ਨਵੀਂ ਦਿੱਲੀ— ਟੀਮ ਇੰਡੀਆ ਬਿਨਾ ਕੋਚ ਦੇ ਵੈਸਟਇੰਡੀਜ਼ ਦੇ ਨਾਲ ਲੋਹਾ ਲੈਣ ਨੂੰ ਤਿਆਰ ਹੈ ਪਰ ਅਜੇ ਵੀ ਲੋਕਾਂ ਦਾ ਧਿਆਨ ਕ੍ਰਿਕਟ ਸੀਰੀਜ਼ 'ਤੇ ਘੱਟ ਅਤੇ ਕੁੰਬਲੇ-ਕੋਹਲੀ ਵਿਵਾਦ 'ਤੇ ਜ਼ਿਆਦਾ ਹੈ। ਕਪਤਾਨ ਵਿਰਾਟ ਕੋਹਲੀ ਨੇ ਵੀ ਇਸ 'ਤੇ ਜ਼ਿਆਦਾ ਕੁਝ ਬੋਲਣ ਤੋਂ ਮਨ੍ਹਾ ਕਰ ਦਿੱਤਾ ਹੈ, ਕੋਹਲੀ ਨੇ ਬਸ ਇੰਨਾ ਹੀ ਕਿਹਾ ਕਿ ਉਹ ਅਨਿਲ ਭਰਾ ਦਾ ਸਨਮਾਨ ਕਰਦੇ ਹਨ ਪਰ ਡਰੈਸਿੰਗ ਰੂਮ ਦੀ ਗੱਲ ਉਹ ਨਹੀਂ ਦੱਸਣਗੇ। ਇਸ ਸਾਰੇ ਮਾਮਲੇ 'ਚ ਅਜੇ ਤੱਕ ਲਗਾਤਾਰ ਵਿਰਾਟ ਕੋਹਲੀ ਦੀ ਆਲੋਚਨਾ ਹੋਈ ਹੈ, ਪਰ ਇਸ ਦੇ ਦੂਜੇ ਪਹਿਲੂ ਨੂੰ ਦੇਖੀਏ ਤਾਂ ਗਲਤੀ ਸਿਰਫ ਵਿਰਾਟ ਕੋਹਲੀ ਦੀ ਨਹੀਂ ਹੈ।
ਅਜੇ ਤੱਕ ਇਸ ਪੂਰੇ ਮਾਮਲੇ 'ਚ ਬੀ.ਸੀ.ਸੀ.ਆਈ. ਦੀ ਸਲਾਹਕਾਰ ਕਮੇਟੀ ਕਾਫੀ ਕਮਜ਼ੋਰ ਨਜ਼ਰ ਆਈ ਹੈ। ਇਸ ਕਮੇਟੀ 'ਚ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਅਤੇ ਵੀ.ਵੀ.ਐੱਸ. ਲਕਸ਼ਮਣ ਅਤੇ ਰਾਹੁਲ ਦ੍ਰਵਿੜ ਹਨ। ਇਹ ਕਮੇਟੀ ਕਮਜ਼ੋਰ ਇਸ ਲਈ ਵੀ ਨਜ਼ਰ ਆਈ ਹੈ ਕਿਉਂਕਿ ਅਨਿਲ ਕੁੰਬਲੇ ਨੂੰ ਇਸੇ ਕਮੇਟੀ ਨੇ ਕੋਚ ਬਣਇਆ ਸੀ ਅਤੇ ਜਦੋਂ ਵਿਰਾਟ-ਕੁੰਬਲੇ ਦਾ ਵਿਵਾਦ ਸਾਹਮਣੇ ਆਇਆ ਤਾਂ ਕਮੇਟੀ ਨੇ ਦੋਹਾਂ ਵਿਚਾਲੇ ਵਿਵਾਦ ਖਤਮ ਕਰਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਾ ਦੇ ਬਰਾਬਰ। ਤਿੰਨਾਂ ਦਿੱਗਜਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਅਨਿਲ ਕੁੰਬਲੇ 2019 ਤੱਕ ਕੋਚ ਰਹਿਣ, ਪਰ ਇਸ ਵਿਚਾਲੇ ਵਿਵਾਦ ਵਧਿਆ ਤਾਂ ਉਨ੍ਹਾਂ ਨੇ ਇਸ ਤੋਂ ਹੱਥ ਖਿੱਚ ਲਏ।
ਹਾਲਾਂਕਿ ਸਚਿਨ-ਸੌਰਵ-ਲਕਸ਼ਮਣ ਨੇ ਕੁੰਬਲੇ ਦੇ ਕਾਰਜਕਾਲ ਨੂੰ ਵੈਸਟਇੰਡੀਜ਼ ਦੌਰੇ ਦੇ ਲਈ ਵਧਾ ਵੀ ਦਿੱਤਾ ਸੀ, ਪਰ ਕੁੰਬਲੇ ਛੱਡ ਕੇ ਚਲੇ ਗਏ। ਇਸ ਦੌਰਾਨ ਇਸ ਕਮੇਟੀ ਨੇ ਕੁਝ ਵੀ ਨਹੀਂ ਕੀਤਾ। ਜਦਕਿ ਬੀ.ਸੀ.ਸੀ.ਆਈ. ਵੱਲੋਂ ਇਸ ਕਮੇਟੀ ਨੂੰ ਤਾਕਤ ਮਿਲੀ ਹੋਈ ਸੀ। ਜੇਕਰ ਉਹ ਚਾਹੁੰਦੇ ਤਾਂ ਕੁੰਬਲੇ ਨੂੰ ਵੈਸਟਇੰਡੀਜ਼ ਦੌਰੇ ਤੱਕ ਰੋਕ ਸਕਦੇ ਸੀ ਅਤੇ ਉਨ੍ਹਾਂ ਨੂੰ ਕਿਹਾ ਜਾ ਸਕਦਾ ਸੀ ਕਿ ਇਸ ਮੁੱਦੇ 'ਤੇ ਅੱਗੇ ਫੈਸਲਾ ਕਰਾਂਗੇ। ਹਾਲਾਂਕਿ ਕੁੰਬਲੇ ਦਾ ਇਹ ਨਿਜੀ ਫੈਸਲਾ ਵੀ ਸੀ।
ਖੇਡ ਮੰਤਰੀ ਨੇ ਕ੍ਰਿਕਟਰਾਂ ਨੂੰ ਦੱਸਿਆ ਮੋਟਾ ਤਾਂ ਭੜਕ ਉੱਠੇ ਮਲਿੰਗਾ, ਬਾਂਦਰ ਨਾਲ ਕਰ ਦਿੱਤੀ ਮੰਤਰੀ ਦੀ ਤੁਲਨਾ!
NEXT STORY