ਅੰਮ੍ਰਿਤਸਰ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਿਖਰ ਧਵਨ ਨੇ ਅੰਮ੍ਰਿਤਸਰ ਪਹੁੰਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸਦਾ ਵੀਡੀਓ ਕ੍ਰਿਕਟਰ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ। ਇਸ ਮੌਕੇ ਸ਼ਿਖਰ ਧਵਨ ਸ਼ਰਧਾਲੂਆਂ ਨਾਲ ਮਿਲ ਗੁਰੂਘਰ ਵਿੱਚ ਸੇਵਾ ਕਰਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ : ਇਸ ਦਿਨ ਤੋਂ ਸ਼ੁਰੂ ਹੋਵੇਗੀ ਵਿਸ਼ਵ ਕੱਪ 2023 ਦੀਆਂ ਟਿਕਟਾਂ ਦੀ ਵਿਕਰੀ, ਜਾਣੋ ਕਦੋਂ ਅਤੇ ਕਿਵੇਂ ਖ਼ਰੀਦ ਸਕਦੇ ਹੋ
ਜ਼ਿਕਰਯੋਗ ਕਿ ਇਸ ਦੌਰਾਨ ਸ਼ਿਖਰ ਧਵਨ ਆਪਣੇ ਬੇਹੱਦ ਸਾਦੇ ਪਹਿਰਾਵੇ ਵਿੱਚ ਦਿਖਾਈ ਦਿੱਤੇ। ਦਰਅਸਲ, ਇਸ ਦੌਰਾਨ ਉਹ ਬਿਨ੍ਹਾਂ ਸੁਰੱਖਿਆਂ ਤੋਂ ਗੁਰੂਦੁਆਰਾ ਸਾਹਿਬ ਵਿਖੇ ਪਹੁੰਚੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਦੌਰਾਨ ਬਿਨ੍ਹਾਂ ਸੁਰੱਖਿਆਂ ਤੋਂ ਪ੍ਰਸ਼ੰਸਕ ਵੀ ਸ਼ਿਖਰ ਧਵਨ ਨੂੰ ਪਛਾਣ ਨਹੀਂ ਸਕੇ। ਸ਼ਿਖਰ ਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਯਾਤਰਾ ਦੇ ਕੁਝ ਖੂਬਸੂਰਤ ਪਲ ਸ਼ੇਅਰ ਕੀਤੇ ਹਨ।
ਇਹ ਵੀ ਪੜ੍ਹੋ : ਈਡਨ ਗਾਰਡਨ 'ਚ ਵੱਡਾ ਹਾਦਸਾ, ਵਨ-ਡੇ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਦੌਰਾਨ ਲੱਗੀ ਭਿਆਨਕ ਅੱਗ
ਇਸ ਦੌਰਾਨ ਉਹ ਗੁਰੂਘਰ ਲੰਗਰ ਵਰਤਾਉਂਦੇ ਅਤੇ ਭਾਂਡੇ ਧੋਂਦੇ ਹੋਏ ਦਿਖਾਈ ਦਿੱਤੇ। ਭਾਂਡਿਆਂ ਦੀ ਸੇਵਾ ਕਰਦੇ ਸਮੇਂ ਕੁਝ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਪਛਾਣ ਲਿਆ, ਪਰ ਉਹ ਉਨ੍ਹਾਂ ਨੂੰ ਸ਼ਾਂਤੀ ਨਾਲ ਮਿਲੇ ਅਤੇ ਸਾਰਿਆਂ ਨੂੰ ਸ਼ਾਂਤ ਰਹਿਣ ਲਈ ਕਿਹਾ। ਇਸ ਦੌਰਾਨ ਕ੍ਰਿਕਟਰ ਨੇ ਕੁਝ ਸਮਾਂ ਗੁਰਦੁਆਰੇ ਵਿੱਚ ਬੈਠ ਕੇ ਕੀਰਤਨ ਸਰਵਣ ਕੀਤਾ ਅਤੇ ਵਿਸ਼ਵ ਸ਼ਾਂਤੀ ਦੀ ਅਰਦਾਸ ਵੀ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਬਣੀ ਫੁੱਟਬਾਲ ਫੈਨ , ਇਸ ਟੀਮ ਦੀ ਜਰਸੀ ਪਹਿਨ ਕੇ ਕੀਤੀ ਤਸਵੀਰ ਸ਼ੇਅਰ
NEXT STORY