ਸਪੋਰਟਸ ਡੈਸਕ— ਵਰਲਡ ਕੱਪ 2019 ਦੇ 14ਵੇਂ ਮੁਕਾਬਲੇ 'ਚ ਕੇਨਿੰਗਟਨ ਓਵਲ ਦੇ ਮੈਦਾਨ 'ਤੇ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਆਮਨੇ-ਸਾਹਮਣੇ ਹੋਣਗੀਆਂ। ਇਨ੍ਹਾਂ ਦੋਨਾਂ ਟੀਮਾਂ ਦੇ ਵਿਚਕਾਰ ਹੋਣ ਵਾਲੇ ਇਸ ਮੁਕਾਬਲੇ ਦੇ ਹਾਈ-ਵੋਲਟੇਜ਼ ਹੋਣ ਦੀ ਪੂਰੀ ਉਮੀਦ ਹੈ। ਹਾਲਾਂਕਿ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਕੰਗਾਰੂ ਟੀਮ ਦਾ ਪੱਖ ਭਾਰੀ ਦਿੱਖ ਰਿਹਾ ਹੈ, ਪਰ ਭਾਰਤੀ ਟੀਮ ਵੀ ਸ਼ਾਨਦਾਰ ਫ਼ਾਰਮ 'ਚ ਹੈ।
ਆਸਟਰੇਲੀਆ ਦੀ ਟੀਮ 'ਚ ਇਕ ਅਜਿਹਾ ਖਿਡਾਰੀ ਹੈ ਜੋ ਵਿਰਾਟ ਕੋਹਲੀ ਲਈ ਸਿਰਦਰਦ ਸਾਬਤ ਹੋ ਸਕਦਾ ਹੈ। ਉਹ ਖਿਡਾਰੀ ਹਨ ਬਾਲ ਟੈਂਪਰਿੰਗ ਵਿਵਾਦ ਤੋਂ ਬਾਅਦ ਆਸਟਰੇਲੀਆਈ ਟੀਮ 'ਚ ਵਾਪਸੀ ਕਰਨ ਵਾਲੇ ਸਟੀਵ ਸਮਿਥ। ਟੀਮ 'ਚ ਵਾਪਸੀ ਦੇ ਬਾਅਦ ਤੋਂ ਹੀ ਸਮਿਥ ਸ਼ਾਨਦਾਰ ਲੈਅ 'ਚ ਹੈ ਤੇ ਉਹ ਭਾਰਤੀ ਟੀਮ ਲਈ ਖ਼ਤਰਾ ਬਣ ਸਕਦੇ ਹੈ । ਸਮਿਥ ਦਾ ਵਿਸ਼ਵ ਕੱਪ ਰਿਕਾਰਡ ਨਾ ਸਿਰਫ ਭਾਰਤ ਸਗੋਂ ਕਿਸੇ ਵੀ ਟੀਮ ਨੂੰ ਡਰਾ ਸਕਦਾ ਹੈ। ਧਿਆਨ ਯੋਗ ਹੈ ਕਿ ਵੋ ਸਮਿਥ ਹੀ ਸਨ ਜਿਨ੍ਹਾਂ ਨੇ ਨੇ ਵਿਸ਼ਵ ਕੱਪ 2015 ਦੇ ਸੈਮੀਫਾਈਨਲ 'ਚ ਭਾਰਤ ਦੇ ਖਿਲਾਫ 105 ਦੌੜਾਂ ਦੀ ਲਾਜਵਾਬ ਪਾਰੀ ਖੇਡੀ ਸੀ 'ਤੇ ਟੀਮ ਇੰਡੀਆ ਨੂੰ ਮੈਚ ਤੋਂ ਬਾਹਰ ਕਰ ਦਿੱਤਾ ਸੀ।
ਜੇਗਰ ਸਮਿਥ ਦੀ ਪਿੱਛਲੀ ਸੱਤ ਵਿਸ਼ਵ ਕੱਪ ਪਾਰੀਆਂ 'ਤੇ ਨਜ਼ਰ ਪਾਈਏ ਤਾਂ ਉਨ੍ਹਾਂ ਨੇ 1 ਸੈਂਕੜਾਂ ਤੇ ਪੰਜ ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਉਨ੍ਹਾਂ ਦੇ ਸਕੋਰ ਕੁਝ ਇਸ ਪ੍ਰਕਾਰ ਹਨ, 95,72,65,105, 56,18,73। ਇਹ ਅੰਕੜੇ ਇਸ ਗੱਲ ਦੇ ਗਵਾਹ ਹਨ ਕਿ ਸਮਿਥ ਦਾ ਬੱਲਾ ਵਿਸ਼ਵ ਕੱਪ 'ਚ ਜਰੂਰ ਬੋਲਦਾ ਹੈ। ਅਜਿਹੇ 'ਚ ਜੇਕਰ ਵਿਰਾਟ ਕੋਹਲੀ ਐਂਡ ਕੰਪਨੀ ਨੂੰ ਆਸਟਰੇਲੀਆ ਨੂੰ ਟੱਕਰ ਦੇਣੀ ਹੈ ਤਾਂ ਸਮਿਥ ਨੂੰ ਜਲਦੀ ਆਊਟ ਕਰਨਾ ਹੋਵੇਗਾ।
ਇੰਗਲੈਂਡ ਤੇ ਬੰਗਲਾਦੇਸ਼ ਵਿਚਾਲੇ ਮੈਚ ਦੀ ਦੇਖੋ ਲਾਈਵ ਕੁਮੈਂਟਰੀ
NEXT STORY