ਨਵੀਂ ਦਿੱਲੀ— ਆਸਟਰੇਲੀਆਈ ਵਿਸ਼ਵ ਕੱਪ ਟੀਮ 'ਚ ਚੁਣੇ ਗਏ ਬੱਲੇਬਾਜ਼ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਇਸ ਮਹੀਨੇ ਦੇ ਅੰਤ 'ਚ ਆਪਣੀਆਂ ਆਈ.ਪੀ.ਐੱਲ. ਟੀਮਾਂ ਨੂੰ ਛੱਡ ਕੇ ਦੋ ਮਈ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਟੀਮ ਦੇ ਅਭਿਆਸ ਕੈਂਪ 'ਚ ਹਿੱਸਾ ਲੈਣਗੇ। ਸਮਿਥ ਅਤੇ ਵਾਰਨਰ ਆਈ.ਪੀ.ਐੱਲ. 'ਚ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਖੇਡ ਰਹੇ ਹਨ। ਦੋਹਾਂ ਨੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਝੱਲਣ ਦੇ ਬਾਅਦ ਵਾਪਸੀ ਕੀਤੀ ਹੈ।
ਕ੍ਰਿਕਟ ਆਸਟਰੇਲੀਆ ਨੇ ਕਿਹਾ, ''ਆਈ.ਸੀ.ਸੀ. ਵਿਸ਼ਵ ਕੱਪ ਦੇ ਲਈ ਚੁਣੀ ਗਈ 15 ਮੈਂਬਰੀ ਟੀਮ ਦੋ ਮਈ ਤੋਂ ਬ੍ਰਿਸਬੇਨ 'ਚ ਰਾਸ਼ਟਰੀ ਕ੍ਰਿਕਟ ਸੈਂਟਰ 'ਤੇ ਅਭਿਆਸ ਕਰੇਗੀ।'' ਵਾਰਨਰ ਆਈ.ਪੀ.ਐੱਲ. 'ਚ 400 ਦੌੜਾਂ ਬਣਾ ਕੇ ਆਰੇਂਜ ਕੈਪ ਹਾਸਲ ਕਰ ਚੁੱਕੇ ਹਨ ਜਦਕਿ ਸਮਿਥ ਨੇ 7 ਮੈਚਾਂ 'ਚ 186 ਦੌੜਾਂ ਬਣਾਈਆਂ ਹਨ। ਰਾਜਸਥਾਨ ਨੂੰ 30 ਅਪ੍ਰੈਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਅਤੇ ਚਾਰ ਮਈ ਨੂੰ ਦਿੱਲੀ ਕੈਪੀਟਲਸ ਨਾਲ ਖੇਡਣਾ ਹੈ। ਜਦਕਿ ਸਨਰਾਈਜ਼ਰਜ਼ ਦਾ ਸਾਹਮਣਾ ਦੋ ਮਈ ਨੂੰ ਮੁੰਬਈ ਅਤੇ ਚਾਰ ਮਈ ਨੂੰ ਆਰ.ਸੀ.ਬੀ. ਨਾਲ ਹੋਵੇਗਾ। ਤੇਜ਼ ਗੇਂਦਬਾਜ਼ ਜੈਸਨ ਬੇਹਰੇਨਡੋਰਫ ਅਤੇ ਮਾਰਕਸ ਸਟੋਈਇੰਸ ਨੂੰ ਵੀ ਵਿਸ਼ਵ ਕੱਪ ਟੀਮ 'ਚ ਚੁਣਿਆ ਗਿਆ ਹੈ ਜੋ ਮਹੀਨੇ ਦੇ ਅੰਤ 'ਚ ਮੁੰਬਈ ਇੰਡੀਅਨਜ਼ ਅਤੇ ਆਰ.ਸੀ.ਬੀ. ਨੂੰ ਛੱਡ ਦੇਣਗੇ। ਆਸਟਰੇਲੀਆ ਨੂੰ ਵਿਸ਼ਵ ਕੱਪ 'ਚ ਪਹਿਲਾ ਮੈਚ ਇਕ ਜੂਨ ਨੂੰ ਅਫਗਾਨਿਸਤਾਨ ਨਾਲ ਖੇਡਣਾ ਹੈ।
ਟਾਈਗਰ ਵੁਡਸ ਨੇ 15ਵਾਂ ਮੇਜਰ ਖਿਤਾਬ ਕੀਤਾ ਆਪਣੇ ਨਾਂ
NEXT STORY