ਸਿਡਨੀ— ਫਾਰਮ 'ਚ ਖੇਡ ਰਹੇ ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਇੱਥੇ ਆਸਟਰੇਲੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ 'ਚ ਹਮਵਤਨ ਬੀ. ਸਾਈ ਪ੍ਰਣੀਤ ਨੂੰ ਹਰਾ ਕੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਇਸ ਮੁਕਾਬਲੇ ਤੋਂ ਪਹਿਲਾ ਤੱਕ 16ਵੀਂ ਰੈਕਿੰਗ ਦੇ ਪ੍ਰਣੀਤ ਦਾ ਹਮਵਤਨ ਖਿਡਾਰੀ ਖਿਲਾਫ ਕਰੀਅਰ ਦੇ 6 ਮੁਕਾਬਲਿਆਂ 'ਚੋਂ 5 ਵਾਰ ਜਿੱਤਣ ਦਾ ਬਿਹਤਰੀਨ ਰਿਕਾਰਡ ਸੀ ਪਰ ਵਰਤਮਾਨ 'ਚ ਉਹ ਆਪਣੀ ਜ਼ਬਰਦਸਤ ਫਾਰਮ ਚੱਲ ਰਹੇ ਹਨ ਅਤੇ ਇੱਥੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਜਿੱਤ ਕੇ ਪਹੁੰਚੇ ਸ਼੍ਰੀਕਾਂਤ ਨੇ ਇਸ ਲੈਅ ਨੂੰ ਕਾਇਮ ਰੱਖਦੇ ਹੋਏ ਪ੍ਰਣੀਤ ਦੀ ਚੁਣੌਤੀ 43 ਮਿੰਟ 'ਚ 25-23, 21-17 ਨਾਲ ਸਮਾਪਤ ਕਰ ਦਿੱਤੀ। ਸ਼੍ਰੀਕਾਂਤ ਦਾ ਹੁਣ ਸੈਮੀਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਖਿਡਾਰੀ ਚੀਨ ਦੇ ਸ਼ੀ ਯੁਕੀ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਸ ਸਾਲ ਭਾਰਤੀ ਖਿਡਾਰੀ ਨੂੰ ਸਿੰਗਾਪੁਰ ਓਪਨ 'ਚ ਹਰਾਇਆ ਸੀ।
ਕੁੰਬਲੇ ਵਿਵਾਦ : ਸਿਰਫ ਕੋਹਲੀ ਦੀ ਹੀ ਗਲਤੀ ਨਹੀਂ, ਸਚਿਨ-ਸੌਰਵ-ਲਕਸ਼ਮਣ-ਦ੍ਰਵਿੜ ਵੀ ਜ਼ਿੰਮੇਵਾਰ!
NEXT STORY