ਲੰਡਨ–ਐਰਲਿੰਗ ਹਾਲੈਂਡ ਦੇ ਦੋ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਸਿਟੀ ਨੇ ਇੱਥੇ ਵੈਸਟ ਹੈਮ ਨੂੰ 4-1 ਨਾਲ ਹਰਾ ਕੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਟੀਮ ਨੇ ਪ੍ਰੀਮੀਅਰ ਲੀਗ ਵਿਚ ਅਕਤੂਬਰ ਤੋਂ ਬਾਅਦ ਪਹਿਲੀ ਵਾਰ ਲਗਾਤਾਰ ਦੋ ਮੈਚ ਜਿੱਤੇ ਹਨ। ਸਾਬਕਾ ਚੈਂਪੀਅਨ ਟੀਮ ਇਸ ਵਿਚਾਲੇ 6 ਹਫਤਿਆਂ ਵਿਚ 9 ਵਿਚੋਂ ਸਿਰਫ ਇਕ ਹੀ ਜਿੱਤ ਸਕੀ ਸੀ।
ਨਾਰਵੇ ਦੇ ਸਟ੍ਰਾਈਕਰ ਹਾਲੈਂਡ ਨੇ 42ਵੇਂ ਤੇ 55ਵੇਂ ਮਿੰਟ ਵਿਚ ਗੋਲ ਕੀਤੇ। ਵੈਸਟ ਹੈਮ ਵੱਲੋਂ ਇਕ ਆਤਮਘਾਤੀ ਗੋਲ ਹੋਇਆ ਜਦਕਿ ਸਿਟੀ ਵੱਲੋਂ ਚੌਥਾ ਗੋਲ ਫਿਲ ਫੋਡੇਨ ਨੇ ਕੀਤਾ। ਵੈਸਟ ਹੈਮ ਵੱਲੋਂ ਇਕਲੌਤਾ ਗੋਲ ਨਿਕਾਲਸ ਫੁਲਕਰੁਗ ਨੇ ਕੀਤਾ। ਇਸ ਜਿੱਤ ਦੇ ਬਾਵਜੂਦ ਹਾਲਾਂਕਿ ਸਿਟੀ ਦੀ ਟੀਮ 6ਵੇਂ ਸਥਾਨ ’ਤੇ ਬਰਕਰਾਰ ਹੈ। ਹੋਰਨਾਂ ਮੁਕਾਬਲਿਆਂ ਵਿਚ ਬ੍ਰਾਈਟਨ ਤੇ ਆਰਸਨੈੱਲ ਦਾ ਮੈਚ 1-1 ਨਾਲ ਬਰਾਬਰ ਰਿਹਾ ਜਦਕਿ ਚੇਲਸੀ ਨੇ ਵੀ ਕ੍ਰਿਸਟਲ ਪੈਲੇਸੇ ਨਾਲ 1-1 ਨਾਲ ਡਰਾਅ ਖੇਡਿਆ।
ਦ੍ਰੋਣਾਚਾਰੀਆ ਐਵਾਰਡ ਮਹੱਤਵਪੂਰਨ ਹੈ : ਦੀਪਾਲੀ ਦੇਸ਼ਪਾਂਡੇ
NEXT STORY