ਨਵੀਂ ਦਿੱਲੀ— ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਬੈਨ ਪੂਰਾ ਕਰਨ ਦੇ ਬਾਅਦ ਵਾਪਸੀ ਕਰਨ ਵਾਲੇ ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਐਤਵਾਰ ਨੂੰ ਜੈਪੁਰ 'ਚ ਰਾਜਸਥਾਨ ਰਾਇਲਸ ਦੇ ਆਈ.ਪੀ.ਐੱਲ. ਕੈਂਪ ਨਾਲ ਜੁੜ ਗਏ। ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ 'ਚ ਵਾਪਸੀ ਦੀ ਕੋਸ਼ਿਸ਼ 'ਚ ਲੱਗੇ ਸਮਿਥ ਤੋਂ ਰਾਇਲਸ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ।

ਟੀਮ ਦੇ ਬ੍ਰਾਂਡ ਅੰਬੈਸਡਰ ਸ਼ੇਨ ਵਾਰਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਆਸਟਰੇਲੀਆ ਦੇ ਸਾਬਕਾ ਕਪਤਾਨ ਦੀ ਦੌੜਾਂ ਦੀ ਭੁੱਖ ਘੱਟ ਨਹੀਂ ਹੋਈ ਹੋਵੇਗੀ। ਉਨ੍ਹਾਂ ਕਿਹਾ, ''ਸਮਿਥ ਕ੍ਰਿਕਟ ਖੇਡਣ ਨੂੰ ਬੇਤਾਬ ਹੋਵੇਗਾ। ਉਸ ਨੂੰ ਇਸ ਨਾਲ ਪਿਆਰ ਹੈ ਅਤੇ ਉਹ ਇਸ 'ਚ ਮਾਹਰ ਹੈ। ਸਮਿਥ ਅਤੇ ਵਾਰਨਰ ਦੁਨੀਆ ਦੇ ਦੋ ਸਰਵਸ੍ਰੇਸ਼ਠ ਖਿਡਾਰੀਆਂ 'ਚੋਂ ਇਕ ਹਨ। ਮੈਨੂੰ ਲਗਦਾ ਹੈ ਕਿ ਸਮਿਥ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ।''ਦੋਹਾਂ ਨੇ ਦੁਬਈ 'ਚ ਕੋਚ ਲੈਂਗਰ ਦੇ ਬੁਲਾਵੇ 'ਤੇ ਆਸਟਰੇਲੀਆਈ ਟੀਮ ਦੇ ਨਾਲ ਸਮਾਂ ਬਿਤਾਇਆ। ਆਈ.ਪੀ.ਐੱਲ. ਸਮਿਥ ਲਈ ਖਾਸ ਹੋਵੇਗਾ ਕਿਉਂਕਿ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਨੂੰ ਇਹੋ ਟੂਰਨਾਮੈਂਟ ਖੇਡਣਾ ਹੈ। ਵਾਰਨ ਨੇ ਕਿਹਾ, ''ਸਮਿਥ ਦੇ ਤਜਰਬੇ, ਜਨੂੰਨ ਅਤੇ ਦੌੜਾਂ ਦੀ ਭੁੱਖ ਦਾ ਟੀਮ ਨੂੰ ਫਾਇਦਾ ਮਿਲੇਗਾ। ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਮਿਥ ਅਤੇ ਵਾਰਨਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ।''
ਸੁਖਰੀ 'ਚ ਇਕ ਰੋਜ਼ਾ ਕਬੱਡੀ ਪ੍ਰਤੀਯੋਗਿਤਾ 23 ਨੂੰ
NEXT STORY