ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕੋਚ ਕਿੱਸੇ ਤੋਂ ਉੱਠੇ ਵਿਵਾਦਾਂ ਦੇ ਘੱਟ ਜਾਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਸ਼੍ਰੀਲੰਕਾ ਦੇ ਲੰਬੇ ਦੌਰੇ ਲਈ ਤਿਆਰ ਹੋ ਚੁੱਕੇ ਹਨ ਅਤੇ ਇਹ ਦੌਰਾ ਦੋਵਾਂ ਲਈ ਅਗਨੀ ਪ੍ਰੀਖਿਆ ਹੋਵੇਗਾ। ਵਿਰਾਟ ਅਤੇ ਸ਼ਾਸਤਰੀ ਲਈ ਇਸ ਦੌਰੇ 'ਚ ਜਿੱਤ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੋਵੇਗਾ। ਪਿਛਲੇ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ 'ਚ ਭਾਰਤੀ ਟੀਮ ਨੇ ਲਗਾਤਾਰ ਜਿੱਤ ਹਾਸਲ ਕੀਤੀ ਸੀ ਅਤੇ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਬਣੀ ਸੀ ਪਰ ਜਿਸ ਅੰਦਾਜ਼ 'ਚ ਕੁੰਬਲੇ ਨੂੰ ਆਪਣਾ ਕੋਚ ਅਹੁਦਾ ਛੱਡਣਾ ਪਿਆ ਅਤੇ ਵਿਰਾਟ ਦੀ ਪਸੰਦ ਸ਼ਾਸਤਰੀ ਨੂੰ ਨਵਾ ਕੋਚ ਬਣਾਇਆ ਗਿਆ। ਉਸ ਦੌਰਾਨ ਇਨ੍ਹਾਂ ਦੋਹਾਂ 'ਤੇ ਹੀ ਸ਼੍ਰੀਲੰਕਾ ਦੌਰੇ 'ਚ ਖਾਸ ਦਬਾਵ ਰਹੇਗਾ।
ਕਿਹੜੀ ਟੀਮ ਦਾ ਹੈ ਪੱਲਾ ਭਾਰੀ
ਭਾਰਤ ਨੂੰ ਸ਼੍ਰੀਲੰਕਾ ਦੌਰੇ 'ਚ 3 ਟੈਸਟ, 5 ਵਨਡੇ ਅਤੇ ਇਕ ਟੀ-20 ਖੇਡਣਾ ਹੈ। ਸੀਰੀਜ਼ ਦਾ ਪਹਿਲਾ ਟੈਸਟ ਗਾਲੇ 'ਚ 26 ਜੁਲਾਈ ਨੂੰ ਹੋਵੇਗਾ। ਭਾਰਤ ਅਤੇ ਸ਼੍ਰੀਲੰਕਾ 'ਚ ਹੁਣ ਤੱਕ ਕੁੱਲ 38 ਟੈਸਟ ਖੇਡੇ ਗਏ ਹਨ, ਜਿਨ੍ਹਾਂ 'ਚ ਭਾਰਤ ਨੇ 16 ਜਿੱਤੇ, 7 ਹਾਰੇ ਅਤੇ 15 ਡਰਾਅ ਰਹੇ ਹਨ। ਅਜਿਹੇ 'ਚ ਭਾਰਤ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਹੈ। ਸ਼੍ਰੀਲੰਕਾ ਦੀ ਟੀਮ ਹਾਲਾਂਕਿ ਚੰਗੇ ਦੌਰ ਤੋਂ ਨਹੀਂ ਲੰਘ ਰਹੀ ਹੈ ਅਤੇ ਉਸ ਨੂੰ ਜਿੰਬਾਬਵੇ ਤੋਂ ਵਨਡੇ ਸੀਰੀਜ਼ 2-3 ਨਾਲ ਗੁਆਉਣੀ ਪਈ ਸੀ, ਜਦਕਿ ਇਕ ਮਾਤਰ ਟੈਸਟ ਉਸ ਨੇ ਸਖ਼ਤ ਸੰਘਰਸ਼ ਤੋਂ ਬਾਅਦ ਜਿੱਤਿਆ ਸੀ। ਸ਼੍ਰੀਲੰਕਾ ਨੂੰ ਉਸ ਦੇ ਘਰ 'ਚ ਹਰਾਉਣਾ ਕਦੇ ਆਸਾਨ ਨਹੀਂ ਰਿਹਾ ਹੈ। ਹਾਲਾਂਕਿ ਵਿਰਾਟ ਨੇ ਕਪਤਾਨ ਰੂਪ 'ਚ ਆਪਣੀ ਪਹਿਲੀ ਟੈਸਟ ਸੀਰੀਜ਼ ਸ਼੍ਰੀਲੰਕਾ 'ਚ 2015 'ਚ 2-1 ਨਾਲ ਜਿੱਤੀ ਸੀ।
ਫਿਰ ਆਪਣੀ ਘਰੇਲੂ ਟੀਮ ਹੈਦਰਾਬਾਦ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਇਹ ਸਪਿਰਨ ਗੇਂਦਬਾਜ਼
NEXT STORY