ਨਵੀਂ ਦਿੱਲੀ- ਭਾਰਤ ਦੇ ਐੱਨ ਸ਼੍ਰੀਰਾਮ ਬਾਲਾਜੀ ਅਤੇ ਮੈਕਸੀਕੋ ਦੇ ਮਿਗੁਏਲ ਰੇਅਸ-ਵਾਰੇਲਾ ਦੀ ਪੁਰਸ਼ ਡਬਲਜ਼ ਜੋੜੀ ਨੇ ਸੋਮਵਾਰ ਨੂੰ ਐਡੀਲੇਡ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਜਦਕਿ ਸੁਮਿਤ ਨਾਗਲ ਵਲੋਂ ਸਖਤ ਚੁਣੌਤੀ ਦੇਣ ਦੇ ਬਾਵਜੂਦ ASB ਕਲਾਸਿਕ ਦੇ ਪੁਰਸ਼ ਸਿੰਗਲਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਬਾਲਾਜੀ ਅਤੇ ਮਿਗੁਏਲ ਦੀ ਜੋੜੀ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਜੋੜੀਦਾਰ ਕੋਲੰਬੀਆ ਦੇ ਨਿਕੋਲਸ ਬੈਰੀਐਂਟੋਸ ਨੂੰ 4-6, 6-2, 10-7 ਨਾਲ ਹਰਾਇਆ।
ਬੋਪੰਨਾ ਨੇ ਆਸਟ੍ਰੇਲੀਆ ਦੇ ਮੈਥਿਊ ਐਬਡੇਨ ਨਾਲ ਦੋ ਸਾਲ ਦੀ ਸਾਂਝੇਦਾਰੀ ਨੂੰ ਖਤਮ ਕਰਨ ਤੋਂ ਬਾਅਦ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਬੈਰੀਨਾਟੋਸ ਨਾਲ ਜੋੜੀ ਬਣਾਈ ਹੈ। ਪਹਿਲਾ ਸੈੱਟ ਗੁਆਉਣ ਦੇ ਬਾਵਜੂਦ ਬਾਲਾਜੀ ਅਤੇ ਮਿਗੁਏਲ ਨੇ ਦੂਜੇ ਸੈੱਟ ਵਿੱਚ ਵਾਪਸੀ ਕੀਤੀ ਅਤੇ ਵਿਰੋਧੀ ਦੀ ਖ਼ਰਾਬ ਸਰਵਿਸ ਦਾ ਫਾਇਦਾ ਉਠਾਇਆ ਅਤੇ ਇੱਕ ਘੰਟੇ 15 ਮਿੰਟ ਵਿੱਚ ਜਿੱਤ ਦਰਜ ਕਰਕੇ ਵਾਪਸੀ ਕੀਤੀ।
ਭਾਰਤ ਅਤੇ ਮੈਕਸੀਕੋ ਦੀ ਗੈਰ ਦਰਜਾ ਪ੍ਰਾਪਤ ਜੋੜੀ ਇਸ ਏਟੀਪੀ 250 ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਫਿਨਲੈਂਡ ਦੇ ਹੈਰੀ ਹੇਲੀਓਵਾਰਾ ਅਤੇ ਬ੍ਰਿਟੇਨ ਦੇ ਹੈਨਰੀ ਪੇਟਨ ਦੀ ਜੋੜੀ ਨਾਲ ਭਿੜੇਗੀ। ਦੂਜੇ ਪਾਸੇ ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਨਾਗਲ ਨੂੰ ਦੋ ਘੰਟੇ 40 ਮਿੰਟ ਤੱਕ ਚੱਲੇ ਮੈਚ ਵਿੱਚ ਅਮਰੀਕਾ ਦੇ ਐਲੇਕਸ ਮਿਸ਼ੇਲਸਨ ਖ਼ਿਲਾਫ਼ ਪਹਿਲਾ ਸੈੱਟ ਜਿੱਤਣ ਦੇ ਬਾਵਜੂਦ ਏਐਸਬੀ ਕਲਾਸਿਕ ਵਿੱਚ 7-6, 4-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਲੈਂਡ ਦੇ ਦੋ ਗੋਲਾਂ ਨਾਲ ਮਾਨਚੈਸਟਰ ਸਿਟੀ ਨੇ ਵੈਸਟ ਹੈਮ ਨੂੰ ਹਰਾਇਆ
NEXT STORY