ਸਪੋਰਟਸ ਡੈਸਕ— ਟੀਮ ਇੰਡੀਆ ਤੋਂ ਕਾਫੀ ਲੰਬੇ ਸਮੇਂ ਤੋਂ ਬਾਹਰ ਚੱਲ ਰਹੇ ਆਲਰਾਊਂਡਰ ਖਿਡਾਰੀ ਸਟੂਅਰਟ ਬਿੰਨੀ ਅਤੇ ਉਸ ਦੀ ਪਤਨੀ ਕ੍ਰਿਕਟ ਕੁਮੈਂਟੇਟਰ ਅਤੇ ਐਂਕਰ ਮਯੰਤੀ ਲੈਂਗਰ ਕ੍ਰਿਕਟ ਜਗਤ ਦਾ ਜੋੜੇ 'ਚੋਂ ਇਕ ਹੈ। ਮਇੰਤੀ ਲੈਂਗਰ ਅਤੇ ਸਟੂਅਰਟ ਬਿੰਨੀ ਦੀ ਮੁਲਾਕਾਤ ਕ੍ਰਿਕਟ ਮੈਦਾਨ 'ਤੇ ਹੀ ਹੋਈ ਸੀ ਅਤੇ ਇਸ ਤੋ ਬਾਅਦ ਦੋਨਾਂ ਨੂੰ ਇਕ-ਦੂਜੇ ਨਾਲ ਪਿਆਰ ਹੋਇਆ ਅਤੇ ਸਤੰਬਰ 2012 'ਚ ਦੋਵਾਂ ਦਾ ਵਿਆਹ ਹੋਇਆ ਸੀ। ਇਸ ਦੇ ਨਾਲ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਇਸ ਜੋੜੇ ਨੂੰ ਟ੍ਰੋਲ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਅਜਿਹਾ ਹੀ ਕੁਝ ਇਕ ਵਾਰ ਫਿਰ ਟਵਿਟਰ 'ਤੇ ਦੇਖਣ ਨੂੰ ਮਿਲਿਆ। ਜਦੋਂ ਮਯੰਤੀ ਲੈਂਗਰ ਨੇ ਆਪਣੀ ਇਕ ਸਿੰਗਲ ਫੋਟੋ ਸ਼ੇਅਰ ਕੀਤੀ ਤਾਂ ਯੂਜ਼ਰਸ ਨੇ ਟ੍ਰੋਲ ਕਰਦੇ ਹੋਏ ਮਇੰਤੀ ਨੂੰ ਉਨ੍ਹਾਂ ਦੇ ਪਤੀ ਬਿੰਨੀ ਬਾਰੇ ਪੁੱਛਿਆ। ਇਸ 'ਤੇ ਮਯੰਤੀ ਨੇ ਯੂਜ਼ਰ ਨੂੰ ਕਰਾਰਾ ਜਵਾਬ ਦਿੱਤਾ ਹੈ।
ਜਦ ਮਯੰਤੀ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਸਿੰਗਲ ਫੋਟੋ ਸ਼ੇਅਰ ਕੀਤੀ ਤਾਂ ਇਕ ਟਵਿਟਰ ਯੂਜ਼ਰ ਨੇ ਉਸ ਫੋਟੋ 'ਤੇ ਕੁਮੈਂਟ ਕਰਦੇ ਹੋਏ ਪੁੱਛਿਆ ਕਿ ਅਜਕੱਲ੍ਹ ਸਟੂਅਰਟ ਬਿੰਨੀ ਕਿੱਥੇ ਹੈ? ਇਸ ਸਵਾਲ 'ਤੇ ਇਕ ਹੋਰ ਦੂਜੇ ਯੂਜ਼ਰ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਲਿਖਿਆ- ਕਿ ਇਨ੍ਹਾਂ ਦਾ ਸਾਮਾਨ ਚੁੱਕਣ 'ਚ ਮਦਦ ਕਰ ਰਿਹਾ ਹੋਵੇਗਾ ਪਰ ਇਸ 'ਤੇ ਮਯੰਤੀ ਨੇ ਯੂਜ਼ਰਸ ਦੀ ਬੋਲਦੀ ਬੰਦ ਕਰ ਦੇਣ ਵਾਲਾ ਜਵਾਬ ਦਿੱਤਾ ਹੈ।
ਕੁਮੈਂਟੇਟਰ ਮਯੰਤੀ ਲੈਂਗਰ ਨੇ ਆਪਣੀ ਫੋਟੋ 'ਤੇ ਯੂਜ਼ਰਸ ਵਲੋਂ ਕੀਤੇ ਇਸ ਕੁਮੈਂਟਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਯੂਜ਼ਰਸ ਨੂੰ ਬੋਲਦੀ ਬੰਦ ਕਰ ਦੇਣ ਵਾਲਾ ਜਵਾਬ ਦਿੰਦੇ ਹੋਏ ਲਿਖਿਆ- ਧੰਨਵਾਦ ਪਰ ਮੈਂ ਆਪਣਾ ਸਾਮਾਨ ਆਪਣੇ ਆਪ ਚੁੱਕ ਸਕਦੀ ਹਾਂ। ਉਹ ਆਪਣੀ ਜਿੰਦਗੀ ਜੀਉਣ 'ਚ, ਕ੍ਰਿਕਟ 'ਚ ਅਤੇ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਹਨ। ਹਾਂ, ਉਹ ਜਿਸ ਨੂੰੰ ਜਾਣਦੇ ਨਹੀਂ ਉਹ ਉਨ੍ਹਾਂ 'ਤੇ ਕੁਮੈਂਟਸ ਨਹੀਂ ਕਰਦੇ। ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਸਟੂਅਰਟ ਬਿੰਨੀ ਨੇ 2014 'ਚ ਭਾਰਤ ਲਈ ਡੈਬਿਊ ਕੀਤਾ ਸੀ। ਹਾਲਾਂਕਿ ਬਿੰਨੀ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਬੇਹੱਦ ਛੋਟਾ ਰਿਹਾ। ਉਨ੍ਹਾਂ ਨੇ 6 ਟੈਸਟ, 14 ਵਨ ਡੇ ਅਤੇ 3 ਮੈਚਾਂ 'ਚ ਭਾਰਤ ਦਾ ਪ੍ਰਤੀਨਿਧਤਾ ਕੀਤੀ। ਇਸ 'ਚ ਕ੍ਰਮਵਾਰ : 194, 240, 35 ਦੌੜਾਂ ਬਣਾਈਆਂ। ਉੁਥੇ ਹੀ ਗੇਂਦ ਦੇ ਨਾਲ ਉਨ੍ਹਾਂ ਨੇ 3 ਟੈਸਟ, 20 ਵਨ ਡੇ ਅਤੇ 1 ਟੀ20ਆਈ ਵਿਕਟ ਆਪਣੇ ਨਾਂ ਕੀਤੀ। ਹਾਲਾਂਕਿ ਇਸ ਤੋਂ ਬਾਅਦ ਬਿੰਨੀ, ਲਗਾਤਾਰ ਆਈ. ਪੀ. ਐੱਲ. ਦਾ ਹਿੱਸਾ ਰਿਹਾ ਹੈ।
IND vs PAK : ਸੈਮੀਫਾਈਨਲ ਦੌਰਾਨ ਲੱਗੇ 'ਕਸ਼ਮੀਰ ਬਣੇਗਾ ਪਾਕਿਸਤਾਨ' ਦੇ ਨਾਅਰੇ
NEXT STORY