ਮੁੰਬਈ— ਭਾਰਤ ਨੇ ਭਾਵੇਂ ਹੀ ਲੀਗ ਮੈਚ 'ਚ ਕੀਨੀਆ ਨੂੰ 3-0 ਨਾਲ ਹਰਾਇਆ ਹੋਵੇ ਪਰ ਮੁੱਖ ਕੋਚ ਸਟੀਫਨ ਕਾਂਸਟੇਨਟਾਈਨ ਨੇ ਅੱਜ ਕਿਹਾ ਕਿ ਇਸ ਨਾਲ ਕੁਝ ਫਰਕ ਨਹੀਂ ਪੈਂਦਾ ਅਤੇ ਉਨ੍ਹਾਂ ਦੇ ਖਿਡਾਰੀ ਐਤਵਾਰ ਨੂੰ ਇੱਥੇ ਇੰਟਰਕਾਂਟੀਨੈਂਟਲ ਕੱਪ ਦੇ ਫਾਈਨਲ 'ਚ ਆਪਣੇ ਵਿਰੋਧੀ ਟੀਮ ਨੂੰ ਹਲਕੇ 'ਚ ਨਹੀਂ ਲੈਣਗੇ। ਕੀਨੀਆ ਨੇ ਬੀਤੀ ਰਾਤ ਅੰਤਿਮ ਲੀਗ ਮੈਚ 'ਚ ਚੀਨੀ ਤਾਈਪੈ ਨੂੰ 4-0 ਨਾਲ ਹਰਾ ਕੇ ਚਾਰ ਦੇਸ਼ਾਂ ਦੇ ਫਾਈਨਲ 'ਚ ਪ੍ਰਵੇਸ਼ ਕੀਤਾ।
ਕਾਂਸਟੇਨਟਾਈਨ ਨੇ ਮੈਚ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ''ਦੇਖੋ , ਅਸੀਂ ਰਾਊਂਡ ਰੋਬਿਨ 'ਚ ਜੋ ਖੇਡ ਵਿਖਾਇਆ, ਉਹ ਹੁਣ ਬੀਤੀ ਗੱਲ ਹੋ ਗਈ ਹੈ। ਜਦੋਂ ਤੁਸੀਂ ਅਗਲੇ ਮੈਚ 'ਚ ਖੇਡਦੇ ਹੋਏ ਤਾਂ ਤੁਸੀਂ ਕਿਸੇ ਵੀ ਚੀਜ਼ ਨੂੰ ਹਲਕੇ 'ਚ ਨਹੀਂ ਲੈ ਸਕਦੇ।'' ਉਨ੍ਹਾਂ ਕਿਹਾ, ''ਕੀਨੀਆ ਨੇ ਕੱਲ ਚੀਨੀ ਤਾਈਪੈ ਦੇ ਖਿਲਾਫ ਦਿਖਾ ਦਿੱਤਾ ਕਿ ਉਹ ਕੀ ਕਰ ਸਕਦੇ ਹਨ ਅਤੇ ਸਾਨੂੰ ਬਹੁਤ ਹੀ ਸਾਵਧਾਨ ਹੋਣ ਦੀ ਜ਼ਰੂਰਤ ਹੈ। ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਪਰ ਅਸੀਂ ਇਸ ਮੈਚ ਨੂੰ ਜਿੱਤਣ ਦੀ ਕੋਸ਼ਿਸ਼ ਕਰਾਂਗੇ।
ਏਸ਼ੀਅਨ ਖੇਡਾਂ 'ਚ ਜੋਸ਼ਨਾ ਅਤੇ ਦੀਪਿਕਾ ਨੂੰ ਅਗਵਾਈ, ਰਮਿਤ ਹੋਵੇਗਾ ਨਵਾਂ ਚਿਹਰਾ
NEXT STORY