ਬਾਸੇਲ–ਕਿਦਾਂਬੀ ਸ਼੍ਰੀਕਾਂਤ ਨੇ ਪਿਛਲੇ 16 ਮਹੀਨਿਆਂ ’ਚ ਪਹਿਲੀ ਵਾਰ ਕਿਸੇ ਪ੍ਰਤੀਯੋਗਿਤਾ ਦੇ ਸੈਮੀਫਾਈਨਲ ’ਚ ਪਹੁੰਚ ਕੇ ਸਵਿਸ ਓਪਨ 300 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਵੀ ਬਰਕਰਾਰ ਰੱਖੀ। ਇਸ ਸੈਸ਼ਨ ’ਚ ਆਪਣਾ 8ਵਾਂ ਟੂਰਨਾਮੈਂਟ ਖੇਡ ਰਹੇ ਸ਼੍ਰੀਕਾਂਤ ਨੇ ਚੀਨੀ ਤਾਈਪੇ ਦੇ ਚਿਆ ਹਾਓ ਲੀ ਨੂੰ 35 ਮਿੰਟ ਤਕ ਚੱਲੇ ਮੁਕਾਬਲੇ ’ਚ ਸਿੱਧੇ ਸੈੱਟਾਂ ’ਚ 21-10, 21-14 ਨਾਲ ਹਰਾ ਕੇ ਆਖਰੀ-4 ’ਚ ਪ੍ਰਵੇਸ਼ ਕੀਤਾ। ਸ਼੍ਰੀਕਾਂਤ ਇਸ ਤੋਂ ਪਹਿਲਾਂ ਆਖਰੀ ਵਾਰ ਨਵੰਬਰ-2022 ਵਿਚ ਹਾਈਲੋ ਓਪਨ ਦੇ ਸੈਮੀਫਾਈਨਲ ’ਚ ਪਹੁੰਚਿਆ ਸੀ। ਵਿਸ਼ਵ ਚੈਂਪੀਅਨਸ਼ਿਪ 2021 ਦੇ ਚਾਂਦੀ ਤਮਗਾ ਜੇਤੂ ਸ਼੍ਰੀਕਾਂਤ ਦਾ ਅਗਲਾ ਮੁਕਾਬਲਾ ਚੀਨੀ ਤਾਈਪੇ ਦੇ ਵਿਸ਼ਵ ਵਿਚ 22ਵੇਂ ਨੰਬਰ ਦੇ ਖਿਡਾਰੀ ਸੇ ਲਿਨ ਚੁਨ ਯੀ ਨਾਲ ਹੋਵੇਗਾ।
ਭਾਰਤ ਦੇ ਇਕ ਹੋਰ ਖਿਡਾਰੀ ਕਿਰਣ ਜਾਰਜ ਨੂੰ ਹਾਲਾਂਕਿ ਕੁਆਰਟਰ ਫਾਈਨਲ ਦੇ ਇਕ ਸੰਘਰਸ਼ਪੂਰਣ ਮੈਚ ਵਿਚ ਡੈੱਨਮਾਰਕ ਦੇ ਰਾਸਮਸ ਗੇਮਕੇ ਹੱਥੋਂ 23-21, 17-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਕ ਹੋਰ ਭਾਰਤੀ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਵੀ ਚਾਓ ਟੀਨ ਏਨ ਚੇਨ ਹੱਥੋਂ 15-21, 19-21 ਨਾਲ ਹਾਰ ਕੇ ਬਾਹਰ ਹੋ ਗਿਆ।
ਆਪਣੀ ਸਾਬਕਾ ਟੀਮ ਗੁਜਰਾਤ ਵਿਰੁੱਧ ਮੁੰਬਈ ’ਚ ਰੋਹਿਤ ਦੀ ਵਿਰਾਸਤ ਅੱਗੇ ਵਧਾਉਣ ਦੀ ਸ਼ੁਰੂਆਤ ਕਰੇਗਾ ਹਾਰਦਿਕ
NEXT STORY