ਪੈਰਿਸ— ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ 'ਚ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨੂੰ ਹਰਾ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸਵਿਸ ਮਾਸਟਰ ਰੋਜਰ ਫੈਡਰਰ ਦੇ 12ਵੀਂ ਵਾਰ ਰੋਲਾਂ ਗੈਰੋਂ ਕੁਆਰਟਰ ਫਾਈਨਲ 'ਚ ਪ੍ਰਵੇਸ਼ ਦੇ ਬਾਅਦ ਉਨ੍ਹਾਂ ਦੇ ਹਮਵਤਨ ਵਾਵਰਿੰਕਾ ਨੇ ਵੀ ਪੁਰਸ਼ ਡਰਾਅ ਦਾ ਰੋਮਾਂਚਕ ਮੁਕਾਬਲਾ ਜਿੱਤਿਆ ਅਤੇ 7-6, 5-7, 6-4, 3-6, 8-6 ਨਾਲ ਜਿੱਤ ਆਪਣੇ ਨਾਂ ਕਰਕੇ ਪੰਜ ਘੰਟੇ 9 ਮਿੰਟ ਬਾਅਦ ਅੰਤਿਮ ਅੱਠ 'ਚ ਜਗ੍ਹਾ ਪੱਕੀ ਕਰ ਲਈ।

ਵਾਵਰਿੰਕਾ ਨੇ ਬੈਕਹੈਂਡ ਦੇ ਨਾਲ ਮੁਕਾਬਲਾ ਖਤਮ ਕੀਤਾ ਜਿਸ ਨੂੰ ਅੰਪਾਇਰ ਦੇ ਬੇਸ ਲਾਈਨ ਦੇ ਅੰਦਰ ਦੱਸਣ ਦੇ ਫੈਸਲੇ ਦੇ ਨਾਲ ਉਨ੍ਹਾਂ ਦੀ ਜਿੱਤ ਯਕੀਨੀ ਹੋਈ। ਸਵਿਸ ਖਿਡਾਰੀ ਨੇ ਮੈਚ ਦੇ ਬਾਅਦ ਕਿਹਾ, ''ਇਸ ਮੈਚ 'ਚ ਅਸੀਂ ਦੇਖਿਆ ਕਿ ਇਕ ਸੈਂਟੀਮੀਟਰ 'ਚ ਵੀ ਜੇਤੂ ਬਦਲ ਸਕਦਾ ਸੀ। ਮੈਂ ਜਿੰਨਾ ਇਸ ਜਿੱਤ ਦਾ ਹੱਕਦਾਰ ਸੀ ਓਨੀ ਹੀ ਸਿਤਸਿਪਾਸ ਵੀ ਸੀ। ਉਸ ਲਈ ਇਸ ਸੰਘਰਸ਼ ਦੇ ਬਾਅਦ ਹਾਰਨਾ ਆਸਾਨ ਨਹੀਂ ਸੀ। ਇਹ ਸਖਤ ਮੁਕਾਬਲਾ ਸੀ ਅਤੇ ਮੈਂ ਜਿੱਤ ਕੇ ਖੁਸ਼ ਹਾਂ।'' ਵਾਵਰਿੰਕਾ ਨੇ ਮੈਚ 'ਚ 16 ਐੱਸ ਅਤੇ 62 ਵਿਨਰਸ ਲਗਾਏ ਜਦਕਿ 55 ਬੇਵਜ੍ਹਾ ਭੁੱਲਾਂ ਵੀ ਕੀਤੀਆਂ। ਛੇਵੀਂ ਸੀਡ ਯੂਨਾਨੀ ਖਿਡਾਰੀ ਨੇ 61 ਵਿਨਰਸ ਲਗਾਏ ਅਤੇ 48 ਬੇਵਜ੍ਹਾ ਭੁੱਲਾਂ ਕੀਤੀਆਂ।
ਭਾਰਤ ਖਿਲਾਫ ਨਵੀਂ ਰਣਨੀਤੀ ਬਣਾਉਣੀ ਹੋਵੇਗੀ : ਡੁਪਲੇਸਿਸ
NEXT STORY