈਚ ਖੇਡੇਗੀ। ਜਦਕਿ ਪਹਿਲਾ ਟੈਸਟ 4 ਮਾਰਚ ਤੋਂ 8 ਮਾਰਚ ਦਰਮਿਆਨ ਹੋਵੇਗਾ। ਇਸ ਤੋਂ ਬਾਅਦ 12 ਮਾਰਚ ਤੋਂ 16 ਮਾਰਚ ਤਕ ਦੋਵੇਂ ਟੀਮਾਂ ਡੇ-ਨਾਈਟ ਟੈਸਟ ਮੈਚ ਖੇਡਣਗੀਆਂ।
ਨਵੇਂ ਸ਼ਡਿਊਲ ਮੁਤਾਬਕ ਟੀ-20 ਸੀਰੀਜ਼ ਦੇ ਮੈਚ ਲਖਨਊ ਅਤੇ ਧਰਮਸ਼ਾਲਾ 'ਚ ਆਯੋਜਿਤ ਕੀਤੇ ਗਏ ਹਨ। ਜਦਕਿ ਮੋਹਾਲੀ ਤੇ ਬੰਗਲੌਰ ਨੂੰ ਟੈਸਟ ਮੈਚਾਂ ਦੇ ਆਯੋਜਨ ਦੀ ਜ਼ਿੰਮੇਵਾਰੀ ਮਿਲੀ ਹੈ। ਪਹਿਲਾ ਮੈਚ 24 ਫਰਵਰੀ ਵੀਰਵਾਰ ਨੂੰ ਲਖਨਊ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਮੈਚ ਸ਼ਨੀਵਾਰ 26 ਫਰਵਰੀ ਤੇ ਐਤਵਾਰ 27 ਫਰਵਰੀ ਨੂੰ ਧਰਮਸ਼ਾਲਾ ਵਿੱਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ਸਪੇਨ ਖ਼ਿਲਾਫ਼ FIH ਪ੍ਰੋ ਲੀਗ ਮੈਚਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ
ਟੀ-20 ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ
ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਮੈਂਡਿਸ, ਚਰਿਥ ਅਸਾਲੰਕਾ (ਉਪ ਕਪਤਾਨ), ਦਿਨੇਸ਼ ਚਾਂਦੀਮਲ, ਦਾਨੁਸ਼ਕਾ ਗੁਣਾਰਤਨੇ, ਕਾਮਿਲ ਮਿਸ਼ਰਾ, ਜਨਾਥ ਲਿਆਂਗੇ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਦੁਸ਼ਮੰਤਾ ਚਮੀਰਾ, ਲਾਹਿਰੂਨੰਦ ਕੁਮਾਰਾ, ਤੀਨਾਨੰਦ ਕੁਮਾਰਾ, ਬਿਨਸ਼ੰਕਾ ਫੇਰਨੰਦਨ ਜੈਫਰੀ ਵੈਂਡਰਸੇ, ਪ੍ਰਵੀਨ ਜੈਵਿਕਰਮਾ, ਆਸ਼ੀਅਨ ਡੈਨੀਅਲ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL ਨਾਲ BCCI ਨੂੰ ਹੋਣ ਜਾ ਰਿਹੈ ਅਰਬਾਂ ਰੁਪਏ ਦਾ ਫ਼ਾਇਦਾ, ਜੈ ਸ਼ਾਹ ਨੇ ਦਿੱਤੀ ਜਾਣਕਾਰੀ
NEXT STORY