ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਲਾਹਿਰੂ ਥਿਰੀਮਾਨੇ ਸ਼੍ਰੀਲੰਕਾ ਦੇ ਅਨੁਰਾਧਾਪੁਰਾ ਸ਼ਹਿਰ 'ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਅਨੁਰਾਧਾਪੁਰਾ ਟੀਚਿੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਥਿਰੀਮਾਨੇ ਦੀ ਕਾਰ ਨੂੰ ਉਲਟ ਦਿਸ਼ਾ 'ਚ ਜਾ ਰਹੇ ਇਕ ਲਾਰੀ ਨੇ ਟੱਕਰ ਮਾਰ ਦਿੱਤੀ। ਥਿਰੀਮਾਨੇ ਨੇ ਪਿਛਲੇ ਸਾਲ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਫਿਲਹਾਲ ਉਹ ਤੀਰਥ ਯਾਤਰਾ 'ਤੇ ਹਨ। ਦਸੰਬਰ 2022 ਵਿੱਚ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਵੀ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਲਈ ਕਰੀਬ 15 ਮਹੀਨੇ ਲੱਗ ਗਏ।
"ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਲਾਹਿਰੂ ਥਿਰੀਮਾਨੇ ਅਤੇ ਉਨ੍ਹਾਂ ਦਾ ਪਰਿਵਾਰ ਮੰਦਰ ਦੇ ਦਰਸ਼ਨ ਕਰਨ ਦੌਰਾਨ ਇੱਕ ਮਾਮੂਲੀ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਨਿਗਰਾਨੀ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਖੁਸ਼ਕਿਸਮਤੀ ਨਾਲ, ਪੂਰੀ ਤਰ੍ਹਾਂ ਡਾਕਟਰੀ ਮੁਲਾਂਕਣ ਤੋਂ ਬਾਅਦ, ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਉਹ ਸਾਰੇ ਸੁਰੱਖਿਅਤ ਅਤੇ ਸਿਹਤਮੰਦ ਹਨ, ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਅਸੀਂ ਇਸ ਸਮੇਂ ਦੌਰਾਨ ਹਰ ਕਿਸੇ ਦੀ ਚਿੰਤਾ ਅਤੇ ਸਮਰਥਨ ਦੀ ਕਦਰ ਕਰਦੇ ਹਾਂ। ਅਸੀਂ ਉਨ੍ਹਾਂ ਦੇ ਠੀਕ ਹੋਣ 'ਤੇ ਉਨ੍ਹਾਂ ਦੀ ਨਿਜ਼ਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੇ ਹਾਂ।
ਲਾਹਿਰੂ ਨੇ ਸ਼੍ਰੀਲੰਕਾ ਟੀਮ ਲਈ ਸਾਰੇ ਫਾਰਮੈਟਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ 2010 ਵਿੱਚ ਆਪਣੇ ਡੈਬਿਊ ਤੋਂ ਬਾਅਦ 44 ਟੈਸਟ, 127 ਵਨਡੇ ਅਤੇ 26 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਤਿੰਨ ਟੀ-20 ਵਿਸ਼ਵ ਕੱਪਾਂ ਵਿੱਚ ਹਿੱਸਾ ਲਿਆ। ਉਹ 2014 ਦੇ ਐਡੀਸ਼ਨ ਵਿੱਚ ਸ਼੍ਰੀਲੰਕਾ ਦੀ ਵਿਸ਼ਵ ਕੱਪ ਜਿੱਤ ਦਾ ਹਿੱਸਾ ਸੀ। ਉਨ੍ਹਾਂ ਨੇ ਦੋ ਵਨਡੇ ਵਿਸ਼ਵ ਕੱਪ ਵੀ ਖੇਡੇ। ਇਸ ਤੋਂ ਇਲਾਵਾ ਉਹ ਪੰਜ ਵਨਡੇ ਮੈਚਾਂ 'ਚ ਸ਼੍ਰੀਲੰਕਾ ਟੀਮ ਦੇ ਕਪਤਾਨ ਵੀ ਰਹੇ।
ਹਿਤਾਕਸ਼ੀ ਨੇ ਹੀਰੋ ਡਬਲਯੂ.ਪੀ.ਜੀ.ਟੀ. ਦੇ ਤੀਜੇ ਦਿਨ 10 ਸ਼ਾਟ ਦੀ ਬੜ੍ਹਤ ਬਣਾਈ
NEXT STORY