ਸਪੋਰਟਸ ਡੈਸਕ: ਅਭਿਸ਼ੇਕ ਸ਼ਰਮਾ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਅਰਧ-ਸੈਂਕੜਾ ਲਾਇਆ, ਜਦਕਿ ਸੰਜੂ ਸੈਮਸਨ ਨੇ 39 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਸ਼੍ਰੀਲੰਕਾ ਖਿਲਾਫ ਏਸ਼ੀਆ ਕੱਪ ਦੇ ਆਖਰੀ ਸੁਪਰ 4 ਮੈਚ ’ਚ ਅੱਜ ਭਾਰਤ ਨੂੰ 5 ਵਿਕਟਾਂ ’ਤੇ 202 ਦੌੜਾਂ ਤੱਕ ਪਹੁੰਚਾਇਆ। ਇਹ ਇਸ ਟੂਰਨਾਮੈਂਟ ’ਚ ਕਿਸੇ ਵੀ ਟੀਮ ਦਾ ਟਾਪ ਸਕੋਰ ਹੈ।
ਇਸ ਤੋਂ ਪਹਿਲਾਂ ਭਾਰਤ ਨੇ ਓਮਾਨ ਖਿਲਾਫ ਅਫਗਾਨਿਸਤਾਨ ਨੇ ਹਾਂਗਕਾਂਗ ਖਿਲਾਫ 188 ਦੌੜਾਂ ਬਣਾਈਅਾਂ ਸਨ। ਅਭਿਸ਼ੇਕ ਨੇ 31 ਗੇਂਦਾਂ ’ਚ 61 ਦੌੜਾਂ ਬਣਾਈਅਾਂ, ਜਦਕਿ ਪੰਜਵੇਂ ਨੰਬਰ ’ਤੇ ਸੈਮਸਨ ਨੇ 22 ਗੇਂਦਾਂ ’ਚ 39 ਦੌੜਾਂ ਦੀ ਪਾਰੀ ਖੇਡੀ। ਤਿਲਕ ਵਰਮਾ ਨੇ 34 ਗੇਂਦਾਂ ’ਚ ਅਜੇਤੂ 49 ਦੌੜਾਂ ਬਣਾਈਅਾਂ। ਪੂਰੇ ਟੂਰਨਾਮੈਂਟ ਦੀ ਤਰ੍ਹਾਂ ਅਭਿਸ਼ੇਕ ਨੇ ਪਾਵਰਪਲੇ ’ਚ ਗੇਂਦਬਾਜ਼ਾਂ ਨੂੰ ਚੰਗੀ ਨਸੀਹਤ ਦਿੱਤੀ ਅਤੇ ਅਰਧ-ਸੈਂਕੜਿਅਾਂ ਦੀ ਹੈਟ੍ਰਿਕ ਲਾਈ। ਉਸ ਨੇ ਇਸ ਪਾਰੀ ’ਚ 8 ਚੌਕੇ ਅਤੇ 2 ਛੱਕੇ ਲਾਏ, ਜਦਕਿ ਸ਼ੁੱਭਮਨ ਗਿੱਲ ਅਤੇ ਕਪਤਾਨ ਸੂਰਿਯਾਕੁਮਾਰ ਯਾਦਵ ਸਸਤੇ ’ਚ ਆਊਟ ਹੋ ਗਏ।
ਅਭਿਸ਼ੇਕ ਹਾਲਾਂਕਿ ਤੀਸਰੀ ਵਾਰ ਸੈਂਕੜੇ ਤੋਂ ਖੁੰਝ ਗਿਆ ਅਤੇ ਸ਼੍ਰੀਲੰਕਾ ਦੇ ਕਪਤਾਨ ਚਰਿਤ ਅਸਲੰਕਾ ਦੀ ਗੇਂਦ ’ਤੇ ਡੀਪ ਮਿਡਵਿਕਟ ਲਾਈਨ ’ਤੇ ਕੈਚ ਦੇ ਬੈਠਾ। ਗਿੱਲ 4 ਦੌੜਾਂ ਬਣਾ ਕੇ ਮਹੀਸ਼ ਤੀਕਸ਼ਣਾ ਦਾ ਸ਼ਿਕਾਰ ਹੋਇਆ। ਕਪਤਾਨ ਸੂਰਿਯਾਕੁਮਾਰ (12) ਨੂੰ ਵਾਨਿੰਦੁ ਹਸਰੰਗਾ ਨੇ ਅੈੱਲ. ਬੀ. ਡਬਲਯੂ. ਆਊਟ ਕੀਤਾ।
ਨਵੇਂ ਬੱਲੇਬਾਜ਼ੀ ਕ੍ਰਮ ’ਚ ਆਪਣੀ ਲੈਅ ਭਾਲ ਰਿਹਾ ਸੈਮਸਨ ਟੂਰਨਾਮੈਂਟ ’ਚ ਪਹਿਲੀ ਵਾਰ ਸ਼ਾਨਦਾਰ ਫਾਰਮ ’ਚ ਦਿੱਸਿਆ। ਉਸ ਨੇ 3 ਛੱਕੇ ਲਾਏ, ਜਿਨ੍ਹਾਂ ’ਚ ਹਸਰੰਗਾ ਨੂੰ ਲਾਇਆ ਛੱਕਾ ਸ਼ਾਨਦਾਰ ਸੀ। ਉਸ ਨੇ ਜਗ੍ਹਾ ਬਣਾਉਣ ਲਈ ਆਪਣੇ ਫਰੰਟਫੁੱਟ ਨੂੰ ਲੈੱਗ ਸਟੰਪ ਦੇ ਬਾਹਰ ਰੱਖਿਆ ਅਤੇ ਸਾਈਟ ਸਕ੍ਰੀਨ ’ਤੇ ਤੂਫਾਨੀ ਛੱਕਾ ਲਾਇਆ। ਅਗਲੇ ਓਵਰ ’ਚ ਉਸ ਨੇ ਦਾਸੁਨ ਸ਼ਨਾਕਾ ਨੂੰ ਛੱਕਾ ਲਾਇਆ। ਉਸ ਨੇ ਤਿਲਕ ਨਾਲ 6.5 ਓਵਰ ’ਚ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਅਕਸ਼ਰ ਪਟੇਲ ਨੇ ਭਾਰਤੀ ਪਾਰੀ ਦਾ ਅੰਤ ਛੱਕੇ ਨਾਲ ਕੀਤਾ।
ਪਾਕਿ ਖਿਡਾਰੀਆਂ ਤੇ ICC ਦੀ ਵੱਡੀ ਕਰਵਾਈ, ਠੋਕਿਆ ਮੋਟਾ ਜੁਰਮਾਨਾ ਤੇ...
NEXT STORY