ਸਿਡਨੀ, (ਭਾਸ਼ਾ)– ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾਗ ਨੇ ਟੈਸਟ ਕ੍ਰਿਕਟ ਨੂੰ ਤਵੱਜੋ ਨਾ ਦੇਣ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੇ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ.ਆਈ.) ਸਮੇਤ ਦੁਨੀਆ ਦੇ ਚੋਟੀ ਦੇ ਕ੍ਰਿਕਟ ਬੋਰਡਾਂ ਦੀ ਸਖਤ ਆਲੋਚਨਾ ਕੀਤੀ ਹੈ। ਕ੍ਰਿਕਟ ਦੱਖਣੀ ਅਫਰੀਕਾ ਨੇ ਆਪਣੀ ਟੀ-20 ਲੀਗ ਨੂੰ ਪਹਿਲ ਦਿੰਦੇ ਹੋਏ ਨਿਊਜ਼ੀਲੈਂਡ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਕਮਜ਼ੋਰ ਟੀਮ ਦੀ ਚੋਣ ਕੀਤੀ ਹੈ। ਉਸ ਨੇ ਨਵਾਂ ਕਪਤਾਨ ਚੁਣਿਆ ਹੈ ਤੇ ਉਸਦੀ ਟੀਮ ਵਿਚ 7 ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੇ ਅਜੇ ਤਕ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਵਾਗ ਨੇ ਦੱਖਣੀ ਅਫਰੀਕਾ ਦੇ ਇਸ ਫੈਸਲੇ ਦੀ ਆਲੋਚਨਾ ਕਰਦੇ ਹੋਏ ਹੋਰਨਾਂ ਕ੍ਰਿਕਟ ਬੋਰਡਾਂ ਤੇ ਆਈ. ਸੀ. ਸੀ. ’ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ।
ਇਹ ਵੀ ਪੜ੍ਹੋ : Indian Sports Calendar 2024 : ਕ੍ਰਿਕਟ, ਹਾਕੀ, ਬੈਡਮਿੰਟਨ ਦੇ ਹੋਣਗੇ ਪ੍ਰਮੁੱਖ ਆਯੋਜਨ
ਵਾਗ ਨੇ ਕਿਹਾ,‘‘ਨਿਸ਼ਚਿਤ ਤੌਰ ’ਤੇ ਉਨ੍ਹਾਂ ਨੂੰ (ਟੈਸਟ ਕ੍ਰਿਕਟ ਦੀ) ਕੋਈ ਪ੍ਰਵਾਹ ਨਹੀਂ ਹੈ। ਜੇਕਰ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਆਪਣੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਵਤਨ ਵਿਚ ਰੱਖ ਕੇ ਭਵਿੱਖ ਲਈ ਕੋਈ ਸੰਕੇਤ ਦੇ ਰਿਹਾ ਹੈ ਤਾਂ ਫਿਰ ਅਜਿਹਾ ਹੋਣਾ ਵਾਲਾ ਹੈ।’’ ਉਸ ਨੇ ਕਿਹਾ,‘‘ਜੇਕਰ ਮੈਂ ਨਿਊਜ਼ੀਲੈਂਡ ਦੀ ਜਗ੍ਹਾ ਹੁੰਦਾ ਤਾਂ ਮੈਂ ਲੜੀ ਵਿਚ ਨਾ ਖੇਡਦਾ। ਮੈਂ ਨਹੀਂ ਜਾਣਦਾ ਕਿ ਉਹ ਕਿਉਂ ਖੇਡ ਰਹੇ ਹਨ। ਜੇਕਰ ਤੁਸੀਂ ਨਿਊਜ਼ੀਲੈਂਡ ਕ੍ਰਿਕਟ ਦੇ ਪ੍ਰਤੀ ਸਨਮਾਨ ਨਹੀਂ ਦਿਖਾਉਂਦੇ ਤਾਂ ਫਿਰ ਖੇਡਣ ਦਾ ਕੀ ਮਤਲਬ।’’ ਉਸ ਨੇ ਕਿਹਾ,‘‘ਕੀ ਇਹ ਟੈਸਟ ਕ੍ਰਿਕਟ ਦੇ ਖਤਮ ਹੋਣ ਦਾ ਫੈਸਲਾਕੁੰਨ ਪਲ ਹੈ। ਨਿਸ਼ਚਿਤ ਤੌਰ ’ਤੇ ਆਈ. ਸੀ. ਸੀ. ਤੇ ਭਾਰਤ, ਇੰਗਲੈਂਡ ਤੇ ਅਸਾਟਰੇਲੀਆ ਦੇ ਕ੍ਰਿਕਟ ਬੋਰਡਾਂ ਨੂੰ ਖੇਡ ਦੇ ਇਸ ਸ਼ੁੱਧ ਸਵਰੂਪ ਨੂੰ ਬਚਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਯੂਨਾਈਟਿਡ ਕੱਪ: ਨੋਵਾਕ ਜੋਕੋਵਿਚ ਨੇ ਸਰਬੀਆ ਨੂੰ ਦਿਵਾਈ ਚੀਨ ਖਿਲਾਫ ਜਿੱਤ
NEXT STORY